5 ਗ਼ੁਲਾਮੋ, ਆਪਣੇ ਇਨਸਾਨੀ ਮਾਲਕਾਂ ਦਾ ਡਰ ਅਤੇ ਆਦਰ ਨਾਲ ਦਿਲੋਂ ਕਹਿਣਾ ਮੰਨੋ,+ ਠੀਕ ਜਿਵੇਂ ਤੁਸੀਂ ਮਸੀਹ ਦਾ ਕਹਿਣਾ ਮੰਨਦੇ ਹੋ। 6 ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਤੁਹਾਨੂੰ ਇਸ ਤਰ੍ਹਾਂ ਸਿਰਫ਼ ਉਦੋਂ ਹੀ ਨਹੀਂ ਕਰਨਾ ਚਾਹੀਦਾ ਜਦੋਂ ਉਹ ਤੁਹਾਨੂੰ ਦੇਖ ਰਹੇ ਹੋਣ,+ ਸਗੋਂ ਮਸੀਹ ਦੇ ਦਾਸ ਹੋਣ ਕਰਕੇ ਜੀ-ਜਾਨ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ।+