12 ਕੀ ਤੂੰ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦਾ ਹੈਂ?
ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈਂ?+
נ [ਨੂਣ]
13 ਤਾਂ ਫਿਰ, ਆਪਣੀ ਜ਼ਬਾਨ ਨੂੰ ਬੁਰੀਆਂ ਗੱਲਾਂ ਕਹਿਣ ਤੋਂ+
ਅਤੇ ਆਪਣੇ ਬੁੱਲ੍ਹਾਂ ਨੂੰ ਧੋਖੇ ਭਰੀਆਂ ਗੱਲਾਂ ਕਰਨ ਤੋਂ ਰੋਕ।+
ס [ਸਾਮਕ]
14 ਬੁਰਾਈ ਕਰਨ ਤੋਂ ਹਟ ਜਾ ਅਤੇ ਨੇਕੀ ਕਰ;+
ਸ਼ਾਂਤੀ ਕਾਇਮ ਕਰਨ ਅਤੇ ਇਸ ਨੂੰ ਬਣਾਈ ਰੱਖਣ ਦਾ ਜਤਨ ਕਰ।+
ע [ਆਇਨ]
15 ਯਹੋਵਾਹ ਦੀਆਂ ਅੱਖਾਂ ਧਰਮੀਆਂ ʼਤੇ ਲੱਗੀਆਂ ਹੋਈਆਂ ਹਨ+
ਅਤੇ ਉਸ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਲੱਗੇ ਹੋਏ ਹਨ।+
פ [ਪੇ]
16 ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਹੈ,
ਉਹ ਉਨ੍ਹਾਂ ਦੀ ਯਾਦ ਧਰਤੀ ਤੋਂ ਮਿਟਾ ਦੇਵੇਗਾ।+