ਅਸਤਰ
10 ਰਾਜਾ ਅਹਸ਼ਵੇਰੋਸ਼ ਆਪਣੇ ਰਾਜ ਵਿਚ ਜ਼ਮੀਨ ਅਤੇ ਸਮੁੰਦਰੀ ਟਾਪੂਆਂ ʼਤੇ ਰਹਿੰਦੇ ਲੋਕਾਂ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਉਂਦਾ ਸੀ।
2 ਉਸ ਦੇ ਵੱਡੇ-ਵੱਡੇ ਅਤੇ ਸ਼ਕਤੀਸ਼ਾਲੀ ਕੰਮਾਂ ਬਾਰੇ ਅਤੇ ਰਾਜੇ ਦੁਆਰਾ ਉੱਚਾ ਕੀਤੇ ਜਾਣ ਕਰਕੇ ਮਾਰਦਕਈ ਕਿੰਨਾ ਮਹਾਨ ਬਣਿਆ,+ ਉਸ ਦਾ ਪੂਰਾ ਵੇਰਵਾ ਮਾਦੀ-ਫਾਰਸੀ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਗਿਆ ਹੈ।+ 3 ਯਹੂਦੀ ਮਾਰਦਕਈ ਰਾਜਾ ਅਹਸ਼ਵੇਰੋਸ਼ ਤੋਂ ਦੂਜੇ ਦਰਜੇ ʼਤੇ ਸੀ। ਉਹ ਯਹੂਦੀਆਂ ਵਿਚ ਮੰਨਿਆ-ਪ੍ਰਮੰਨਿਆ* ਸੀ ਅਤੇ ਉਸ ਦੇ ਸਾਰੇ ਭਰਾ ਉਸ ਦਾ ਆਦਰ ਕਰਦੇ ਸਨ। ਉਹ ਆਪਣੇ ਲੋਕਾਂ ਦੀ ਭਲਾਈ ਲਈ ਅਤੇ ਉਨ੍ਹਾਂ ਦੀ ਸੰਤਾਨ ਦੀ ਖ਼ੁਸ਼ਹਾਲੀ ਲਈ ਕੰਮ ਕਰਦਾ ਸੀ।*