28 “ਪਰ ਤੁਸੀਂ ਹੀ ਹੋ ਜਿਨ੍ਹਾਂ ਨੇ ਮੇਰੀਆਂ ਅਜ਼ਮਾਇਸ਼ਾਂ ਦੌਰਾਨ+ ਮੇਰਾ ਸਾਥ ਨਿਭਾਇਆ+ 29 ਅਤੇ ਮੈਂ ਤੁਹਾਨੂੰ ਰਾਜ ਦੇਣ ਦਾ ਇਕਰਾਰ ਕਰਦਾ ਹਾਂ, ਜਿਵੇਂ ਮੇਰੇ ਪਿਤਾ ਨੇ ਵੀ ਮੈਨੂੰ ਰਾਜ ਦੇਣ ਦਾ ਇਕਰਾਰ ਕੀਤਾ ਹੈ+ 30 ਤਾਂਕਿ ਤੁਸੀਂ ਮੇਰੇ ਰਾਜ ਵਿਚ ਮੇਰੇ ਮੇਜ਼ ਦੁਆਲੇ ਬੈਠ ਕੇ ਖਾਓ-ਪੀਓ+ ਅਤੇ ਸਿੰਘਾਸਣਾਂ ਉੱਤੇ ਬੈਠ ਕੇ+ ਇਜ਼ਰਾਈਲ ਦੇ 12 ਗੋਤਾਂ ਦਾ ਨਿਆਂ ਕਰੋ।+