ਆਮੋਸ
4 “ਬਾਸ਼ਾਨ ਦੀਓ ਔਰਤੋ,* ਇਹ ਸੰਦੇਸ਼ ਸੁਣੋ,
ਤੁਸੀਂ ਜਿਹੜੀਆਂ ਸਾਮਰਿਯਾ ਦੇ ਪਹਾੜ ʼਤੇ ਵੱਸਦੀਆਂ ਹੋ,+
ਤੁਸੀਂ ਕੰਗਾਲਾਂ ਨੂੰ ਠੱਗਦੀਆਂ ਹੋ+ ਅਤੇ ਗ਼ਰੀਬਾਂ ਨੂੰ ਸਤਾਉਂਦੀਆਂ ਹੋ,
ਆਪਣੇ ਪਤੀਆਂ* ਨੂੰ ਕਹਿੰਦੀਆਂ ਹੋ, ‘ਸਾਡੇ ਵਾਸਤੇ ਪੀਣ ਲਈ ਸ਼ਰਾਬ ਲਿਆਓ!’
2 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ,
‘“ਦੇਖੋ! ਤੁਹਾਡੇ ʼਤੇ ਉਹ ਦਿਨ ਆ ਰਹੇ ਹਨ ਜਦੋਂ ਉਹ ਤੁਹਾਨੂੰ ਕਸਾਈ ਦੇ ਕੁੰਡਿਆਂ ਨਾਲ
ਅਤੇ ਬਾਕੀਆਂ ਨੂੰ ਮੱਛੀ ਫੜਨ ਵਾਲੀਆਂ ਕੁੰਡੀਆਂ ਨਾਲ ਲਟਕਾਵੇਗਾ।
3 ਤੁਸੀਂ ਕੰਧ ਵਿਚ ਪਏ ਪਾੜ ਵਿੱਚੋਂ ਦੀ ਸਿੱਧੀਆਂ ਨਿਕਲ ਜਾਓਗੀਆਂ
ਅਤੇ ਤੁਹਾਨੂੰ ਕੱਢ ਕੇ ਹਰਮੋਨ ਲਿਜਾਇਆ ਜਾਵੇਗਾ,” ਯਹੋਵਾਹ ਕਹਿੰਦਾ ਹੈ।’
5 ਧੰਨਵਾਦ ਦੀ ਬਲ਼ੀ ਵਜੋਂ ਅੱਗ ਵਿਚ ਖ਼ਮੀਰੀ ਰੋਟੀ ਚੜ੍ਹਾਓ;+
ਢੰਡੋਰਾ ਪਿੱਟੋ ਕਿ ਤੁਸੀਂ ਇੱਛਾ-ਬਲ਼ੀਆਂ ਚੜ੍ਹਾਈਆਂ ਹਨ!
ਹੇ ਇਜ਼ਰਾਈਲੀਓ, ਤੁਹਾਨੂੰ ਇਹੀ ਤਾਂ ਪਸੰਦ ਹੈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
6 ‘ਮੈਂ ਤੁਹਾਡੇ ਸਾਰੇ ਸ਼ਹਿਰਾਂ ਵਿਚ ਕਾਲ਼ ਪਾਇਆ*
ਅਤੇ ਮੈਂ ਤੁਹਾਨੂੰ ਤੁਹਾਡੇ ਘਰਾਂ ਵਿਚ ਭੁੱਖੇ ਮਾਰਿਆ;+
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
7 ‘ਮੈਂ ਵਾਢੀ ਤੋਂ ਪਹਿਲਾਂ ਤਿੰਨ ਮਹੀਨੇ ਮੀਂਹ ਰੋਕ ਰੱਖਿਆ;+
ਮੈਂ ਇਕ ਸ਼ਹਿਰ ʼਤੇ ਮੀਂਹ ਪਾਇਆ, ਪਰ ਦੂਜੇ ʼਤੇ ਨਹੀਂ।
ਇਕ ਖੇਤ ʼਤੇ ਮੀਂਹ ਪੈਂਦਾ ਸੀ, ਪਰ ਦੂਜੇ ਖੇਤ ʼਤੇ ਨਹੀਂ
ਜਿਸ ਕਰਕੇ ਉਹ ਸੁੱਕ ਜਾਂਦਾ ਸੀ।
8 ਦੋ ਜਾਂ ਤਿੰਨ ਸ਼ਹਿਰਾਂ ਦੇ ਲੋਕ ਡਿਗਦੇ-ਢਹਿੰਦੇ ਕਿਸੇ ਹੋਰ ਸ਼ਹਿਰ ਪਾਣੀ ਪੀਣ ਜਾਂਦੇ ਸਨ,+
ਪਰ ਉਨ੍ਹਾਂ ਦੀ ਪਿਆਸ ਨਹੀਂ ਬੁਝਦੀ ਸੀ;
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
9 ‘ਮੈਂ ਲੂ ਅਤੇ ਉੱਲੀ ਨਾਲ ਤੁਹਾਡੀਆਂ ਫ਼ਸਲਾਂ ਤਬਾਹ ਕੀਤੀਆਂ।+
ਤੁਸੀਂ ਬਗ਼ੀਚਿਆਂ ਅਤੇ ਅੰਗੂਰਾਂ ਦੇ ਬਾਗ਼ਾਂ ਦੀ ਗਿਣਤੀ ਵਧਾਉਂਦੇ ਰਹੇ,
ਪਰ ਟਿੱਡੀਆਂ ਤੁਹਾਡੇ ਅੰਜੀਰ ਅਤੇ ਜ਼ੈਤੂਨ ਦੇ ਦਰਖ਼ਤਾਂ ਨੂੰ ਖਾਂਦੀਆਂ ਰਹੀਆਂ;+
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
10 ‘ਮੈਂ ਤੁਹਾਡੇ ʼਤੇ ਮਹਾਂਮਾਰੀ ਘੱਲੀ ਜਿਵੇਂ ਮੈਂ ਮਿਸਰ ʼਤੇ ਘੱਲੀ ਸੀ।+
ਮੈਂ ਤੁਹਾਡੇ ਨੌਜਵਾਨਾਂ ਨੂੰ ਤਲਵਾਰ ਨਾਲ ਵੱਢ ਦਿੱਤਾ+ ਅਤੇ ਤੁਹਾਡੇ ਘੋੜੇ ਖੋਹ ਲਏ।+
ਮੈਂ ਛਾਉਣੀ ਵਿਚ ਪਈਆਂ ਲਾਸ਼ਾਂ ਦੀ ਸੜਿਆਂਦ ਨਾਲ ਤੁਹਾਡੀਆਂ ਨਾਸਾਂ ਭਰ ਦਿੱਤੀਆਂ;+
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’ ਯਹੋਵਾਹ ਕਹਿੰਦਾ ਹੈ।
ਤੁਸੀਂ ਅੱਗ ਵਿੱਚੋਂ ਕੱਢੀ ਲੱਕੜ ਵਾਂਗ ਸੀ;
ਪਰ ਫਿਰ ਵੀ ਤੁਸੀਂ ਮੇਰੇ ਵੱਲ ਨਹੀਂ ਮੁੜੇ,’+ ਯਹੋਵਾਹ ਕਹਿੰਦਾ ਹੈ।
12 ਇਸ ਲਈ ਹੇ ਇਜ਼ਰਾਈਲ, ਮੈਂ ਤੈਨੂੰ ਦੁਬਾਰਾ ਸਜ਼ਾ ਦਿਆਂਗਾ।
ਹਾਂ, ਮੈਂ ਤੇਰੇ ਨਾਲ ਇਸੇ ਤਰ੍ਹਾਂ ਕਰਾਂਗਾ,
ਹੇ ਇਜ਼ਰਾਈਲ, ਤੂੰ ਆਪਣੇ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾ।