4 ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ, ਤਾਂ ਅਚਾਨਕ ਪੁਜਾਰੀ, ਮੰਦਰ ਦੇ ਪਹਿਰੇਦਾਰਾਂ ਦਾ ਮੁਖੀ ਅਤੇ ਸਦੂਕੀ+ ਉੱਥੇ ਆ ਧਮਕੇ। 2 ਉਹ ਇਸ ਗੱਲੋਂ ਚਿੜ੍ਹੇ ਹੋਏ ਸਨ ਕਿ ਇਹ ਰਸੂਲ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ ਅਤੇ ਖੁੱਲ੍ਹੇ-ਆਮ ਦੱਸ ਰਹੇ ਸਨ ਕਿ ਯਿਸੂ ਮਰੇ ਹੋਇਆਂ ਵਿੱਚੋਂ ਜੀਉਂਦਾ ਹੋ ਗਿਆ ਸੀ।+