ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 18
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਘੁਮਿਆਰ ਦੇ ਹੱਥਾਂ ਵਿਚ ਮਿੱਟੀ (1-12)

      • ਯਹੋਵਾਹ ਨੇ ਇਜ਼ਰਾਈਲ ਵੱਲ ਆਪਣੀ ਪਿੱਠ ਕੀਤੀ (13-17)

      • ਯਿਰਮਿਯਾਹ ਖ਼ਿਲਾਫ਼ ਸਾਜ਼ਸ਼; ਉਸ ਦੀ ਫ਼ਰਿਆਦ (18-23)

ਯਿਰਮਿਯਾਹ 18:2

ਹੋਰ ਹਵਾਲੇ

  • +ਯਿਰ 19:1

ਯਿਰਮਿਯਾਹ 18:4

ਫੁਟਨੋਟ

  • *

    ਇਬ, “ਆਪਣੀਆਂ ਨਜ਼ਰਾਂ ਵਿਚ ਸਹੀ।”

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 4/2017, ਸਫ਼ਾ 1

    ਪਹਿਰਾਬੁਰਜ,

    4/1/1999, ਸਫ਼ਾ 22

ਯਿਰਮਿਯਾਹ 18:6

ਹੋਰ ਹਵਾਲੇ

  • +ਰੋਮੀ 9:20, 21

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 4/2017, ਸਫ਼ਾ 1

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    4/2017, ਸਫ਼ਾ 3

    ਪਹਿਰਾਬੁਰਜ,

    4/1/1999, ਸਫ਼ਾ 22

ਯਿਰਮਿਯਾਹ 18:7

ਹੋਰ ਹਵਾਲੇ

  • +ਯਿਰ 1:10; 12:14; 25:9; 45:4

ਯਿਰਮਿਯਾਹ 18:8

ਫੁਟਨੋਟ

  • *

    ਜਾਂ, “ਮੈਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਵੇਗਾ।”

ਹੋਰ ਹਵਾਲੇ

  • +1 ਰਾਜ 8:33, 34; ਜ਼ਬੂ 106:45; ਯਿਰ 7:3; 26:3; ਹਿਜ਼ 18:21; ਯੋਏ 2:13; ਯੂਨਾ 3:5, 10

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 4/2017, ਸਫ਼ਾ 1

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    4/2017, ਸਫ਼ਾ 3

ਯਿਰਮਿਯਾਹ 18:10

ਫੁਟਨੋਟ

  • *

    ਜਾਂ, “ਮੈਨੂੰ ਆਪਣੇ ਫ਼ੈਸਲੇ ʼਤੇ ਅਫ਼ਸੋਸ ਹੋਵੇਗਾ।”

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 4/2017, ਸਫ਼ਾ 1

ਯਿਰਮਿਯਾਹ 18:11

ਹੋਰ ਹਵਾਲੇ

  • +ਯਸਾ 1:16; ਹਿਜ਼ 18:23

ਯਿਰਮਿਯਾਹ 18:12

ਹੋਰ ਹਵਾਲੇ

  • +ਯਿਰ 2:25
  • +ਬਿਵ 29:19, 20; ਯਿਰ 7:24

ਯਿਰਮਿਯਾਹ 18:13

ਹੋਰ ਹਵਾਲੇ

  • +ਯਿਰ 2:13

ਯਿਰਮਿਯਾਹ 18:15

ਫੁਟਨੋਟ

  • *

    ਜਾਂ, “ਧੂਪ ਧੁਖਾਉਂਦੇ ਹਨ।”

ਹੋਰ ਹਵਾਲੇ

  • +ਯਿਰ 2:19; 3:21
  • +ਯਿਰ 10:14, 15
  • +ਯਿਰ 6:16

ਯਿਰਮਿਯਾਹ 18:16

ਫੁਟਨੋਟ

  • *

    ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਹੋਰ ਹਵਾਲੇ

  • +ਲੇਵੀ 26:33; ਹਿਜ਼ 6:14
  • +1 ਰਾਜ 9:8; ਯਿਰ 19:8; ਵਿਰ 2:15; ਮੀਕਾ 6:16
  • +ਬਿਵ 28:37

ਯਿਰਮਿਯਾਹ 18:17

ਹੋਰ ਹਵਾਲੇ

  • +ਬਿਵ 31:17

ਯਿਰਮਿਯਾਹ 18:18

ਫੁਟਨੋਟ

  • *

    ਜਾਂ, “ਸਾਨੂੰ ਸਿੱਖਿਆ ਦਿੰਦੇ ਰਹਿਣਗੇ।”

  • *

    ਇਬ, “ਉਸ ਨੂੰ ਜੀਭ ਨਾਲ ਮਾਰੀਏ।”

ਹੋਰ ਹਵਾਲੇ

  • +ਯਿਰ 11:19

ਯਿਰਮਿਯਾਹ 18:20

ਹੋਰ ਹਵਾਲੇ

  • +ਜ਼ਬੂ 35:7

ਯਿਰਮਿਯਾਹ 18:21

ਹੋਰ ਹਵਾਲੇ

  • +ਯਿਰ 12:3
  • +ਵਿਰ 5:3
  • +2 ਇਤਿ 36:17

ਯਿਰਮਿਯਾਹ 18:22

ਹੋਰ ਹਵਾਲੇ

  • +ਜ਼ਬੂ 38:12

ਯਿਰਮਿਯਾਹ 18:23

ਫੁਟਨੋਟ

  • *

    ਇਬ, “ਨਾ ਢਕ।”

ਹੋਰ ਹਵਾਲੇ

  • +ਯਿਰ 11:19, 20
  • +ਯਿਰ 15:15
  • +ਜ਼ਬੂ 35:4

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 18:2ਯਿਰ 19:1
ਯਿਰ. 18:6ਰੋਮੀ 9:20, 21
ਯਿਰ. 18:7ਯਿਰ 1:10; 12:14; 25:9; 45:4
ਯਿਰ. 18:81 ਰਾਜ 8:33, 34; ਜ਼ਬੂ 106:45; ਯਿਰ 7:3; 26:3; ਹਿਜ਼ 18:21; ਯੋਏ 2:13; ਯੂਨਾ 3:5, 10
ਯਿਰ. 18:11ਯਸਾ 1:16; ਹਿਜ਼ 18:23
ਯਿਰ. 18:12ਯਿਰ 2:25
ਯਿਰ. 18:12ਬਿਵ 29:19, 20; ਯਿਰ 7:24
ਯਿਰ. 18:13ਯਿਰ 2:13
ਯਿਰ. 18:15ਯਿਰ 2:19; 3:21
ਯਿਰ. 18:15ਯਿਰ 10:14, 15
ਯਿਰ. 18:15ਯਿਰ 6:16
ਯਿਰ. 18:16ਲੇਵੀ 26:33; ਹਿਜ਼ 6:14
ਯਿਰ. 18:161 ਰਾਜ 9:8; ਯਿਰ 19:8; ਵਿਰ 2:15; ਮੀਕਾ 6:16
ਯਿਰ. 18:16ਬਿਵ 28:37
ਯਿਰ. 18:17ਬਿਵ 31:17
ਯਿਰ. 18:18ਯਿਰ 11:19
ਯਿਰ. 18:20ਜ਼ਬੂ 35:7
ਯਿਰ. 18:21ਯਿਰ 12:3
ਯਿਰ. 18:21ਵਿਰ 5:3
ਯਿਰ. 18:212 ਇਤਿ 36:17
ਯਿਰ. 18:22ਜ਼ਬੂ 38:12
ਯਿਰ. 18:23ਯਿਰ 11:19, 20
ਯਿਰ. 18:23ਯਿਰ 15:15
ਯਿਰ. 18:23ਜ਼ਬੂ 35:4
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 18:1-23

ਯਿਰਮਿਯਾਹ

18 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਉੱਠ ਅਤੇ ਘੁਮਿਆਰ ਦੇ ਘਰ ਜਾਹ+ ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।”

3 ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਉਹ ਆਪਣੇ ਚੱਕ ʼਤੇ ਕੰਮ ਕਰ ਰਿਹਾ ਸੀ। 4 ਪਰ ਘੁਮਿਆਰ ਆਪਣੇ ਹੱਥਾਂ ਨਾਲ ਮਿੱਟੀ ਦਾ ਜੋ ਭਾਂਡਾ ਬਣਾ ਰਿਹਾ ਸੀ, ਉਹ ਖ਼ਰਾਬ ਹੋ ਗਿਆ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਤੋਂ ਇਕ ਹੋਰ ਭਾਂਡਾ ਬਣਾਇਆ, ਜਿਵੇਂ ਉਸ ਨੂੰ ਚੰਗਾ* ਲੱਗਾ।

5 ਫਿਰ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 6 “‘ਹੇ ਇਜ਼ਰਾਈਲ ਦੇ ਘਰਾਣੇ, ਇਸ ਘੁਮਿਆਰ ਨੇ ਮਿੱਟੀ ਨਾਲ ਜੋ ਕੀਤਾ, ਕੀ ਮੈਂ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਨਹੀਂ ਕਰ ਸਕਦਾ?’ ਯਹੋਵਾਹ ਕਹਿੰਦਾ ਹੈ। ‘ਹੇ ਇਜ਼ਰਾਈਲ ਦੇ ਘਰਾਣੇ, ਦੇਖ, ਜਿਵੇਂ ਘੁਮਿਆਰ ਦੇ ਹੱਥ ਵਿਚ ਮਿੱਟੀ ਹੁੰਦੀ ਹੈ, ਤਿਵੇਂ ਤੁਸੀਂ ਮੇਰੇ ਹੱਥ ਵਿਚ ਹੋ।+ 7 ਜਿਸ ਕੌਮ ਜਾਂ ਰਾਜ ਨੂੰ ਮੈਂ ਉਖਾੜਨ, ਢਾਹੁਣ ਅਤੇ ਨਾਸ਼ ਕਰਨ ਦਾ ਐਲਾਨ ਕਰਦਾ ਹਾਂ,+ 8 ਜੇ ਉਹ ਕੌਮ ਬੁਰਾਈ ਕਰਨੀ ਛੱਡ ਦੇਵੇ ਜਿਸ ਦੇ ਖ਼ਿਲਾਫ਼ ਮੈਂ ਬੋਲਿਆ ਸੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਲਿਆਉਣ ਦਾ ਇਰਾਦਾ ਕੀਤਾ ਸੀ।+ 9 ਪਰ ਜਿਸ ਕੌਮ ਜਾਂ ਰਾਜ ਨੂੰ ਮੈਂ ਬਣਾਉਣ ਅਤੇ ਕਾਇਮ ਕਰਨ ਦਾ ਐਲਾਨ ਕਰਦਾ ਹਾਂ, 10 ਜੇ ਉਹ ਕੌਮ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕਰਦੀ ਹੈ ਅਤੇ ਮੇਰਾ ਕਹਿਣਾ ਨਹੀਂ ਮੰਨਦੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਨਾਲ ਭਲਾਈ ਨਹੀਂ ਕਰਾਂਗਾ ਜੋ ਮੈਂ ਉਸ ਨਾਲ ਕਰਨ ਦਾ ਇਰਾਦਾ ਕੀਤਾ ਸੀ।’

11 “ਹੁਣ ਕਿਰਪਾ ਕਰ ਕੇ ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਦੇਖੋ, ਮੈਂ ਤੁਹਾਡੇ ʼਤੇ ਬਿਪਤਾ ਲਿਆਉਣ ਦੀ ਤਿਆਰੀ ਕਰ ਰਿਹਾ ਹਾਂ ਅਤੇ ਸੋਚ ਰਿਹਾ ਹਾਂ ਕਿ ਕਿਵੇਂ ਤੁਹਾਨੂੰ ਸਜ਼ਾ ਦੇਣੀ ਹੈ। ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਰਵੱਈਏ ਅਤੇ ਆਪਣੇ ਕੰਮਾਂ ਨੂੰ ਸੁਧਾਰੋ।”’”+

12 ਪਰ ਉਨ੍ਹਾਂ ਨੇ ਕਿਹਾ: “ਇੱਦਾਂ ਨਹੀਂ ਹੋ ਸਕਦਾ!+ ਅਸੀਂ ਆਪਣੀ ਸੋਚ ਮੁਤਾਬਕ ਚੱਲਾਂਗੇ ਅਤੇ ਸਾਡੇ ਵਿੱਚੋਂ ਹਰੇਕ ਜਣਾ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲੇਗਾ।”+

13 ਇਸ ਲਈ ਯਹੋਵਾਹ ਕਹਿੰਦਾ ਹੈ:

“ਕਿਰਪਾ ਕਰ ਕੇ ਕੌਮਾਂ ਤੋਂ ਪੁੱਛੋ।

ਕੀ ਕਿਸੇ ਨੇ ਕਦੇ ਅਜਿਹੀ ਗੱਲ ਸੁਣੀ ਹੈ?

ਇਜ਼ਰਾਈਲ ਦੀ ਕੁਆਰੀ ਧੀ ਨੇ ਸਭ ਤੋਂ ਘਿਣਾਉਣਾ ਕੰਮ ਕੀਤਾ ਹੈ।+

14 ਕੀ ਲਬਾਨੋਨ ਦੀਆਂ ਚਟਾਨੀ ਢਲਾਣਾਂ ਤੋਂ ਬਰਫ਼ ਗਾਇਬ ਹੁੰਦੀ ਹੈ?

ਜਾਂ ਕੀ ਦੂਰੋਂ ਵਹਿੰਦਾ ਠੰਢਾ ਪਾਣੀ ਸੁੱਕਦਾ ਹੈ?

15 ਪਰ ਮੇਰੇ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।+

ਉਹ ਨਿਕੰਮੀਆਂ ਮੂਰਤਾਂ ਦੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ,*+

ਉਹ ਦੂਜੇ ਲੋਕਾਂ ਲਈ ਠੇਡਾ ਖਾਣ ਦਾ ਕਾਰਨ ਬਣਦੇ ਹਨ

ਤਾਂਕਿ ਉਹ ਲੋਕ ਆਪਣੇ ਰਾਹਾਂ, ਹਾਂ, ਪੁਰਾਣਿਆਂ ਰਾਹਾਂ ʼਤੇ ਚੱਲਣਾ ਛੱਡ ਦੇਣ+

ਅਤੇ ਹੋਰ ਰਸਤਿਆਂ ʼਤੇ ਚੱਲਣ ਜੋ ਪੱਧਰੇ ਨਹੀਂ ਹਨ,

16 ਇਸ ਲਈ ਮੈਂ ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਕਰਾਂਗਾ+

ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਹਮੇਸ਼ਾ ਸੀਟੀ ਮਾਰਨਗੇ।*+

ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ

ਅਤੇ ਘਿਰਣਾ ਨਾਲ ਆਪਣਾ ਸਿਰ ਹਿਲਾਵੇਗਾ।+

17 ਪੂਰਬ ਵੱਲੋਂ ਵਗਦੀ ਹਵਾ ਵਾਂਗ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਸਾਮ੍ਹਣੇ ਖਿੰਡਾ ਦਿਆਂਗਾ।

ਮੈਂ ਤਬਾਹੀ ਦੇ ਦਿਨ ਉਨ੍ਹਾਂ ਨੂੰ ਆਪਣਾ ਮੂੰਹ ਨਹੀਂ, ਸਗੋਂ ਪਿੱਠ ਦਿਖਾਵਾਂਗਾ।”+

18 ਉਨ੍ਹਾਂ ਨੇ ਕਿਹਾ: “ਆਓ ਆਪਾਂ ਯਿਰਮਿਯਾਹ ਦੇ ਖ਼ਿਲਾਫ਼ ਸਾਜ਼ਸ਼ ਘੜੀਏ+ ਕਿਉਂਕਿ ਸਾਡੇ ਪੁਜਾਰੀ ਸਾਨੂੰ ਕਾਨੂੰਨ ਸਿਖਾਉਂਦੇ ਰਹਿਣਗੇ,* ਬੁੱਧੀਮਾਨ ਲੋਕ ਸਲਾਹ ਦਿੰਦੇ ਰਹਿਣਗੇ ਅਤੇ ਨਬੀ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦੇ ਰਹਿਣਗੇ। ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ* ਅਤੇ ਉਸ ਦੀ ਗੱਲ ਵੱਲ ਕੋਈ ਧਿਆਨ ਨਾ ਦੇਈਏ।”

19 ਹੇ ਯਹੋਵਾਹ, ਮੇਰੇ ਵੱਲ ਧਿਆਨ ਦੇ

ਅਤੇ ਸੁਣ ਕਿ ਮੇਰੇ ਵਿਰੋਧੀ ਕੀ ਕਹਿ ਰਹੇ ਹਨ।

20 ਕੀ ਭਲਾਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ?

ਉਨ੍ਹਾਂ ਨੇ ਮੇਰੀ ਜਾਨ ਲੈਣ ਲਈ ਟੋਆ ਪੁੱਟਿਆ ਹੈ।+

ਯਾਦ ਕਰ ਕਿ ਮੈਂ ਤੇਰੇ ਸਾਮ੍ਹਣੇ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕੀਤੀਆਂ ਸਨ

ਤਾਂਕਿ ਉਨ੍ਹਾਂ ʼਤੇ ਤੇਰਾ ਕ੍ਰੋਧ ਨਾ ਭੜਕੇ।

21 ਇਸ ਲਈ ਉਨ੍ਹਾਂ ਦੇ ਪੁੱਤਰਾਂ ਨੂੰ ਕਾਲ਼ ਦੇ ਹਵਾਲੇ ਕਰ ਦੇ

ਅਤੇ ਉਨ੍ਹਾਂ ਨੂੰ ਤਲਵਾਰ ਦੇ ਘਾਟ ਉਤਾਰ ਦੇ।+

ਮੌਤ ਉਨ੍ਹਾਂ ਦੀਆਂ ਪਤਨੀਆਂ ਨੂੰ ਬੇਔਲਾਦ ਕਰ ਦੇਵੇ ਅਤੇ ਉਹ ਵਿਧਵਾ ਹੋ ਜਾਣ।+

ਉਨ੍ਹਾਂ ਦੇ ਆਦਮੀ ਗੰਭੀਰ ਬੀਮਾਰੀਆਂ ਨਾਲ ਮਰ ਜਾਣ,

ਉਨ੍ਹਾਂ ਦੇ ਜਵਾਨ ਲੜਾਈ ਵਿਚ ਤਲਵਾਰ ਨਾਲ ਵੱਢੇ ਜਾਣ।+

22 ਜਦ ਤੂੰ ਅਚਾਨਕ ਉਨ੍ਹਾਂ ʼਤੇ ਲੁਟੇਰਿਆਂ ਤੋਂ ਹਮਲਾ ਕਰਾਏਂਗਾ

ਤਦ ਉਨ੍ਹਾਂ ਦੇ ਘਰਾਂ ਤੋਂ ਚੀਕ-ਚਿਹਾੜਾ ਸੁਣਾਈ ਦੇਵੇ

ਕਿਉਂਕਿ ਉਨ੍ਹਾਂ ਨੇ ਮੈਨੂੰ ਫੜਨ ਲਈ ਟੋਆ ਪੁੱਟਿਆ ਹੈ

ਅਤੇ ਉਨ੍ਹਾਂ ਨੇ ਮੇਰੇ ਪੈਰਾਂ ਲਈ ਫੰਦੇ ਵਿਛਾਏ ਹਨ।+

23 ਪਰ ਹੇ ਯਹੋਵਾਹ, ਤੂੰ ਚੰਗੀ ਤਰ੍ਹਾਂ ਜਾਣਦਾ ਹੈਂ

ਕਿ ਉਨ੍ਹਾਂ ਨੇ ਮੈਨੂੰ ਮਾਰਨ ਲਈ ਕਿੰਨੀਆਂ ਸਾਜ਼ਸ਼ਾਂ ਘੜੀਆਂ ਹਨ।+

ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਨਾ ਕਰ*

ਅਤੇ ਨਾ ਹੀ ਉਨ੍ਹਾਂ ਦੇ ਪਾਪ ਆਪਣੇ ਸਾਮ੍ਹਣਿਓਂ ਮਿਟਾ।

ਜਦ ਤੂੰ ਗੁੱਸੇ ਵਿਚ ਆ ਕੇ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕੇਂਗਾ,+

ਤਾਂ ਉਹ ਤੇਰੇ ਸਾਮ੍ਹਣੇ ਠੇਡਾ ਖਾ ਕੇ ਡਿਗ ਜਾਣ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ