15 ਜੇ ਤੇਰੇ ਭੋਜਨ ਤੋਂ ਤੇਰੇ ਭਰਾ ਨੂੰ ਠੇਸ ਲੱਗਦੀ ਹੈ, ਤਾਂ ਤੂੰ ਪਿਆਰ ਦੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ।+ ਤੂੰ ਆਪਣੇ ਭੋਜਨ ਨਾਲ ਉਸ ਇਨਸਾਨ ਨੂੰ ਤਬਾਹ ਨਾ ਕਰ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।+ 16 ਇਸ ਲਈ ਤੁਸੀਂ ਜਿਸ ਕੰਮ ਨੂੰ ਸਹੀ ਸਮਝਦੇ ਹੋ, ਉਸ ਕਰਕੇ ਲੋਕਾਂ ਵਿਚ ਤੁਹਾਡੀ ਬਦਨਾਮੀ ਨਾ ਹੋਵੇ।