ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 18
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਬਿਵਸਥਾ ਸਾਰ—ਅਧਿਆਵਾਂ ਦਾ ਸਾਰ

      • ਪੁਜਾਰੀਆਂ ਤੇ ਲੇਵੀਆਂ ਦਾ ਹਿੱਸਾ (1-8)

      • ਜਾਦੂ-ਟੂਣੇ ਦੀ ਮਨਾਹੀ (9-14)

      • ਮੂਸਾ ਵਰਗਾ ਇਕ ਨਬੀ (15-19)

      • ਝੂਠੇ ਨਬੀਆਂ ਦੀ ਪਛਾਣ (20-22)

ਬਿਵਸਥਾ ਸਾਰ 18:1

ਹੋਰ ਹਵਾਲੇ

  • +ਗਿਣ 18:20, 24; ਬਿਵ 10:9; ਯਹੋ 13:14, 33; 1 ਕੁਰਿੰ 9:13

ਬਿਵਸਥਾ ਸਾਰ 18:4

ਹੋਰ ਹਵਾਲੇ

  • +ਕੂਚ 23:19; ਗਿਣ 18:8, 12; 2 ਇਤਿ 31:4; ਨਹ 12:44

ਬਿਵਸਥਾ ਸਾਰ 18:5

ਹੋਰ ਹਵਾਲੇ

  • +ਕੂਚ 28:1; ਗਿਣ 3:10; ਬਿਵ 10:8

ਬਿਵਸਥਾ ਸਾਰ 18:6

ਫੁਟਨੋਟ

  • *

    ਯਾਨੀ, ਉਹ ਜਗ੍ਹਾ ਜੋ ਯਹੋਵਾਹ ਆਪਣੀ ਭਗਤੀ ਲਈ ਚੁਣੇਗਾ।

ਹੋਰ ਹਵਾਲੇ

  • +ਗਿਣ 35:2
  • +ਬਿਵ 12:5, 6; 16:2; ਜ਼ਬੂ 26:8

ਬਿਵਸਥਾ ਸਾਰ 18:7

ਹੋਰ ਹਵਾਲੇ

  • +2 ਇਤਿ 31:2

ਬਿਵਸਥਾ ਸਾਰ 18:8

ਹੋਰ ਹਵਾਲੇ

  • +ਲੇਵੀ 7:10

ਬਿਵਸਥਾ ਸਾਰ 18:9

ਹੋਰ ਹਵਾਲੇ

  • +ਲੇਵੀ 18:26; ਬਿਵ 12:30

ਬਿਵਸਥਾ ਸਾਰ 18:10

ਫੁਟਨੋਟ

  • *

    ਇਬ, “ਨੂੰ ਅੱਗ ਦੇ ਵਿੱਚੋਂ ਦੀ ਨਾ ਲੰਘਾਵੇ।”

  • *

    ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

  • *

    ਇਸ ਦਾ ਮਤਲਬ ਹੈ ਕਿਸੇ ਚੀਜ਼ ਜਾਂ ਘਟਨਾ ʼਤੇ ਵਿਚਾਰ ਕਰਨਾ ਕਿ ਭਵਿੱਖ ਵਿਚ ਚੰਗਾ ਹੋਵੇਗਾ ਜਾਂ ਮਾੜਾ।

ਹੋਰ ਹਵਾਲੇ

  • +ਬਿਵ 12:31; 2 ਰਾਜ 16:1, 3; 2 ਇਤਿ 28:1, 3; ਜ਼ਬੂ 106:35-37; ਯਿਰ 32:35
  • +2 ਰਾਜ 17:17; ਰਸੂ 16:16
  • +ਲੇਵੀ 19:26; ਰਸੂ 19:19
  • +ਹਿਜ਼ 21:21
  • +ਕੂਚ 22:18

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

ਬਿਵਸਥਾ ਸਾਰ 18:11

ਫੁਟਨੋਟ

  • *

    ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਹੋਰ ਹਵਾਲੇ

  • +ਲੇਵੀ 20:27; 1 ਇਤਿ 10:13
  • +ਲੇਵੀ 19:31
  • +1 ਸਮੂ 28:7-11; ਯਸਾ 8:19; ਗਲਾ 5:19, 20

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

    ਜਾਗਰੂਕ ਬਣੋ!,

    10/2012, ਸਫ਼ੇ 16-17

ਬਿਵਸਥਾ ਸਾਰ 18:12

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 24

ਬਿਵਸਥਾ ਸਾਰ 18:13

ਹੋਰ ਹਵਾਲੇ

  • +ਮੱਤੀ 5:48; 2 ਪਤ 3:14

ਬਿਵਸਥਾ ਸਾਰ 18:14

ਹੋਰ ਹਵਾਲੇ

  • +ਲੇਵੀ 19:26; 2 ਰਾਜ 21:1, 2, 6
  • +ਯਹੋ 13:22

ਬਿਵਸਥਾ ਸਾਰ 18:15

ਹੋਰ ਹਵਾਲੇ

  • +ਉਤ 49:10; ਗਿਣ 24:17; ਲੂਕਾ 7:16; ਯੂਹੰ 1:45; 6:14; ਰਸੂ 3:22; 7:37

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 146

    ਪਹਿਰਾਬੁਰਜ,

    4/15/2009, ਸਫ਼ੇ 24-28

ਬਿਵਸਥਾ ਸਾਰ 18:16

ਹੋਰ ਹਵਾਲੇ

  • +ਕੂਚ 19:17
  • +ਕੂਚ 20:19

ਬਿਵਸਥਾ ਸਾਰ 18:18

ਹੋਰ ਹਵਾਲੇ

  • +ਕੂਚ 34:28; ਗਿਣ 12:3; ਮੱਤੀ 4:1, 2; 11:29; ਯੂਹੰ 5:46
  • +ਯੂਹੰ 17:8
  • +ਯੂਹੰ 12:49; ਇਬ 1:2

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 146

    ਪਹਿਰਾਬੁਰਜ,

    4/15/2009, ਸਫ਼ੇ 24-28

    2/15/2000, ਸਫ਼ਾ 24

ਬਿਵਸਥਾ ਸਾਰ 18:19

ਹੋਰ ਹਵਾਲੇ

  • +ਰਸੂ 3:23

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 146

ਬਿਵਸਥਾ ਸਾਰ 18:20

ਹੋਰ ਹਵਾਲੇ

  • +ਬਿਵ 13:1-5; ਯਿਰ 28:11-17

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਬਿਵ. 18:1ਗਿਣ 18:20, 24; ਬਿਵ 10:9; ਯਹੋ 13:14, 33; 1 ਕੁਰਿੰ 9:13
ਬਿਵ. 18:4ਕੂਚ 23:19; ਗਿਣ 18:8, 12; 2 ਇਤਿ 31:4; ਨਹ 12:44
ਬਿਵ. 18:5ਕੂਚ 28:1; ਗਿਣ 3:10; ਬਿਵ 10:8
ਬਿਵ. 18:6ਗਿਣ 35:2
ਬਿਵ. 18:6ਬਿਵ 12:5, 6; 16:2; ਜ਼ਬੂ 26:8
ਬਿਵ. 18:72 ਇਤਿ 31:2
ਬਿਵ. 18:8ਲੇਵੀ 7:10
ਬਿਵ. 18:9ਲੇਵੀ 18:26; ਬਿਵ 12:30
ਬਿਵ. 18:10ਬਿਵ 12:31; 2 ਰਾਜ 16:1, 3; 2 ਇਤਿ 28:1, 3; ਜ਼ਬੂ 106:35-37; ਯਿਰ 32:35
ਬਿਵ. 18:102 ਰਾਜ 17:17; ਰਸੂ 16:16
ਬਿਵ. 18:10ਲੇਵੀ 19:26; ਰਸੂ 19:19
ਬਿਵ. 18:10ਹਿਜ਼ 21:21
ਬਿਵ. 18:10ਕੂਚ 22:18
ਬਿਵ. 18:11ਲੇਵੀ 20:27; 1 ਇਤਿ 10:13
ਬਿਵ. 18:11ਲੇਵੀ 19:31
ਬਿਵ. 18:111 ਸਮੂ 28:7-11; ਯਸਾ 8:19; ਗਲਾ 5:19, 20
ਬਿਵ. 18:13ਮੱਤੀ 5:48; 2 ਪਤ 3:14
ਬਿਵ. 18:14ਲੇਵੀ 19:26; 2 ਰਾਜ 21:1, 2, 6
ਬਿਵ. 18:14ਯਹੋ 13:22
ਬਿਵ. 18:15ਉਤ 49:10; ਗਿਣ 24:17; ਲੂਕਾ 7:16; ਯੂਹੰ 1:45; 6:14; ਰਸੂ 3:22; 7:37
ਬਿਵ. 18:16ਕੂਚ 19:17
ਬਿਵ. 18:16ਕੂਚ 20:19
ਬਿਵ. 18:18ਕੂਚ 34:28; ਗਿਣ 12:3; ਮੱਤੀ 4:1, 2; 11:29; ਯੂਹੰ 5:46
ਬਿਵ. 18:18ਯੂਹੰ 17:8
ਬਿਵ. 18:18ਯੂਹੰ 12:49; ਇਬ 1:2
ਬਿਵ. 18:19ਰਸੂ 3:23
ਬਿਵ. 18:20ਬਿਵ 13:1-5; ਯਿਰ 28:11-17
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਬਿਵਸਥਾ ਸਾਰ 18:1-22

ਬਿਵਸਥਾ ਸਾਰ

18 “ਲੇਵੀ ਪੁਜਾਰੀਆਂ, ਹਾਂ, ਲੇਵੀ ਦੇ ਪੂਰੇ ਗੋਤ ਨੂੰ ਇਜ਼ਰਾਈਲ ਦੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਮਿਲੇਗੀ। ਜਿਹੜੇ ਚੜ੍ਹਾਵੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਏ ਜਾਂਦੇ ਹਨ, ਉਹ ਉਨ੍ਹਾਂ ਚੜ੍ਹਾਵਿਆਂ ਵਿੱਚੋਂ ਉਸ ਦਾ ਹਿੱਸਾ ਖਾਣਗੇ।+ 2 ਇਸ ਲਈ ਉਨ੍ਹਾਂ ਨੂੰ ਆਪਣੇ ਭਰਾਵਾਂ ਦੇ ਨਾਲ ਕੋਈ ਵਿਰਾਸਤ ਨਹੀਂ ਮਿਲੇਗੀ। ਯਹੋਵਾਹ ਉਨ੍ਹਾਂ ਦੀ ਵਿਰਾਸਤ ਹੈ, ਠੀਕ ਜਿਵੇਂ ਉਸ ਨੇ ਆਪ ਉਨ੍ਹਾਂ ਨੂੰ ਕਿਹਾ ਸੀ।

3 “ਜਦੋਂ ਲੋਕ ਕਿਸੇ ਜਾਨਵਰ ਦੀ ਬਲ਼ੀ ਚੜ੍ਹਾਉਂਦੇ ਹਨ, ਚਾਹੇ ਉਹ ਬਲਦ ਹੋਵੇ ਜਾਂ ਭੇਡ, ਤਾਂ ਬਲ਼ੀ ਦੇ ਇਨ੍ਹਾਂ ਹਿੱਸਿਆਂ ʼਤੇ ਪੁਜਾਰੀਆਂ ਦਾ ਹੱਕ ਹੋਵੇਗਾ: ਜਾਨਵਰ ਦਾ ਮੋਢਾ, ਜਬਾੜ੍ਹੇ ਅਤੇ ਢਿੱਡ। 4 ਤੁਸੀਂ ਆਪਣੇ ਅਨਾਜ, ਨਵੇਂ ਦਾਖਰਸ, ਤੇਲ ਦਾ ਪਹਿਲਾ ਫਲ ਅਤੇ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਲੇਵੀਆਂ ਨੂੰ ਦੇਣੀ।+ 5 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਗੋਤਾਂ ਵਿੱਚੋਂ ਲੇਵੀਆਂ ਨੂੰ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਚੁਣਿਆ ਹੈ ਤਾਂਕਿ ਉਹ ਹਮੇਸ਼ਾ ਯਹੋਵਾਹ ਦੇ ਨਾਂ ʼਤੇ ਸੇਵਾ ਕਰਨ।+

6 “ਜੇ ਇਜ਼ਰਾਈਲ ਦੇ ਕਿਸੇ ਸ਼ਹਿਰ ਵਿਚ ਰਹਿੰਦੇ ਕਿਸੇ ਲੇਵੀ+ ਦੇ ਦਿਲ ਵਿਚ ਯਹੋਵਾਹ ਦੀ ਚੁਣੀ ਹੋਈ ਜਗ੍ਹਾ*+ ਜਾਣ ਦੀ ਤਮੰਨਾ ਹੈ ਅਤੇ ਉਹ ਆਪਣਾ ਸ਼ਹਿਰ ਛੱਡ ਕੇ ਉੱਥੇ ਜਾਂਦਾ ਹੈ, 7 ਤਾਂ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਸੇਵਾ ਕਰ ਸਕਦਾ ਹੈ, ਜਿਵੇਂ ਉਸ ਦੇ ਲੇਵੀ ਭਰਾ ਯਹੋਵਾਹ ਦੇ ਸਾਮ੍ਹਣੇ ਸੇਵਾ ਕਰਦੇ ਹਨ।+ 8 ਉਸ ਨੂੰ ਚੜ੍ਹਾਵਿਆਂ ਵਿੱਚੋਂ ਬਰਾਬਰ ਹਿੱਸਾ ਮਿਲੇਗਾ,+ ਚਾਹੇ ਉਸ ਕੋਲ ਆਪਣੀਆਂ ਜੱਦੀ ਚੀਜ਼ਾਂ ਵੇਚਣ ਤੋਂ ਬਾਅਦ ਪੈਸਾ ਕਿਉਂ ਨਾ ਹੋਵੇ।

9 “ਜਦ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ, ਤਾਂ ਤੁਸੀਂ ਉੱਥੋਂ ਦੀਆਂ ਕੌਮਾਂ ਵਾਂਗ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ।+ 10 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇਵੇ,*+ ਫਾਲ* ਨਾ ਪਾਵੇ,+ ਜਾਦੂਗਰੀ ਨਾ ਕਰੇ+ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ*+ ਜਾਂ ਜਾਦੂ-ਟੂਣਾ ਨਾ ਕਰੇ+ 11 ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ*+ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ+ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ।+ 12 ਜਿਹੜਾ ਇਨਸਾਨ ਅਜਿਹੇ ਕੰਮ ਕਰਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢਣ ਜਾ ਰਿਹਾ ਹੈ। 13 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੁਦ ਨੂੰ ਨਿਰਦੋਸ਼ ਸਾਬਤ ਕਰੋ।+

14 “ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਹ ਜਾਦੂਗਰੀ ਕਰਨ+ ਅਤੇ ਫਾਲ ਪਾਉਣ ਵਾਲਿਆਂ+ ਦੀ ਗੱਲ ਸੁਣਦੀਆਂ ਹਨ, ਪਰ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਅਜਿਹਾ ਕੋਈ ਵੀ ਕੰਮ ਕਰਨ ਤੋਂ ਮਨ੍ਹਾ ਕੀਤਾ ਹੈ। 15 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਖੜ੍ਹਾ ਕਰੇਗਾ ਅਤੇ ਤੁਸੀਂ ਜ਼ਰੂਰ ਉਸ ਦੀ ਗੱਲ ਸੁਣਿਓ।+ 16 ਤੁਹਾਡਾ ਪਰਮੇਸ਼ੁਰ ਯਹੋਵਾਹ ਇਸ ਲਈ ਇਸ ਤਰ੍ਹਾਂ ਕਰੇਗਾ ਕਿਉਂਕਿ ਹੋਰੇਬ ਵਿਚ ਸਾਰੀ ਮੰਡਲੀ ਨੇ ਇਹ ਬੇਨਤੀ ਕੀਤੀ ਸੀ,+ ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਨਹੀਂ ਸੁਣਨੀ ਚਾਹੁੰਦੇ ਅਤੇ ਅਸੀਂ ਇਹ ਵੱਡੀ ਅੱਗ ਹੋਰ ਨਹੀਂ ਦੇਖਣੀ ਚਾਹੁੰਦੇ, ਕਿਤੇ ਇੱਦਾਂ ਨਾ ਹੋਵੇ ਕਿ ਅਸੀਂ ਮਰ ਜਾਈਏ।’+ 17 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਇਹ ਲੋਕ ਠੀਕ ਕਹਿੰਦੇ ਹਨ। 18 ਮੈਂ ਉਨ੍ਹਾਂ ਦੇ ਭਰਾਵਾਂ ਵਿੱਚੋਂ ਉਨ੍ਹਾਂ ਲਈ ਤੇਰੇ ਵਰਗਾ ਇਕ ਨਬੀ ਖੜ੍ਹਾ ਕਰਾਂਗਾ+ ਅਤੇ ਮੇਰੀਆਂ ਗੱਲਾਂ ਉਸ ਦੀ ਜ਼ਬਾਨ ʼਤੇ ਹੋਣਗੀਆਂ।+ ਉਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੇਗਾ ਜਿਨ੍ਹਾਂ ਦਾ ਮੈਂ ਉਸ ਨੂੰ ਹੁਕਮ ਦਿਆਂਗਾ।+ 19 ਉਹ ਨਬੀ ਮੇਰੇ ਨਾਂ ʼਤੇ ਗੱਲ ਕਰੇਗਾ। ਜੇ ਕੋਈ ਉਸ ਦੀ ਗੱਲ ਨਹੀਂ ਸੁਣੇਗਾ, ਤਾਂ ਮੈਂ ਉਸ ਇਨਸਾਨ ਤੋਂ ਲੇਖਾ ਲਵਾਂਗਾ।+

20 “‘ਪਰ ਜੇ ਕੋਈ ਨਬੀ ਮੇਰੇ ਨਾਂ ʼਤੇ ਅਜਿਹੀ ਗੱਲ ਕਹਿਣ ਦੀ ਗੁਸਤਾਖ਼ੀ ਕਰਦਾ ਹੈ ਜਿਹੜੀ ਗੱਲ ਕਹਿਣ ਦਾ ਮੈਂ ਉਸ ਨੂੰ ਹੁਕਮ ਨਹੀਂ ਦਿੱਤਾ ਜਾਂ ਉਹ ਦੂਜੇ ਦੇਵਤਿਆਂ ਦੇ ਨਾਂ ʼਤੇ ਕੋਈ ਗੱਲ ਕਹਿੰਦਾ ਹੈ, ਤਾਂ ਉਸ ਨਬੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 21 ਪਰ ਸ਼ਾਇਦ ਤੁਹਾਡੇ ਮਨ ਵਿਚ ਇਹ ਵਿਚਾਰ ਆਵੇ: “ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਗੱਲ ਯਹੋਵਾਹ ਨੇ ਨਹੀਂ ਕਹੀ?” 22 ਜਦ ਉਸ ਨਬੀ ਦੀ ਗੱਲ ਪੂਰੀ ਜਾਂ ਸੱਚ ਸਾਬਤ ਨਹੀਂ ਹੁੰਦੀ ਜੋ ਉਸ ਨੇ ਯਹੋਵਾਹ ਦੇ ਨਾਂ ʼਤੇ ਕਹੀ ਸੀ, ਤਾਂ ਇਸ ਦਾ ਮਤਲਬ ਹੈ ਕਿ ਉਹ ਗੱਲ ਯਹੋਵਾਹ ਨੇ ਨਹੀਂ ਕਹੀ ਸੀ। ਉਸ ਨਬੀ ਨੇ ਇਹ ਗੱਲ ਆਪਣੇ ਵੱਲੋਂ ਬੋਲਣ ਦੀ ਗੁਸਤਾਖ਼ੀ ਕੀਤੀ ਹੈ। ਤੁਸੀਂ ਉਸ ਤੋਂ ਨਾ ਡਰਿਓ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ