7 ਉਨ੍ਹਾਂ ਦੇ ਪੈਰ ਬੁਰਾਈ ਕਰਨ ਨੂੰ ਨੱਠਦੇ ਹਨ
ਅਤੇ ਉਹ ਬੇਕਸੂਰ ਦਾ ਖ਼ੂਨ ਵਹਾਉਣ ਲਈ ਕਾਹਲੀ ਕਰਦੇ ਹਨ।+
ਉਨ੍ਹਾਂ ਦੇ ਖ਼ਿਆਲ ਬੁਰੇ ਹਨ;
ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ।+
8 ਉਹ ਸ਼ਾਂਤੀ ਦੇ ਰਾਹ ਉੱਤੇ ਤੁਰਨਾ ਨਹੀਂ ਜਾਣਦੇ
ਅਤੇ ਉਨ੍ਹਾਂ ਦੇ ਮਾਰਗਾਂ ਵਿਚ ਨਿਆਂ ਹੈ ਹੀ ਨਹੀਂ।+
ਉਹ ਆਪਣੇ ਰਸਤੇ ਵਿੰਗੇ-ਟੇਢੇ ਬਣਾਉਂਦੇ ਹਨ;
ਉਨ੍ਹਾਂ ਉੱਤੇ ਚੱਲਣ ਵਾਲੇ ਕਿਸੇ ਨੂੰ ਵੀ ਸ਼ਾਂਤੀ ਨਹੀਂ ਮਿਲੇਗੀ।+