-
ਕੂਚ 34:33-35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਜਦੋਂ ਮੂਸਾ ਉਨ੍ਹਾਂ ਨਾਲ ਗੱਲ ਕਰ ਹਟਦਾ ਸੀ, ਤਾਂ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ।+ 34 ਪਰ ਜਦੋਂ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਮ੍ਹਣੇ ਹਾਜ਼ਰ ਹੁੰਦਾ ਸੀ, ਤਾਂ ਉਹ ਆਪਣੇ ਚਿਹਰੇ ਤੋਂ ਕੱਪੜਾ ਹਟਾ ਲੈਂਦਾ ਸੀ।+ ਫਿਰ ਜਦੋਂ ਉਹ ਬਾਹਰ ਜਾਂਦਾ ਸੀ, ਤਾਂ ਇਜ਼ਰਾਈਲੀਆਂ ਨੂੰ ਉਹ ਸਾਰੇ ਹੁਕਮ ਦੱਸਦਾ ਸੀ ਜੋ ਉਸ ਨੂੰ ਪਰਮੇਸ਼ੁਰ ਦਿੰਦਾ ਸੀ।+ 35 ਅਤੇ ਇਜ਼ਰਾਈਲੀਆਂ ਨੇ ਦੇਖਿਆ ਕਿ ਉਸ ਦੇ ਚਿਹਰੇ ਤੋਂ ਕਿਰਨਾਂ ਨਿਕਲ ਰਹੀਆਂ ਸਨ; ਫਿਰ ਮੂਸਾ ਦੁਬਾਰਾ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ ਜਦ ਤਕ ਉਹ ਪਰਮੇਸ਼ੁਰ* ਨਾਲ ਗੱਲ ਕਰਨ ਨਹੀਂ ਜਾਂਦਾ ਸੀ।+
-