16 ਅਬਰਾਮ ਦੀ ਪਤਨੀ ਸਾਰਈ ਬੇਔਲਾਦ ਸੀ,+ ਪਰ ਸਾਰਈ ਦੀ ਇਕ ਮਿਸਰੀ ਨੌਕਰਾਣੀ ਸੀ ਜਿਸ ਦਾ ਨਾਂ ਹਾਜਰਾ+ ਸੀ। 2 ਇਸ ਲਈ ਸਾਰਈ ਨੇ ਅਬਰਾਮ ਨੂੰ ਕਿਹਾ: “ਕਿਰਪਾ ਕਰ ਕੇ ਮੇਰੀ ਗੱਲ ਸੁਣ। ਯਹੋਵਾਹ ਨੇ ਮੇਰੀ ਕੁੱਖ ਬੰਦ ਕਰ ਰੱਖੀ ਹੈ। ਇਸ ਲਈ ਮੇਰੀ ਨੌਕਰਾਣੀ ਕੋਲ ਜਾਹ। ਸ਼ਾਇਦ ਉਸ ਦੀ ਕੁੱਖੋਂ ਮੇਰੇ ਬੱਚੇ ਹੋਣ।+ ਅਬਰਾਮ ਨੇ ਸਾਰਈ ਦੀ ਗੱਲ ਸੁਣੀ।