15 ਇਸ ਲਈ ਮੈਂ ਇਸੇ ਭਰੋਸੇ ਕਰਕੇ ਦੂਸਰੀ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਸੀ ਤਾਂਕਿ ਤੁਹਾਨੂੰ ਦੁਬਾਰਾ ਖ਼ੁਸ਼ੀ ਮਿਲੇ। 16 ਮੇਰਾ ਇਰਾਦਾ ਸੀ ਕਿ ਮਕਦੂਨੀਆ ਜਾਂਦੇ ਹੋਏ ਮੈਂ ਤੁਹਾਨੂੰ ਮਿਲਾਂ ਅਤੇ ਫਿਰ ਮਕਦੂਨੀਆ ਤੋਂ ਵਾਪਸ ਤੁਹਾਡੇ ਕੋਲ ਆਵਾਂ। ਨਾਲੇ ਮੈਂ ਚਾਹੁੰਦਾ ਸੀ ਕਿ ਉੱਥੋਂ ਯਹੂਦਿਯਾ ਜਾਣ ਵੇਲੇ ਤੁਸੀਂ ਸਫ਼ਰ ਦੌਰਾਨ ਥੋੜ੍ਹੀ ਦੂਰ ਮੇਰੇ ਨਾਲ ਆ ਜਾਂਦੇ।+