20 ਮੈਨੂੰ ਹੁਣ ਮਸੀਹ ਨਾਲ ਸੂਲ਼ੀ ʼਤੇ ਟੰਗਿਆ ਗਿਆ ਹੈ।+ ਇਸ ਲਈ ਹੁਣ ਮੈਂ ਆਪਣੇ ਲਈ ਨਹੀਂ ਜੀਉਂਦਾ,+ ਸਗੋਂ ਮੈਂ ਮਸੀਹ ਨਾਲ ਏਕਤਾ ਵਿਚ ਰਹਿ ਕੇ ਜੀਉਂਦਾ ਹਾਂ। ਵਾਕਈ ਜੋ ਜ਼ਿੰਦਗੀ ਮੈਂ ਹੁਣ ਜੀ ਰਿਹਾ ਹਾਂ, ਉਹ ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ+ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।+