ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 27
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਕਹਾਉਤਾਂ—ਅਧਿਆਵਾਂ ਦਾ ਸਾਰ

    • ਸੁਲੇਮਾਨ ਦੀਆਂ ਕਹਾਵਤਾਂ ਜਿਨ੍ਹਾਂ ਦੀ ਰਾਜਾ ਹਿਜ਼ਕੀਯਾਹ ਦੇ ਆਦਮੀਆਂ ਨੇ ਨਕਲ ਕੀਤੀ (25:1–29:27)

ਕਹਾਉਤਾਂ 27:1

ਫੁਟਨੋਟ

  • *

    ਇਬ, ਕੱਲ੍ਹ ਕਿਸ ਚੀਜ਼ “ਨੂੰ ਜਨਮ ਦੇਵੇਗਾ।”

ਹੋਰ ਹਵਾਲੇ

  • +ਲੂਕਾ 12:19, 20; ਯਾਕੂ 4:13, 14

ਕਹਾਉਤਾਂ 27:2

ਫੁਟਨੋਟ

  • *

    ਇਬ, “ਇਕ ਅਜਨਬੀ।”

  • *

    ਇਬ, “ਪਰਦੇਸੀ।”

ਹੋਰ ਹਵਾਲੇ

  • +ਕਹਾ 25:27; ਯਿਰ 9:23; 2 ਕੁਰਿੰ 10:18

ਕਹਾਉਤਾਂ 27:3

ਹੋਰ ਹਵਾਲੇ

  • +1 ਸਮੂ 25:25

ਕਹਾਉਤਾਂ 27:4

ਹੋਰ ਹਵਾਲੇ

  • +ਉਤ 37:9-11; ਕਹਾ 14:30; ਰਸੂ 17:5

ਕਹਾਉਤਾਂ 27:5

ਹੋਰ ਹਵਾਲੇ

  • +ਲੇਵੀ 19:17; ਮੱਤੀ 18:15

ਕਹਾਉਤਾਂ 27:6

ਫੁਟਨੋਟ

  • *

    ਜਾਂ ਸੰਭਵ ਹੈ, “ਝੂਠੇ; ਦਿਖਾਵੇ ਦੇ।”

ਹੋਰ ਹਵਾਲੇ

  • +2 ਸਮੂ 12:7, 9; ਜ਼ਬੂ 141:5; ਪ੍ਰਕਾ 3:19

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/1/2000, ਸਫ਼ਾ 21

ਕਹਾਉਤਾਂ 27:7

ਫੁਟਨੋਟ

  • *

    ਇਬ, “ਮਿੱਧ ਦਿੰਦਾ ਹੈ।”

ਕਹਾਉਤਾਂ 27:8

ਫੁਟਨੋਟ

  • *

    ਜਾਂ, “ਭੱਜ ਜਾਂਦਾ ਹੈ।”

ਕਹਾਉਤਾਂ 27:9

ਹੋਰ ਹਵਾਲੇ

  • +1 ਸਮੂ 23:16; ਕਹਾ 15:23; 16:24

ਕਹਾਉਤਾਂ 27:10

ਹੋਰ ਹਵਾਲੇ

  • +ਕਹਾ 17:17; 18:24

ਕਹਾਉਤਾਂ 27:11

ਹੋਰ ਹਵਾਲੇ

  • +ਕਹਾ 10:1; 23:15; 2 ਯੂਹੰ 4
  • +ਅੱਯੂ 1:8, 9

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 7

    ਪਹਿਰਾਬੁਰਜ (ਪਬਲਿਕ),

    ਨੰ. 1 2018, ਸਫ਼ਾ 15

    ਪਹਿਰਾਬੁਰਜ (ਸਟੱਡੀ),

    12/2016, ਸਫ਼ਾ 30

    ਪਹਿਰਾਬੁਰਜ,

    11/15/2012, ਸਫ਼ੇ 12-13

    4/15/2009, ਸਫ਼ੇ 7-11

    8/15/2006, ਸਫ਼ਾ 26

    4/15/2003, ਸਫ਼ੇ 14-15

ਕਹਾਉਤਾਂ 27:12

ਫੁਟਨੋਟ

  • *

    ਜਾਂ, “ਸਜ਼ਾ।”

ਹੋਰ ਹਵਾਲੇ

  • +ਕਹਾ 18:10; ਯਸਾ 26:20; ਇਬ 11:7

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/2015, ਸਫ਼ੇ 8-9

ਕਹਾਉਤਾਂ 27:13

ਫੁਟਨੋਟ

  • *

    ਜਾਂ, “ਕਿਸੇ ਪਰਦੇਸੀ।”

ਹੋਰ ਹਵਾਲੇ

  • +ਕਹਾ 20:16

ਕਹਾਉਤਾਂ 27:15

ਫੁਟਨੋਟ

  • *

    ਜਾਂ, “ਖਿਝਾਉਣ ਵਾਲੀ।”

ਹੋਰ ਹਵਾਲੇ

  • +ਕਹਾ 21:9, 19

ਕਹਾਉਤਾਂ 27:17

ਫੁਟਨੋਟ

  • *

    ਇਬ, “ਆਪਣੇ ਦੋਸਤ ਦੇ ਚਿਹਰੇ।”

ਹੋਰ ਹਵਾਲੇ

  • +1 ਸਮੂ 23:16; ਇਬ 10:24, 25

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 48

    ਪਹਿਰਾਬੁਰਜ,

    5/1/1996, ਸਫ਼ੇ 28-29

ਕਹਾਉਤਾਂ 27:18

ਹੋਰ ਹਵਾਲੇ

  • +ਕਹਾ 13:4
  • +ਉਤ 39:2; ਕਹਾ 17:2

ਕਹਾਉਤਾਂ 27:20

ਫੁਟਨੋਟ

  • *

    ਜਾਂ, “ਸ਼ੀਓਲ ਅਤੇ ਅਬਦੋਨ।” ਸ਼ਬਦਾਵਲੀ ਦੇਖੋ।

ਹੋਰ ਹਵਾਲੇ

  • +ਕਹਾ 30:15, 16

ਕਹਾਉਤਾਂ 27:21

ਫੁਟਨੋਟ

  • *

    ਚਾਂਦੀ ਨੂੰ ਪਿਘਲਾਉਣ ਤੇ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਮਿੱਟੀ ਦਾ ਭਾਂਡਾ।

ਹੋਰ ਹਵਾਲੇ

  • +ਕਹਾ 17:3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2006, ਸਫ਼ਾ 19

ਕਹਾਉਤਾਂ 27:23

ਫੁਟਨੋਟ

  • *

    ਜਾਂ, “ਉੱਤੇ ਮਨ ਲਾ; ਵੱਲ ਧਿਆਨ ਦੇ।”

ਹੋਰ ਹਵਾਲੇ

  • +ਕੁਲੁ 3:23

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    2/2022, ਸਫ਼ਾ 17

ਕਹਾਉਤਾਂ 27:24

ਹੋਰ ਹਵਾਲੇ

  • +ਕਹਾ 23:4, 5; 1 ਤਿਮੋ 6:17

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਕਹਾ. 27:1ਲੂਕਾ 12:19, 20; ਯਾਕੂ 4:13, 14
ਕਹਾ. 27:2ਕਹਾ 25:27; ਯਿਰ 9:23; 2 ਕੁਰਿੰ 10:18
ਕਹਾ. 27:31 ਸਮੂ 25:25
ਕਹਾ. 27:4ਉਤ 37:9-11; ਕਹਾ 14:30; ਰਸੂ 17:5
ਕਹਾ. 27:5ਲੇਵੀ 19:17; ਮੱਤੀ 18:15
ਕਹਾ. 27:62 ਸਮੂ 12:7, 9; ਜ਼ਬੂ 141:5; ਪ੍ਰਕਾ 3:19
ਕਹਾ. 27:91 ਸਮੂ 23:16; ਕਹਾ 15:23; 16:24
ਕਹਾ. 27:10ਕਹਾ 17:17; 18:24
ਕਹਾ. 27:11ਕਹਾ 10:1; 23:15; 2 ਯੂਹੰ 4
ਕਹਾ. 27:11ਅੱਯੂ 1:8, 9
ਕਹਾ. 27:12ਕਹਾ 18:10; ਯਸਾ 26:20; ਇਬ 11:7
ਕਹਾ. 27:13ਕਹਾ 20:16
ਕਹਾ. 27:15ਕਹਾ 21:9, 19
ਕਹਾ. 27:171 ਸਮੂ 23:16; ਇਬ 10:24, 25
ਕਹਾ. 27:18ਕਹਾ 13:4
ਕਹਾ. 27:18ਉਤ 39:2; ਕਹਾ 17:2
ਕਹਾ. 27:20ਕਹਾ 30:15, 16
ਕਹਾ. 27:21ਕਹਾ 17:3
ਕਹਾ. 27:23ਕੁਲੁ 3:23
ਕਹਾ. 27:24ਕਹਾ 23:4, 5; 1 ਤਿਮੋ 6:17
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਕਹਾਉਤਾਂ 27:1-27

ਕਹਾਉਤਾਂ

27 ਕੱਲ੍ਹ ਬਾਰੇ ਸ਼ੇਖ਼ੀਆਂ ਨਾ ਮਾਰ

ਕਿਉਂਕਿ ਤੂੰ ਨਹੀਂ ਜਾਣਦਾ ਕਿ ਕੱਲ੍ਹ ਕੀ ਹੋਵੇਗਾ।*+

 2 ਕੋਈ ਹੋਰ* ਤੇਰੀ ਤਾਰੀਫ਼ ਕਰੇ, ਨਾ ਕਿ ਤੇਰਾ ਆਪਣਾ ਮੂੰਹ;

ਹਾਂ, ਦੂਸਰੇ* ਕਰਨ, ਨਾ ਕਿ ਤੇਰੇ ਆਪਣੇ ਬੁੱਲ੍ਹ।+

 3 ਪੱਥਰ ਭਾਰਾ ਅਤੇ ਰੇਤ ਵਜ਼ਨਦਾਰ ਹੁੰਦੀ ਹੈ,

ਪਰ ਮੂਰਖ ਵੱਲੋਂ ਖਿਝਾਇਆ ਜਾਣਾ ਦੋਹਾਂ ਨਾਲੋਂ ਭਾਰਾ ਹੈ।+

 4 ਗੁੱਸਾ ਬੇਰਹਿਮ ਹੈ ਤੇ ਕ੍ਰੋਧ ਹੜ੍ਹ ਵਾਂਗ ਹੈ,

ਪਰ ਈਰਖਾ ਸਾਮ੍ਹਣੇ ਕੌਣ ਖੜ੍ਹ ਸਕਦਾ ਹੈ?+

 5 ਛਿਪੇ ਹੋਏ ਪਿਆਰ ਨਾਲੋਂ ਖੁੱਲ੍ਹ ਕੇ ਤਾੜਨਾ ਦੇਣੀ ਚੰਗੀ ਹੈ।+

 6 ਦੋਸਤ ਦੇ ਦਿੱਤੇ ਜ਼ਖ਼ਮ ਵਫ਼ਾਦਾਰੀ ਦੇ ਹੁੰਦੇ ਹਨ,+

ਪਰ ਦੁਸ਼ਮਣ ਦੇ ਚੁੰਮਣ ਢੇਰ ਸਾਰੇ* ਹੁੰਦੇ ਹਨ।

 7 ਰੱਜਿਆ ਹੋਇਆ ਇਨਸਾਨ ਛੱਤੇ ਦਾ ਸ਼ਹਿਦ ਖਾਣ ਤੋਂ ਵੀ ਮਨ੍ਹਾ ਕਰ ਦਿੰਦਾ ਹੈ,*

ਪਰ ਭੁੱਖੇ ਨੂੰ ਕੌੜੀ ਚੀਜ਼ ਵੀ ਮਿੱਠੀ ਲੱਗਦੀ ਹੈ।

 8 ਜਿਹੜਾ ਆਦਮੀ ਆਪਣਾ ਘਰ ਛੱਡ ਕੇ ਭਟਕਦਾ ਫਿਰਦਾ ਹੈ,

ਉਹ ਉਸ ਪੰਛੀ ਵਰਗਾ ਹੈ ਜਿਹੜਾ ਆਪਣੇ ਆਲ੍ਹਣੇ ਨੂੰ ਛੱਡ ਕੇ ਭਟਕਦਾ ਫਿਰਦਾ ਹੈ।*

 9 ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ;

ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।+

10 ਆਪਣੇ ਦੋਸਤ ਜਾਂ ਆਪਣੇ ਪਿਤਾ ਦੇ ਦੋਸਤ ਨੂੰ ਨਾ ਤਿਆਗ

ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾਹ;

ਦੂਰ ਰਹਿੰਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।+

11 ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ ਅਤੇ ਮੇਰੇ ਜੀਅ ਨੂੰ ਖ਼ੁਸ਼ ਕਰੀਂ+

ਤਾਂਕਿ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣੇ ਮਾਰਦਾ ਹੈ।+

12 ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ,+

ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ* ਭੁਗਤਦਾ ਹੈ।

13 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;

ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+

14 ਜਿਹੜਾ ਤੜਕੇ-ਤੜਕੇ ਉੱਚੀ ਆਵਾਜ਼ ਵਿਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ,

ਉਸ ਦੇ ਲਈ ਇਹ ਸਰਾਪ ਹੀ ਗਿਣੀ ਜਾਵੇਗੀ।

15 ਝਗੜਾਲੂ* ਪਤਨੀ ਉਸ ਛੱਤ ਵਰਗੀ ਹੈ ਜੋ ਲਗਾਤਾਰ ਪੈਂਦੇ ਮੀਂਹ ਦੌਰਾਨ ਚੋਂਦੀ ਰਹਿੰਦੀ ਹੈ।+

16 ਜਿਹੜਾ ਉਸ ਨੂੰ ਰੋਕ ਸਕਦਾ ਹੈ, ਉਹ ਹਵਾ ਨੂੰ ਰੋਕ ਸਕਦਾ ਹੈ

ਅਤੇ ਆਪਣੀ ਸੱਜੀ ਮੁੱਠੀ ਵਿਚ ਤੇਲ ਨੂੰ ਘੁੱਟ ਕੇ ਫੜ ਸਕਦਾ ਹੈ।

17 ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,

ਉਸੇ ਤਰ੍ਹਾਂ ਇਕ ਆਦਮੀ ਆਪਣੇ ਦੋਸਤ* ਨੂੰ ਤਿੱਖਾ ਕਰਦਾ ਹੈ।+

18 ਅੰਜੀਰ ਦੇ ਦਰਖ਼ਤ ਦੀ ਦੇਖ-ਭਾਲ ਕਰਨ ਵਾਲਾ ਇਸ ਦਾ ਫਲ ਖਾਵੇਗਾ+

ਅਤੇ ਆਪਣੇ ਮਾਲਕ ਦੀ ਦੇਖ-ਭਾਲ ਕਰਨ ਵਾਲੇ ਦਾ ਆਦਰ ਕੀਤਾ ਜਾਵੇਗਾ।+

19 ਜਿਵੇਂ ਪਾਣੀ ਚਿਹਰੇ ਦਾ ਅਕਸ ਦਿਖਾਉਂਦਾ ਹੈ,

ਉਸੇ ਤਰ੍ਹਾਂ ਇਕ ਇਨਸਾਨ ਦਾ ਦਿਲ ਦੂਸਰੇ ਦੇ ਦਿਲ ਦਾ ਅਕਸ ਦਿਖਾਉਂਦਾ ਹੈ।

20 ਕਬਰ ਅਤੇ ਵਿਨਾਸ਼ ਦੀ ਥਾਂ* ਕਦੇ ਨਹੀਂ ਰੱਜਦੀਆਂ,+

ਨਾ ਹੀ ਇਨਸਾਨ ਦੀਆਂ ਅੱਖਾਂ ਕਦੇ ਸੰਤੁਸ਼ਟ ਹੁੰਦੀਆਂ ਹਨ।

21 ਚਾਂਦੀ ਲਈ ਕੁਠਾਲੀ* ਅਤੇ ਸੋਨੇ ਲਈ ਭੱਠੀ ਹੈ,+

ਉਸੇ ਤਰ੍ਹਾਂ ਇਨਸਾਨ ਦੀ ਪਰਖ ਤਾਰੀਫ਼ ਨਾਲ ਹੁੰਦੀ ਹੈ।

22 ਭਾਵੇਂ ਤੂੰ ਮੂਰਖ ਨੂੰ ਘੋਟਣੇ ਨਾਲ ਕੁੱਟੇਂ,

ਜਿਵੇਂ ਕੂੰਡੇ ਵਿਚ ਅਨਾਜ ਕੁੱਟਿਆ ਜਾਂਦਾ ਹੈ,

ਫਿਰ ਵੀ ਉਸ ਦੀ ਮੂਰਖਤਾ ਉਸ ਤੋਂ ਦੂਰ ਨਹੀਂ ਹੋਵੇਗੀ।

23 ਤੈਨੂੰ ਆਪਣੇ ਇੱਜੜ ਦਾ ਹਾਲ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ।

ਆਪਣੀਆਂ ਭੇਡਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ*+

24 ਕਿਉਂਕਿ ਧਨ-ਦੌਲਤ ਹਮੇਸ਼ਾ ਲਈ ਨਹੀਂ ਰਹਿੰਦੀ+

ਅਤੇ ਨਾ ਹੀ ਤਾਜ ਪੀੜ੍ਹੀਓ-ਪੀੜ੍ਹੀ ਰਹਿੰਦਾ ਹੈ।

25 ਹਰਾ ਘਾਹ ਖ਼ਤਮ ਹੋ ਜਾਂਦਾ ਹੈ ਤੇ ਨਵਾਂ ਘਾਹ ਉੱਗ ਆਉਂਦਾ ਹੈ

ਅਤੇ ਪਹਾੜਾਂ ਦੀ ਬਨਸਪਤੀ ਇਕੱਠੀ ਕਰ ਲਈ ਜਾਂਦੀ ਹੈ।

26 ਭੇਡੂਆਂ ਤੋਂ ਤੈਨੂੰ ਕੱਪੜੇ ਮਿਲਦੇ ਹਨ

ਅਤੇ ਬੱਕਰੇ ਤੇਰੇ ਖੇਤ ਦੀ ਕੀਮਤ ਚੁਕਾਉਂਦੇ ਹਨ।

27 ਬੱਕਰੀ ਦਾ ਦੁੱਧ ਤੇਰੇ ਤੇ ਤੇਰੇ ਘਰਾਣੇ ਜੋਗਾ,

ਨਾਲੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਕਾਫ਼ੀ ਹੋਵੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ