ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 20
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਪਸ਼ਹੂਰ ਨੇ ਯਿਰਮਿਯਾਹ ਨੂੰ ਮਾਰਿਆ (1-6)

      • ਯਿਰਮਿਯਾਹ ਆਪਣੇ ਆਪ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਿਆ (7-13)

        • ਪਰਮੇਸ਼ੁਰ ਦਾ ਸੰਦੇਸ਼ ਬਲ਼ਦੀ ਅੱਗ ਵਾਂਗ ਹੈ (9)

        • ਯਹੋਵਾਹ ਇਕ ਖ਼ੌਫ਼ਨਾਕ ਯੋਧੇ ਵਰਗਾ (11)

      • ਯਿਰਮਿਯਾਹ ਦੀ ਸ਼ਿਕਾਇਤ (14-18)

ਯਿਰਮਿਯਾਹ 20:2

ਹੋਰ ਹਵਾਲੇ

  • +2 ਇਤਿ 16:10

ਇੰਡੈਕਸ

  • ਰਿਸਰਚ ਬਰੋਸ਼ਰ

    ਨਵੀਂ ਦੁਨੀਆਂ ਅਨੁਵਾਦ, ਸਫ਼ਾ 2441

ਯਿਰਮਿਯਾਹ 20:3

ਹੋਰ ਹਵਾਲੇ

  • +ਯਿਰ 6:25

ਯਿਰਮਿਯਾਹ 20:4

ਹੋਰ ਹਵਾਲੇ

  • +ਬਿਵ 28:32
  • +ਯਿਰ 25:9; 39:9

ਯਿਰਮਿਯਾਹ 20:5

ਹੋਰ ਹਵਾਲੇ

  • +2 ਰਾਜ 20:17; 24:11, 13; 25:13-15; ਵਿਰ 1:10
  • +2 ਇਤਿ 36:10; ਯਿਰ 15:13

ਯਿਰਮਿਯਾਹ 20:6

ਹੋਰ ਹਵਾਲੇ

  • +ਯਿਰ 14:14; 28:15; 29:21

ਯਿਰਮਿਯਾਹ 20:7

ਹੋਰ ਹਵਾਲੇ

  • +ਜ਼ਬੂ 22:7; ਯਿਰ 15:10, 15
  • +ਹਿਜ਼ 3:14; ਮੀਕਾ 3:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2007, ਸਫ਼ਾ 9

ਯਿਰਮਿਯਾਹ 20:8

ਹੋਰ ਹਵਾਲੇ

  • +2 ਇਤਿ 36:16; ਯਿਰ 6:10

ਯਿਰਮਿਯਾਹ 20:9

ਹੋਰ ਹਵਾਲੇ

  • +1 ਰਾਜ 19:2, 4; ਯੂਨਾ 1:3
  • +ਯਿਰ 6:11; ਆਮੋ 3:8; ਰਸੂ 4:19, 20

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/15/2010, ਸਫ਼ਾ 9

    2/15/2010, ਸਫ਼ੇ 7-8

    7/1/2000, ਸਫ਼ੇ 9-10

    3/1/2000, ਸਫ਼ਾ 17

ਯਿਰਮਿਯਾਹ 20:10

ਹੋਰ ਹਵਾਲੇ

  • +ਜ਼ਬੂ 31:13
  • +ਜ਼ਬੂ 38:16

ਯਿਰਮਿਯਾਹ 20:11

ਹੋਰ ਹਵਾਲੇ

  • +ਯਿਰ 1:8; ਰੋਮੀ 8:31
  • +ਜ਼ਬੂ 27:2; ਯਿਰ 15:15, 20; 17:18
  • +ਜ਼ਬੂ 6:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2011, ਸਫ਼ਾ 30

ਯਿਰਮਿਯਾਹ 20:12

ਫੁਟਨੋਟ

  • *

    ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਗੁਰਦਿਆਂ।”

ਹੋਰ ਹਵਾਲੇ

  • +ਯਿਰ 17:10
  • +ਜ਼ਬੂ 59:10; ਯਿਰ 17:18
  • +ਯਿਰ 11:20; 1 ਪਤ 2:23

ਯਿਰਮਿਯਾਹ 20:14

ਹੋਰ ਹਵਾਲੇ

  • +ਅੱਯੂ 3:3; ਯਿਰ 15:10

ਯਿਰਮਿਯਾਹ 20:17

ਹੋਰ ਹਵਾਲੇ

  • +ਅੱਯੂ 10:18

ਯਿਰਮਿਯਾਹ 20:18

ਹੋਰ ਹਵਾਲੇ

  • +ਅੱਯੂ 3:20

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 20:22 ਇਤਿ 16:10
ਯਿਰ. 20:3ਯਿਰ 6:25
ਯਿਰ. 20:4ਬਿਵ 28:32
ਯਿਰ. 20:4ਯਿਰ 25:9; 39:9
ਯਿਰ. 20:52 ਰਾਜ 20:17; 24:11, 13; 25:13-15; ਵਿਰ 1:10
ਯਿਰ. 20:52 ਇਤਿ 36:10; ਯਿਰ 15:13
ਯਿਰ. 20:6ਯਿਰ 14:14; 28:15; 29:21
ਯਿਰ. 20:7ਜ਼ਬੂ 22:7; ਯਿਰ 15:10, 15
ਯਿਰ. 20:7ਹਿਜ਼ 3:14; ਮੀਕਾ 3:8
ਯਿਰ. 20:82 ਇਤਿ 36:16; ਯਿਰ 6:10
ਯਿਰ. 20:91 ਰਾਜ 19:2, 4; ਯੂਨਾ 1:3
ਯਿਰ. 20:9ਯਿਰ 6:11; ਆਮੋ 3:8; ਰਸੂ 4:19, 20
ਯਿਰ. 20:10ਜ਼ਬੂ 31:13
ਯਿਰ. 20:10ਜ਼ਬੂ 38:16
ਯਿਰ. 20:11ਯਿਰ 1:8; ਰੋਮੀ 8:31
ਯਿਰ. 20:11ਜ਼ਬੂ 27:2; ਯਿਰ 15:15, 20; 17:18
ਯਿਰ. 20:11ਜ਼ਬੂ 6:10
ਯਿਰ. 20:12ਯਿਰ 17:10
ਯਿਰ. 20:12ਜ਼ਬੂ 59:10; ਯਿਰ 17:18
ਯਿਰ. 20:12ਯਿਰ 11:20; 1 ਪਤ 2:23
ਯਿਰ. 20:14ਅੱਯੂ 3:3; ਯਿਰ 15:10
ਯਿਰ. 20:17ਅੱਯੂ 10:18
ਯਿਰ. 20:18ਅੱਯੂ 3:20
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 20:1-18

ਯਿਰਮਿਯਾਹ

20 ਹੁਣ ਜਦੋਂ ਯਿਰਮਿਯਾਹ ਇਨ੍ਹਾਂ ਗੱਲਾਂ ਦੀਆਂ ਭਵਿੱਖਬਾਣੀਆਂ ਕਰ ਰਿਹਾ ਸੀ, ਤਾਂ ਇੰਮੇਰ ਦਾ ਪੁੱਤਰ ਪਸ਼ਹੂਰ ਇਹ ਗੱਲਾਂ ਸੁਣ ਰਿਹਾ ਸੀ। ਉਹ ਪੁਜਾਰੀ ਤੇ ਯਹੋਵਾਹ ਦੇ ਘਰ ਵਿਚ ਮੁੱਖ ਅਧਿਕਾਰੀ ਸੀ। 2 ਫਿਰ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਸ਼ਿਕੰਜੇ ਵਿਚ ਜਕੜ ਦਿੱਤਾ+ ਜੋ ਯਹੋਵਾਹ ਦੇ ਘਰ ਵਿਚ ਉੱਪਰਲੇ ਬਿਨਯਾਮੀਨ ਫਾਟਕ ਕੋਲ ਸੀ। 3 ਪਰ ਜਦੋਂ ਅਗਲੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਸ਼ਿਕੰਜੇ ਵਿੱਚੋਂ ਬਾਹਰ ਕੱਢਿਆ, ਤਾਂ ਯਿਰਮਿਯਾਹ ਨੇ ਉਸ ਨੂੰ ਕਿਹਾ:

“ਯਹੋਵਾਹ ਨੇ ਤੇਰਾ ਨਾਂ ਪਸ਼ਹੂਰ ਨਹੀਂ, ਸਗੋਂ ‘ਚਾਰੇ ਪਾਸੇ ਖ਼ੌਫ਼’ ਰੱਖਿਆ ਹੈ+ 4 ਕਿਉਂਕਿ ਯਹੋਵਾਹ ਇਹ ਕਹਿੰਦਾ ਹੈ, ‘ਮੈਂ ਤੇਰਾ ਉਹ ਹਾਲ ਕਰਾਂਗਾ ਜਿਸ ਨੂੰ ਦੇਖ ਕੇ ਤੂੰ ਅਤੇ ਤੇਰੇ ਸਾਰੇ ਦੋਸਤ ਖ਼ੌਫ਼ ਖਾਣਗੇ। ਉਹ ਤੇਰੀਆਂ ਅੱਖਾਂ ਸਾਮ੍ਹਣੇ ਦੁਸ਼ਮਣਾਂ ਦੀ ਤਲਵਾਰ ਦੇ ਹਵਾਲੇ ਕੀਤੇ ਜਾਣਗੇ+ ਅਤੇ ਮੈਂ ਸਾਰੇ ਯਹੂਦਾਹ ਨੂੰ ਬਾਬਲ ਦੇ ਰਾਜੇ ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲੈ ਜਾਵੇਗਾ ਅਤੇ ਉੱਥੇ ਉਨ੍ਹਾਂ ਨੂੰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਦੇਵੇਗਾ।+ 5 ਮੈਂ ਇਸ ਸ਼ਹਿਰ ਦੀ ਸਾਰੀ ਜਾਇਦਾਦ, ਇਸ ਦੀ ਸਾਰੀ ਧਨ-ਦੌਲਤ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖ਼ਜ਼ਾਨੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ।+ ਉਹ ਇਹ ਸਭ ਚੀਜ਼ਾਂ ਲੁੱਟ ਲੈਣਗੇ ਅਤੇ ਜ਼ਬਰਦਸਤੀ ਖੋਹ ਕੇ ਬਾਬਲ ਲੈ ਜਾਣਗੇ।+ 6 ਹੇ ਪਸ਼ਹੂਰ, ਤੂੰ ਅਤੇ ਤੇਰੇ ਘਰ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ। ਤੂੰ ਬਾਬਲ ਜਾਏਂਗਾ ਅਤੇ ਉੱਥੇ ਹੀ ਮਰ-ਮੁੱਕ ਜਾਏਂਗਾ ਅਤੇ ਤੈਨੂੰ ਆਪਣੇ ਦੋਸਤਾਂ ਨਾਲ ਉੱਥੇ ਹੀ ਦਫ਼ਨਾਇਆ ਜਾਵੇਗਾ ਕਿਉਂਕਿ ਤੂੰ ਉਨ੍ਹਾਂ ਨੂੰ ਝੂਠੀਆਂ ਭਵਿੱਖਬਾਣੀਆਂ ਦੱਸੀਆਂ ਹਨ।’”+

 7 ਹੇ ਯਹੋਵਾਹ, ਤੂੰ ਮੈਨੂੰ ਮੂਰਖ ਬਣਾਇਆ ਅਤੇ ਮੈਂ ਮੂਰਖ ਬਣ ਗਿਆ।

ਤੂੰ ਮੇਰੇ ਖ਼ਿਲਾਫ਼ ਆਪਣੀ ਤਾਕਤ ਵਰਤੀ ਅਤੇ ਤੂੰ ਜਿੱਤ ਗਿਆਂ।+

ਮੈਂ ਸਾਰਾ-ਸਾਰਾ ਦਿਨ ਮਜ਼ਾਕ ਦਾ ਪਾਤਰ ਬਣਿਆ ਰਹਿੰਦਾ ਹਾਂ;

ਹਰ ਕੋਈ ਮੇਰਾ ਮਖੌਲ ਉਡਾਉਂਦਾ ਹੈ।+

 8 ਮੈਂ ਜਦੋਂ ਵੀ ਬੋਲਦਾ ਹਾਂ, ਤਾਂ ਮੈਨੂੰ ਚੀਕ-ਚੀਕ ਕੇ ਕਹਿਣਾ ਪੈਂਦਾ,

“ਮਾਰ-ਧਾੜ ਅਤੇ ਤਬਾਹੀ!”

ਕਿਉਂਕਿ ਯਹੋਵਾਹ ਦੇ ਸੰਦੇਸ਼ ਕਾਰਨ ਮੈਨੂੰ ਸਾਰਾ-ਸਾਰਾ ਦਿਨ ਬੇਇੱਜ਼ਤੀ ਸਹਿਣੀ ਪੈਂਦੀ ਹੈ ਅਤੇ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ।+

 9 ਇਸ ਲਈ ਮੈਂ ਕਿਹਾ: “ਮੈਂ ਉਸ ਬਾਰੇ ਗੱਲ ਨਹੀਂ ਕਰਾਂਗਾ

ਅਤੇ ਨਾ ਹੀ ਉਸ ਦੇ ਨਾਂ ʼਤੇ ਸੰਦੇਸ਼ ਦਿਆਂਗਾ।”+

ਪਰ ਉਸ ਦਾ ਸੰਦੇਸ਼ ਮੇਰੇ ਦਿਲ ਵਿਚ ਅੱਗ ਵਾਂਗ ਬਲ਼ਣ ਲੱਗ ਪਿਆ,

ਇਹ ਮੇਰੀਆਂ ਹੱਡੀਆਂ ਵਿਚ ਅੱਗ ਦੇ ਭਾਂਬੜ ਵਾਂਗ ਸੀ,

ਮੈਂ ਇਸ ਨੂੰ ਰੋਕਦਾ-ਰੋਕਦਾ ਥੱਕ ਗਿਆ;

ਮੈਂ ਇਸ ਨੂੰ ਹੋਰ ਬਰਦਾਸ਼ਤ ਨਾ ਕਰ ਸਕਿਆ।+

10 ਮੈਂ ਬਹੁਤ ਸਾਰੀਆਂ ਖ਼ਤਰਨਾਕ ਅਫ਼ਵਾਹਾਂ ਸੁਣੀਆਂ ਹਨ;

ਮੈਂ ਜਿੱਥੇ ਕਿਤੇ ਜਾਂਦਾ ਹਾਂ, ਡਰ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ ਹੈ।+

“ਉਸ ਦੇ ਖ਼ਿਲਾਫ਼ ਬੋਲੋ; ਆਓ ਆਪਾਂ ਉਸ ਦੇ ਖ਼ਿਲਾਫ਼ ਬੋਲੀਏ!”

ਜਿਹੜੇ ਲੋਕ ਮੇਰਾ ਭਲਾ ਚਾਹੁਣ ਦਾ ਦਿਖਾਵਾ ਕਰਦੇ ਸਨ,

ਉਹ ਅਸਲ ਵਿਚ ਮੇਰੇ ਡਿਗਣ ਦਾ ਇੰਤਜ਼ਾਰ ਕਰਦੇ ਸਨ।+

ਉਹ ਕਹਿੰਦੇ ਸਨ: “ਸ਼ਾਇਦ ਉਹ ਕੋਈ ਗ਼ਲਤੀ ਕਰਨ ਦੀ ਬੇਵਕੂਫ਼ੀ ਕਰੇ,

ਫਿਰ ਅਸੀਂ ਉਸ ਉੱਤੇ ਹਾਵੀ ਹੋ ਕੇ ਆਪਣਾ ਬਦਲਾ ਲਵਾਂਗੇ।”

11 ਪਰ ਯਹੋਵਾਹ ਮੇਰੇ ਨਾਲ ਇਕ ਖ਼ੌਫ਼ਨਾਕ ਯੋਧੇ ਵਾਂਗ ਸੀ।+

ਇਸੇ ਕਰਕੇ ਮੇਰੇ ਸਤਾਉਣ ਵਾਲੇ ਠੇਡਾ ਖਾ ਕੇ ਡਿਗਣਗੇ ਅਤੇ ਮੇਰੇ ਤੋਂ ਨਹੀਂ ਜਿੱਤਣਗੇ।+

ਉਨ੍ਹਾਂ ਨੂੰ ਬੇਹੱਦ ਸ਼ਰਮਿੰਦਾ ਕੀਤਾ ਜਾਵੇਗਾ ਕਿਉਂਕਿ ਉਹ ਕਾਮਯਾਬ ਨਹੀਂ ਹੋਣਗੇ।

ਉਨ੍ਹਾਂ ਨੂੰ ਹਮੇਸ਼ਾ ਲਈ ਬੇਇੱਜ਼ਤੀ ਸਹਿਣੀ ਪਵੇਗੀ ਜਿਸ ਦੀ ਯਾਦ ਕਦੇ ਨਹੀਂ ਮਿਟੇਗੀ।+

12 ਪਰ ਤੂੰ, ਹੇ ਸੈਨਾਵਾਂ ਦੇ ਯਹੋਵਾਹ, ਧਰਮੀ ਨੂੰ ਜਾਂਚਦਾ ਹੈਂ;

ਤੂੰ ਮਨ ਦੀਆਂ ਸੋਚਾਂ* ਅਤੇ ਦਿਲਾਂ ਨੂੰ ਦੇਖਦਾ ਹੈਂ।+

ਜਦ ਤੂੰ ਉਨ੍ਹਾਂ ਤੋਂ ਬਦਲਾ ਲਵੇਂਗਾ, ਤਾਂ ਮੈਨੂੰ ਦੇਖਣ ਦਾ ਮੌਕਾ ਦੇਈਂ+

ਕਿਉਂਕਿ ਮੈਂ ਆਪਣਾ ਮੁਕੱਦਮਾ ਤੈਨੂੰ ਸੌਂਪ ਦਿੱਤਾ ਹੈ।+

13 ਯਹੋਵਾਹ ਲਈ ਗੀਤ ਗਾਓ! ਯਹੋਵਾਹ ਦੀ ਮਹਿਮਾ ਕਰੋ!

ਕਿਉਂਕਿ ਉਸ ਨੇ ਗ਼ਰੀਬ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਇਆ ਹੈ।

14 ਲਾਹਨਤ ਹੈ ਉਸ ਦਿਨ ʼਤੇ ਜਦੋਂ ਮੈਂ ਜੰਮਿਆ ਸੀ!

ਉਹ ਦਿਨ ਮੁਬਾਰਕ ਨਾ ਹੋਵੇ, ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਸੀ!+

15 ਸਰਾਪਿਆ ਹੈ ਉਹ ਇਨਸਾਨ ਜਿਸ ਨੇ ਮੇਰੇ ਪਿਤਾ ਨੂੰ ਇਹ ਖ਼ੁਸ਼ ਖ਼ਬਰੀ ਸੁਣਾਈ ਸੀ:

“ਤੇਰੇ ਘਰ ਮੁੰਡਾ ਹੋਇਆ, ਮੁੰਡਾ!”

ਅਤੇ ਇਹ ਖ਼ਬਰ ਸੁਣ ਕੇ ਉਸ ਨੂੰ ਬੇਹੱਦ ਖ਼ੁਸ਼ੀ ਹੋਈ ਸੀ।

16 ਉਸ ਆਦਮੀ ਦੀ ਹਾਲਤ ਉਨ੍ਹਾਂ ਸ਼ਹਿਰਾਂ ਵਰਗੀ ਹੋ ਜਾਵੇ

ਜਿਨ੍ਹਾਂ ਨੂੰ ਯਹੋਵਾਹ ਨੇ ਬਿਨਾਂ ਕਿਸੇ ਅਫ਼ਸੋਸ ਦੇ ਤਬਾਹ ਕਰ ਦਿੱਤਾ ਸੀ।

ਉਹ ਸਵੇਰੇ ਚੀਕ-ਚਿਹਾੜਾ ਸੁਣੇ ਅਤੇ ਸਿਖਰ ਦੁਪਹਿਰੇ ਯੁੱਧ ਦੇ ਐਲਾਨ ਦੀ ਆਵਾਜ਼ ਸੁਣੇ।

17 ਉਸ ਨੇ ਮੈਨੂੰ ਕੁੱਖ ਵਿਚ ਹੀ ਕਿਉਂ ਨਹੀਂ ਮਾਰ ਸੁੱਟਿਆ?

ਮੇਰੀ ਮਾਂ ਦੀ ਕੁੱਖ ਹੀ ਮੇਰੀ ਕਬਰ ਬਣ ਜਾਂਦੀ

ਅਤੇ ਮੈਂ ਸਦਾ ਉਸ ਦੀ ਕੁੱਖ ਵਿਚ ਹੀ ਰਹਿੰਦਾ।+

18 ਮੈਂ ਉਸ ਦੀ ਕੁੱਖ ਵਿੱਚੋਂ ਬਾਹਰ ਹੀ ਕਿਉਂ ਆਇਆ?

ਕੀ ਮੁਸੀਬਤਾਂ ਤੇ ਦੁੱਖ ਦੇਖਣ ਲਈ?

ਕੀ ਸਾਰੀ ਜ਼ਿੰਦਗੀ ਬੇਇੱਜ਼ਤ ਹੋਣ ਲਈ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ