ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 7:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ+ ਜੋ ਭੇਡਾਂ ਦੇ ਭੇਸ ਵਿਚ ਤੁਹਾਡੇ ਕੋਲ ਆਉਂਦੇ ਹਨ,+ ਪਰ ਅੰਦਰੋਂ ਭੁੱਖੇ ਬਘਿਆੜ ਹੁੰਦੇ ਹਨ।+

  • ਰਸੂਲਾਂ ਦੇ ਕੰਮ 20:29, 30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿਚ ਆ ਜਾਣਗੇ+ ਅਤੇ ਭੇਡਾਂ ਨਾਲ ਕੋਮਲਤਾ ਨਾਲ ਪੇਸ਼ ਨਹੀਂ ਆਉਣਗੇ 30 ਅਤੇ ਤੁਹਾਡੇ ਵਿੱਚੋਂ ਹੀ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ ਜਿਹੜੇ ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।+

  • 2 ਥੱਸਲੁਨੀਕੀਆਂ 2:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਧਿਆਨ ਰੱਖੋ ਕਿ ਇਸ ਮਾਮਲੇ ਵਿਚ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਗੁਮਰਾਹ ਨਾ ਕਰੇ* ਕਿਉਂਕਿ ਉਸ ਦਿਨ ਦੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਹੋਵੇਗੀ+ ਅਤੇ ਉਸ ਦੁਸ਼ਟ ਬੰਦੇ+ ਯਾਨੀ ਵਿਨਾਸ਼ ਦੇ ਪੁੱਤਰ ਨੂੰ ਪ੍ਰਗਟ ਕੀਤਾ ਜਾਵੇਗਾ।+

  • 2 ਥੱਸਲੁਨੀਕੀਆਂ 2:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਇਹ ਸੱਚ ਹੈ ਕਿ ਉਸ ਦੀ ਦੁਸ਼ਟਤਾ ਇਕ ਭੇਤ ਹੈ ਜੋ ਫੈਲਣੀ ਸ਼ੁਰੂ ਹੋ ਚੁੱਕੀ ਹੈ।+ ਇਹ ਭੇਤ ਉਦੋਂ ਤਕ ਹੀ ਲੁਕਿਆ ਰਹੇਗਾ ਜਦੋਂ ਤਕ ਉਸ ਨੂੰ ਹੁਣ ਰੋਕ ਕੇ ਰੱਖਣ ਵਾਲਾ ਖ਼ਤਮ ਨਹੀਂ ਹੋ ਜਾਂਦਾ।

  • 2 ਪਤਰਸ 2:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਪਰ ਜਿਵੇਂ ਇਜ਼ਰਾਈਲੀਆਂ ਵਿਚ ਝੂਠੇ ਨਬੀ ਸਨ, ਉਸੇ ਤਰ੍ਹਾਂ ਤੁਹਾਡੇ ਵਿਚ ਵੀ ਝੂਠੇ ਸਿੱਖਿਅਕ ਹੋਣਗੇ।+ ਉਹ ਤੁਹਾਡੀ ਨਿਹਚਾ ਨੂੰ ਖ਼ਤਮ ਕਰਨ ਲਈ ਚੋਰੀ-ਛਿਪੇ ਤੁਹਾਡੇ ਵਿਚ ਧੜੇ ਬਣਾਉਣਗੇ ਅਤੇ ਆਪਣੇ ਮਾਲਕ ਨੂੰ ਵੀ ਠੁਕਰਾ ਦੇਣਗੇ ਜਿਸ ਨੇ ਉਨ੍ਹਾਂ ਨੂੰ ਖ਼ਰੀਦਿਆ ਸੀ।+ ਇਸ ਤਰ੍ਹਾਂ ਉਹ ਆਪ ਹੀ ਆਪਣੇ ਨਾਸ਼ ਵੱਲ ਨੂੰ ਭੱਜਣਗੇ।

  • ਪ੍ਰਕਾਸ਼ ਦੀ ਕਿਤਾਬ 2:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ‘ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਨੂੰ ਅਤੇ ਤੇਰੇ ਧੀਰਜ ਨੂੰ ਜਾਣਦਾ ਹਾਂ। ਮੈਂ ਇਹ ਵੀ ਜਾਣਦਾ ਹਾਂ ਤੂੰ ਬੁਰੇ ਆਦਮੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਇਹ ਵੀ ਪਤਾ ਹੈ ਕਿ ਜਿਹੜੇ ਆਦਮੀ ਆਪਣੇ ਆਪ ਨੂੰ ਰਸੂਲ ਕਹਿੰਦੇ ਹਨ,+ ਪਰ ਅਸਲ ਵਿਚ ਉਹ ਨਹੀਂ ਹਨ, ਤੂੰ ਉਨ੍ਹਾਂ ਨੂੰ ਪਰਖ ਕੇ ਝੂਠਾ ਸਾਬਤ ਕੀਤਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ