-
ਕੂਚ 17:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਜ਼ਰਾਈਲੀਆਂ ਦੀ ਸਾਰੀ ਮੰਡਲੀ ਯਹੋਵਾਹ ਦੇ ਹੁਕਮ ਮੁਤਾਬਕ ਸੀਨ ਦੀ ਉਜਾੜ+ ਤੋਂ ਤੁਰ ਪਈ। ਉਹ ਥਾਂ-ਥਾਂ ਰੁਕੇ ਅਤੇ ਆਖ਼ਰਕਾਰ ਉਨ੍ਹਾਂ ਨੇ ਰਫੀਦੀਮ+ ਵਿਚ ਡੇਰਾ ਲਾਇਆ।+ ਪਰ ਉੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
2 ਇਸ ਲਈ ਲੋਕ ਮੂਸਾ ਨਾਲ ਲੜਦੇ+ ਹੋਏ ਕਹਿਣ ਲੱਗੇ: “ਸਾਨੂੰ ਪੀਣ ਲਈ ਪਾਣੀ ਦੇ।” ਪਰ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੇਰੇ ਨਾਲ ਕਿਉਂ ਲੜ ਰਹੇ ਹੋ? ਤੁਸੀਂ ਕਿਉਂ ਵਾਰ-ਵਾਰ ਯਹੋਵਾਹ ਨੂੰ ਪਰਖਦੇ ਹੋ?”+ 3 ਪਰ ਲੋਕ ਬਹੁਤ ਪਿਆਸੇ ਸਨ ਜਿਸ ਕਰਕੇ ਉਹ ਮੂਸਾ ਦੇ ਖ਼ਿਲਾਫ਼ ਬੁੜ-ਬੁੜ ਕਰਦੇ+ ਹੋਏ ਕਹਿਣ ਲੱਗੇ: “ਤੂੰ ਸਾਨੂੰ, ਸਾਡੇ ਪੁੱਤਰਾਂ ਅਤੇ ਸਾਡੇ ਪਸ਼ੂਆਂ ਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਪਿਆਸੇ ਮਰਨ ਲਈ ਕਿਉਂ ਲੈ ਆਇਆ ਹੈਂ?”
-