2 ਤਦ ਮੁੱਖ ਪੁਜਾਰੀਆਂ ਅਤੇ ਯਹੂਦੀਆਂ ਦੇ ਵੱਡੇ-ਵੱਡੇ ਬੰਦਿਆਂ ਨੇ ਉਸ ਨਾਲ ਪੌਲੁਸ ਦੇ ਖ਼ਿਲਾਫ਼ ਗੱਲ ਕੀਤੀ।+ ਉਹ ਬੰਦੇ ਫ਼ੇਸਤੁਸ ਨੂੰ ਬੇਨਤੀ ਕਰਨ ਲੱਗੇ ਕਿ 3 ਉਹ ਮਿਹਰਬਾਨੀ ਕਰ ਕੇ ਪੌਲੁਸ ਨੂੰ ਯਰੂਸ਼ਲਮ ਸੱਦ ਲਵੇ। ਪਰ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿਚ ਹੀ ਘਾਤ ਲਾ ਕੇ ਜਾਨੋਂ ਮਾਰਨ ਦੀ ਯੋਜਨਾ ਬਣਾਈ ਹੋਈ ਸੀ।+