ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 15
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਹਰ ਸੱਤਵੇਂ ਸਾਲ ਕਰਜ਼ਾ ਮਾਫ਼ (1-6)

      • ਗ਼ਰੀਬਾਂ ਦੀ ਮਦਦ ਕਰਨੀ (7-11)

      • ਹਰ ਸੱਤਵੇਂ ਸਾਲ ਗ਼ੁਲਾਮਾਂ ਨੂੰ ਆਜ਼ਾਦ ਕਰਨਾ (12-18)

        • ਗ਼ੁਲਾਮ ਦੇ ਕੰਨ ਨੂੰ ਸੂਏ ਨਾਲ ਵਿੰਨ੍ਹਣਾ (16, 17)

      • ਜਾਨਵਰਾਂ ਦੇ ਜੇਠੇ ਅਰਪਿਤ ਕਰਨੇ (19-23)

ਬਿਵਸਥਾ ਸਾਰ 15:1

ਹੋਰ ਹਵਾਲੇ

  • +ਲੇਵੀ 25:2

ਬਿਵਸਥਾ ਸਾਰ 15:2

ਹੋਰ ਹਵਾਲੇ

  • +ਬਿਵ 31:10

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 2

ਬਿਵਸਥਾ ਸਾਰ 15:3

ਹੋਰ ਹਵਾਲੇ

  • +ਕੂਚ 12:43; ਬਿਵ 14:21; 23:20

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2021, ਸਫ਼ਾ 2

ਬਿਵਸਥਾ ਸਾਰ 15:4

ਹੋਰ ਹਵਾਲੇ

  • +ਬਿਵ 28:8

ਬਿਵਸਥਾ ਸਾਰ 15:5

ਹੋਰ ਹਵਾਲੇ

  • +ਯਹੋ 1:7, 8; ਯਸਾ 1:19

ਬਿਵਸਥਾ ਸਾਰ 15:6

ਫੁਟਨੋਟ

  • *

    ਜਾਂ, “ਚੀਜ਼ਾਂ ਗਹਿਣੇ ਰਖਵਾ ਕੇ ਕਰਜ਼ਾ।”

ਹੋਰ ਹਵਾਲੇ

  • +ਬਿਵ 28:12
  • +ਬਿਵ 28:13; 1 ਰਾਜ 4:24, 25

ਬਿਵਸਥਾ ਸਾਰ 15:7

ਹੋਰ ਹਵਾਲੇ

  • +ਕਹਾ 21:13; ਯਾਕੂ 2:15, 16; 1 ਯੂਹੰ 3:17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2010, ਸਫ਼ਾ 8

ਬਿਵਸਥਾ ਸਾਰ 15:8

ਫੁਟਨੋਟ

  • *

    ਜਾਂ, “ਚੀਜ਼ਾਂ ਗਹਿਣੇ ਰਖਵਾ ਕੇ ਉਧਾਰ।”

ਹੋਰ ਹਵਾਲੇ

  • +ਲੇਵੀ 25:35; ਕਹਾ 19:17; ਮੱਤੀ 5:42; ਲੂਕਾ 6:34, 35; ਗਲਾ 2:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/15/2010, ਸਫ਼ਾ 8

ਬਿਵਸਥਾ ਸਾਰ 15:9

ਹੋਰ ਹਵਾਲੇ

  • +ਬਿਵ 15:1
  • +ਕੂਚ 22:22, 23; ਬਿਵ 24:14, 15; ਕਹਾ 21:13

ਬਿਵਸਥਾ ਸਾਰ 15:10

ਹੋਰ ਹਵਾਲੇ

  • +ਰਸੂ 20:35; 2 ਕੁਰਿੰ 9:7; 1 ਤਿਮੋ 6:18; ਇਬ 13:16
  • +ਬਿਵ 24:19; ਜ਼ਬੂ 41:1

ਬਿਵਸਥਾ ਸਾਰ 15:11

ਹੋਰ ਹਵਾਲੇ

  • +ਮੱਤੀ 26:11
  • +ਕਹਾ 3:27; ਮੱਤੀ 5:42; ਲੂਕਾ 12:33

ਬਿਵਸਥਾ ਸਾਰ 15:12

ਹੋਰ ਹਵਾਲੇ

  • +ਕੂਚ 21:2; ਲੇਵੀ 25:39

ਬਿਵਸਥਾ ਸਾਰ 15:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2014, ਸਫ਼ਾ 19

ਬਿਵਸਥਾ ਸਾਰ 15:16

ਹੋਰ ਹਵਾਲੇ

  • +ਕੂਚ 21:5, 6

ਬਿਵਸਥਾ ਸਾਰ 15:19

ਹੋਰ ਹਵਾਲੇ

  • +ਕੂਚ 13:2; 22:30; ਗਿਣ 3:13; 18:15, 17

ਬਿਵਸਥਾ ਸਾਰ 15:20

ਹੋਰ ਹਵਾਲੇ

  • +ਬਿਵ 12:5, 6; 14:23; 16:11

ਬਿਵਸਥਾ ਸਾਰ 15:21

ਹੋਰ ਹਵਾਲੇ

  • +ਲੇਵੀ 22:20; ਬਿਵ 17:1; ਮਲਾ 1:8; ਇਬ 9:14

ਬਿਵਸਥਾ ਸਾਰ 15:22

ਫੁਟਨੋਟ

  • *

    ਇਬ, “ਦਰਵਾਜ਼ਿਆਂ।”

ਹੋਰ ਹਵਾਲੇ

  • +ਬਿਵ 12:15; 14:4, 5

ਬਿਵਸਥਾ ਸਾਰ 15:23

ਹੋਰ ਹਵਾਲੇ

  • +ਉਤ 9:4; ਲੇਵੀ 7:26; ਰਸੂ 15:20, 29
  • +ਲੇਵੀ 17:10, 13; ਬਿਵ 12:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/15/2000, ਸਫ਼ੇ 30-31

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 15:1ਲੇਵੀ 25:2
ਬਿਵ. 15:2ਬਿਵ 31:10
ਬਿਵ. 15:3ਕੂਚ 12:43; ਬਿਵ 14:21; 23:20
ਬਿਵ. 15:4ਬਿਵ 28:8
ਬਿਵ. 15:5ਯਹੋ 1:7, 8; ਯਸਾ 1:19
ਬਿਵ. 15:6ਬਿਵ 28:12
ਬਿਵ. 15:6ਬਿਵ 28:13; 1 ਰਾਜ 4:24, 25
ਬਿਵ. 15:7ਕਹਾ 21:13; ਯਾਕੂ 2:15, 16; 1 ਯੂਹੰ 3:17
ਬਿਵ. 15:8ਲੇਵੀ 25:35; ਕਹਾ 19:17; ਮੱਤੀ 5:42; ਲੂਕਾ 6:34, 35; ਗਲਾ 2:10
ਬਿਵ. 15:9ਬਿਵ 15:1
ਬਿਵ. 15:9ਕੂਚ 22:22, 23; ਬਿਵ 24:14, 15; ਕਹਾ 21:13
ਬਿਵ. 15:10ਰਸੂ 20:35; 2 ਕੁਰਿੰ 9:7; 1 ਤਿਮੋ 6:18; ਇਬ 13:16
ਬਿਵ. 15:10ਬਿਵ 24:19; ਜ਼ਬੂ 41:1
ਬਿਵ. 15:11ਮੱਤੀ 26:11
ਬਿਵ. 15:11ਕਹਾ 3:27; ਮੱਤੀ 5:42; ਲੂਕਾ 12:33
ਬਿਵ. 15:12ਕੂਚ 21:2; ਲੇਵੀ 25:39
ਬਿਵ. 15:16ਕੂਚ 21:5, 6
ਬਿਵ. 15:19ਕੂਚ 13:2; 22:30; ਗਿਣ 3:13; 18:15, 17
ਬਿਵ. 15:20ਬਿਵ 12:5, 6; 14:23; 16:11
ਬਿਵ. 15:21ਲੇਵੀ 22:20; ਬਿਵ 17:1; ਮਲਾ 1:8; ਇਬ 9:14
ਬਿਵ. 15:22ਬਿਵ 12:15; 14:4, 5
ਬਿਵ. 15:23ਉਤ 9:4; ਲੇਵੀ 7:26; ਰਸੂ 15:20, 29
ਬਿਵ. 15:23ਲੇਵੀ 17:10, 13; ਬਿਵ 12:16
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 15:1-23

ਬਿਵਸਥਾ ਸਾਰ

15 “ਹਰ ਸੱਤਵੇਂ ਸਾਲ ਦੇ ਅਖ਼ੀਰ ਵਿਚ ਤੁਸੀਂ ਛੁਟਕਾਰੇ ਦਾ ਐਲਾਨ ਕਰਿਓ।+ 2 ਛੁਟਕਾਰੇ ਵਿਚ ਇਹ ਸਭ ਕੁਝ ਸ਼ਾਮਲ ਹੈ: ਜੇ ਕਿਸੇ ਨੇ ਆਪਣੇ ਗੁਆਂਢੀ ਨੂੰ ਕਰਜ਼ਾ ਦਿੱਤਾ ਹੈ, ਤਾਂ ਉਹ ਆਪਣੇ ਗੁਆਂਢੀ ਦਾ ਕਰਜ਼ਾ ਮਾਫ਼ ਕਰ ਦੇਵੇ। ਉਹ ਆਪਣੇ ਗੁਆਂਢੀ ਜਾਂ ਆਪਣੇ ਭਰਾ ਤੋਂ ਕਰਜ਼ਾ ਵਾਪਸ ਨਾ ਮੰਗੇ ਕਿਉਂਕਿ ਯਹੋਵਾਹ ਦੇ ਸਨਮਾਨ ਵਿਚ ਛੁਟਕਾਰੇ ਦਾ ਐਲਾਨ ਕੀਤਾ ਗਿਆ ਹੈ।+ 3 ਤੁਸੀਂ ਪਰਦੇਸੀ ਤੋਂ ਕਰਜ਼ਾ ਵਾਪਸ ਮੰਗ ਸਕਦੇ ਹੋ,+ ਪਰ ਆਪਣੇ ਭਰਾ ਦਾ ਕਰਜ਼ਾ ਮਾਫ਼ ਕਰ ਦਿਓ। 4 ਪਰ ਤੁਹਾਡੇ ਵਿੱਚੋਂ ਕਿਸੇ ʼਤੇ ਵੀ ਗ਼ਰੀਬੀ ਨਹੀਂ ਆਉਣੀ ਚਾਹੀਦੀ ਕਿਉਂਕਿ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਜ਼ਰੂਰ ਬਰਕਤਾਂ ਦੇਵੇਗਾ+ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇ ਰਿਹਾ ਹੈ, 5 ਬਸ਼ਰਤੇ ਕਿ ਤੁਸੀਂ ਧਿਆਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ ਅਤੇ ਧਿਆਨ ਨਾਲ ਉਸ ਦੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰੋ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ।+ 6 ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਬਰਕਤਾਂ ਦੇਵੇਗਾ, ਇਸ ਲਈ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ* ਦਿਓਗੇ, ਪਰ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ।+ ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਅਧਿਕਾਰ ਚਲਾਓਗੇ, ਪਰ ਉਹ ਤੁਹਾਡੇ ਉੱਤੇ ਅਧਿਕਾਰ ਨਹੀਂ ਚਲਾਉਣਗੇ।+

7 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਨੂੰ ਦੇਣ ਜਾ ਰਿਹਾ ਹੈ, ਜੇ ਉੱਥੇ ਕਿਸੇ ਸ਼ਹਿਰ ਵਿਚ ਤੁਹਾਡਾ ਕੋਈ ਭਰਾ ਗ਼ਰੀਬ ਹੋ ਜਾਂਦਾ ਹੈ, ਤਾਂ ਆਪਣੇ ਗ਼ਰੀਬ ਭਰਾ ਪ੍ਰਤੀ ਆਪਣਾ ਦਿਲ ਕਠੋਰ ਨਾ ਕਰਿਓ ਜਾਂ ਉਸ ਦੀ ਮਦਦ ਕਰਨ ਤੋਂ ਇਨਕਾਰ ਨਾ ਕਰਿਓ।+ 8 ਤੁਸੀਂ ਉਸ ਨੂੰ ਖੁੱਲ੍ਹੇ ਹੱਥੀਂ ਉਧਾਰ ਦਿਓ।+ ਉਸ ਦੀ ਲੋੜ ਅਨੁਸਾਰ ਉਸ ਨੂੰ ਜ਼ਰੂਰ ਉਧਾਰ* ਦਿਓ। 9 ਖ਼ਬਰਦਾਰ ਰਹਿਓ ਕਿ ਤੁਸੀਂ ਆਪਣੇ ਮਨ ਵਿਚ ਇਹ ਬੁਰਾ ਖ਼ਿਆਲ ਨਾ ਪਲ਼ਣ ਦਿਓ, ‘ਸੱਤਵਾਂ ਸਾਲ ਆਉਣ ਵਾਲਾ ਹੈ ਜੋ ਕਿ ਛੁਟਕਾਰੇ ਦਾ ਸਾਲ ਹੈ’+ ਜਿਸ ਕਰਕੇ ਤੁਸੀਂ ਖੁੱਲ੍ਹੇ ਦਿਲ ਨਾਲ ਆਪਣੇ ਗ਼ਰੀਬ ਭਰਾ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਓ ਅਤੇ ਉਸ ਨੂੰ ਕੁਝ ਨਾ ਦਿਓ। ਜੇ ਉਹ ਤੁਹਾਡੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦਿੰਦਾ ਹੈ, ਤਾਂ ਤੁਸੀਂ ਪਾਪ ਦੇ ਦੋਸ਼ੀ ਠਹਿਰੋਗੇ।+ 10 ਤੁਹਾਨੂੰ ਉਸ ਨੂੰ ਖੁੱਲ੍ਹੇ ਦਿਲ ਨਾਲ ਕਰਜ਼ਾ ਦੇਣਾ ਚਾਹੀਦਾ ਹੈ,+ ਨਾ ਕਿ ਬੇਦਿਲੀ ਨਾਲ ਕਿਉਂਕਿ ਇਸ ਤਰ੍ਹਾਂ ਕਰਨ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ।+ 11 ਤੁਹਾਡੇ ਦੇਸ਼ ਵਿਚ ਹਮੇਸ਼ਾ ਗ਼ਰੀਬ ਲੋਕ ਹੋਣਗੇ,+ ਇਸੇ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ‘ਤੁਸੀਂ ਆਪਣੇ ਦੇਸ਼ ਵਿਚ ਆਪਣੇ ਦੁਖੀ ਅਤੇ ਗ਼ਰੀਬ ਭਰਾ ਦੀ ਦਿਲ ਖੋਲ੍ਹ ਕੇ ਮਦਦ ਕਰਿਓ।’+

12 “ਜੇ ਤੁਹਾਡੇ ਕਿਸੇ ਇਬਰਾਨੀ ਭਰਾ ਜਾਂ ਭੈਣ ਨੂੰ ਤੁਹਾਡੇ ਕੋਲ ਵੇਚਿਆ ਜਾਂਦਾ ਹੈ ਅਤੇ ਉਸ ਨੇ ਛੇ ਸਾਲ ਤੁਹਾਡੀ ਸੇਵਾ ਕੀਤੀ ਹੈ, ਤਾਂ ਸੱਤਵੇਂ ਸਾਲ ਤੁਸੀਂ ਉਸ ਨੂੰ ਆਜ਼ਾਦ ਕਰ ਦਿਓ।+ 13 ਜੇ ਤੁਸੀਂ ਉਸ ਨੂੰ ਆਜ਼ਾਦ ਕਰਦੇ ਹੋ, ਤਾਂ ਤੁਸੀਂ ਉਸ ਨੂੰ ਖਾਲੀ ਹੱਥ ਨਾ ਘੱਲੋ। 14 ਤੁਸੀਂ ਉਸ ਨੂੰ ਆਪਣੀਆਂ ਭੇਡਾਂ-ਬੱਕਰੀਆਂ, ਅਨਾਜ, ਤੇਲ ਦੇ ਕੋਹਲੂ ਤੇ ਦਾਖਰਸ ਦੇ ਚੁਬੱਚੇ ਵਿੱਚੋਂ ਦਿਲ ਖੋਲ੍ਹ ਕੇ ਦਿਓ। ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ, ਤੁਸੀਂ ਵੀ ਉਸ ਨੂੰ ਦਿਲ ਖੋਲ੍ਹ ਕੇ ਦਿਓ। 15 ਯਾਦ ਰੱਖੋ ਕਿ ਤੁਸੀਂ ਵੀ ਮਿਸਰ ਵਿਚ ਗ਼ੁਲਾਮ ਸੀ ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉੱਥੋਂ ਛੁਡਾ ਲਿਆਇਆ ਸੀ। ਇਸੇ ਕਰਕੇ ਮੈਂ ਤੁਹਾਨੂੰ ਅੱਜ ਇਸ ਤਰ੍ਹਾਂ ਕਰਨ ਦਾ ਹੁਕਮ ਦੇ ਰਿਹਾ ਹਾਂ।

16 “ਪਰ ਜੇ ਉਹ ਕਹਿੰਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ!’ ਕਿਉਂਕਿ ਉਹ ਤੁਹਾਡੇ ਨਾਲ ਤੇ ਤੁਹਾਡੇ ਘਰਾਣੇ ਨਾਲ ਪਿਆਰ ਕਰਦਾ ਹੈ ਅਤੇ ਉਹ ਤੁਹਾਡੇ ਕੋਲ ਰਹਿ ਕੇ ਖ਼ੁਸ਼ ਹੈ,+ 17 ਤਾਂ ਤੁਸੀਂ ਉਸ ਦਾ ਕੰਨ ਦਰਵਾਜ਼ੇ ਨਾਲ ਲਾ ਕੇ ਸੂਏ ਨਾਲ ਵਿੰਨ੍ਹ ਦਿਓ ਅਤੇ ਉਹ ਸਾਰੀ ਜ਼ਿੰਦਗੀ ਲਈ ਤੁਹਾਡਾ ਗ਼ੁਲਾਮ ਬਣ ਜਾਵੇਗਾ। ਤੁਸੀਂ ਆਪਣੀ ਦਾਸੀ ਨਾਲ ਵੀ ਇਸੇ ਤਰ੍ਹਾਂ ਕਰਿਓ। 18 ਜਦੋਂ ਤੁਸੀਂ ਉਸ ਨੂੰ ਆਜ਼ਾਦ ਕਰੋ ਅਤੇ ਉਹ ਤੁਹਾਨੂੰ ਛੱਡ ਕੇ ਚਲਾ ਜਾਵੇ, ਤਾਂ ਇਹ ਨਾ ਸੋਚਿਓ ਕਿ ਤੁਹਾਨੂੰ ਇਸ ਨਾਲ ਔਖਿਆਈ ਹੋਵੇਗੀ। ਉਸ ਨੇ ਛੇ ਸਾਲਾਂ ਦੌਰਾਨ ਜਿੰਨਾ ਕੰਮ ਕੀਤਾ, ਉਸ ਤੋਂ ਤੁਹਾਨੂੰ ਕਿਸੇ ਮਜ਼ਦੂਰ ਦੇ ਕੰਮ ਨਾਲੋਂ ਦੁਗਣਾ ਫ਼ਾਇਦਾ ਹੋਇਆ ਹੈ ਅਤੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਹਰ ਕੰਮ ʼਤੇ ਬਰਕਤ ਪਾਈ ਹੈ।

19 “ਤੁਸੀਂ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦਾ ਹਰ ਜੇਠਾ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਅਰਪਿਤ ਕਰਿਓ।+ ਤੁਸੀਂ ਗਾਂਵਾਂ-ਬਲਦਾਂ ਦੇ ਜੇਠਿਆਂ ਤੋਂ ਕੋਈ ਕੰਮ ਨਾ ਕਰਾਇਓ ਅਤੇ ਭੇਡਾਂ ਦੇ ਜੇਠਿਆਂ ਦੀ ਉੱਨ ਨਾ ਕਤਰਿਓ। 20 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਉੱਥੇ ਜਾ ਕੇ ਤੁਸੀਂ ਅਤੇ ਤੁਹਾਡਾ ਘਰਾਣਾ ਹਰ ਸਾਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਇਨ੍ਹਾਂ ਦਾ ਮਾਸ ਖਾਵੇ।+ 21 ਪਰ ਜੇ ਉਹ ਜਾਨਵਰ ਲੰਗੜਾ ਜਾਂ ਅੰਨ੍ਹਾ ਹੈ ਜਾਂ ਉਸ ਵਿਚ ਕੋਈ ਹੋਰ ਵੱਡਾ ਨੁਕਸ ਹੈ, ਤਾਂ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਸ ਦੀ ਬਲ਼ੀ ਨਾ ਚੜ੍ਹਾਇਓ।+ 22 ਤੁਸੀਂ ਉਸ ਨੂੰ ਆਪਣੇ ਸ਼ਹਿਰਾਂ* ਵਿਚ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਇਨਸਾਨ ਉਸ ਨੂੰ ਖਾ ਸਕਦੇ ਹਨ, ਜਿਵੇਂ ਤੁਸੀਂ ਚਿਕਾਰਾ ਜਾਂ ਹਿਰਨ ਖਾਂਦੇ ਹੋ।+ 23 ਪਰ ਤੁਸੀਂ ਉਸ ਦਾ ਖ਼ੂਨ ਨਾ ਖਾਇਓ,+ ਸਗੋਂ ਉਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ