-
ਇਬਰਾਨੀਆਂ 6:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕੁਝ ਲੋਕ ਜਿਨ੍ਹਾਂ ਨੂੰ ਪਹਿਲਾਂ ਗਿਆਨ ਦਾ ਪ੍ਰਕਾਸ਼ ਹੋਇਆ ਸੀ,+ ਸਵਰਗੋਂ ਵਰਦਾਨ ਮਿਲਿਆ ਸੀ, ਪਵਿੱਤਰ ਸ਼ਕਤੀ ਮਿਲੀ ਸੀ 5 ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸ਼ਾਨਦਾਰ ਬਚਨ ਦਾ ਅਤੇ ਆਉਣ ਵਾਲੇ ਯੁਗ* ਦੀਆਂ ਸ਼ਕਤੀਸ਼ਾਲੀ ਚੀਜ਼ਾਂ ਦਾ ਸੁਆਦ ਚੱਖਿਆ ਸੀ, 6 ਉਹ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ।+ ਉਨ੍ਹਾਂ ਲੋਕਾਂ ਦੀ ਦੁਬਾਰਾ ਤੋਬਾ ਕਰਨ ਵਿਚ ਮਦਦ ਕਰਨੀ ਨਾਮੁਮਕਿਨ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਦੁਬਾਰਾ ਸੂਲ਼ੀ ʼਤੇ ਟੰਗਦੇ ਹਨ ਅਤੇ ਉਸ ਨੂੰ ਸ਼ਰੇਆਮ ਬੇਇੱਜ਼ਤ ਕਰਦੇ ਹਨ।+
-
-
1 ਯੂਹੰਨਾ 5:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦੇ ਹੋਏ ਦੇਖਦਾ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ, ਤਾਂ ਉਹ ਆਪਣੇ ਭਰਾ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ੁਰ ਉਸ ਨੂੰ ਜ਼ਿੰਦਗੀ ਬਖ਼ਸ਼ੇਗਾ।+ ਹਾਂ, ਉਨ੍ਹਾਂ ਨੂੰ ਜ਼ਿੰਦਗੀ ਮਿਲੇਗੀ ਜਿਹੜੇ ਅਜਿਹਾ ਪਾਪ ਨਹੀਂ ਕਰਦੇ ਜਿਸ ਦੀ ਸਜ਼ਾ ਮੌਤ ਹੈ। ਪਰ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਹੈ।+ ਮੈਂ ਅਜਿਹਾ ਪਾਪ ਕਰਨ ਵਾਲੇ ਇਨਸਾਨ ਵਾਸਤੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ।
-