ਅੱਯੂਬ
18 ਬਿਲਦਦ+ ਸ਼ੂਹੀ ਨੇ ਜਵਾਬ ਦਿੱਤਾ:
2 “ਤੂੰ ਕਦੋਂ ਇੱਦਾਂ ਦੀਆਂ ਗੱਲਾਂ ਕਰਨੋਂ ਹਟੇਂਗਾ?
ਕੁਝ ਤਾਂ ਸਮਝ ਕਰ, ਤਾਂਹੀਓਂ ਅਸੀਂ ਬੋਲਾਂਗੇ।
3 ਤੂੰ ਕਿਉਂ ਸਾਨੂੰ ਪਸ਼ੂ ਸਮਝਦਾ ਹੈਂ?+
ਕੀ ਤੇਰੀਆਂ ਨਜ਼ਰਾਂ ਵਿਚ ਅਸੀਂ ਮੂਰਖ* ਹਾਂ?
4 ਜੇ ਤੂੰ ਗੁੱਸੇ ਵਿਚ ਆਪਣੇ ਟੁਕੜੇ-ਟੁਕੜੇ ਵੀ ਕਰ ਲਵੇਂ,
ਤਾਂ ਕੀ ਧਰਤੀ ਤੇਰੀ ਖ਼ਾਤਰ ਵੀਰਾਨ ਹੋ ਜਾਵੇਗੀ
ਜਾਂ ਕੀ ਚਟਾਨ ਆਪਣੀ ਜਗ੍ਹਾ ਤੋਂ ਖਿਸਕ ਜਾਵੇਗੀ?
5 ਹਾਂ, ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ,
ਉਸ ਦੀ ਅੱਗ ਦੀ ਲਾਟ ਨਹੀਂ ਚਮਕੇਗੀ।+
6 ਉਸ ਦੇ ਤੰਬੂ ਵਿਚਲਾ ਚਾਨਣ ਹਨੇਰੇ ਵਿਚ ਜ਼ਰੂਰ ਬਦਲੇਗਾ
ਅਤੇ ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ।
7 ਉਸ ਦੀਆਂ ਵੱਡੀਆਂ-ਵੱਡੀਆਂ ਪੁਲਾਂਘਾਂ ਛੋਟੀਆਂ ਹੋ ਗਈਆਂ ਹਨ,
ਉਹ ਆਪਣੀ ਹੀ ਸਲਾਹ ਨਾਲ ਡਿਗ ਪਵੇਗਾ।+
8 ਉਸ ਦੇ ਪੈਰ ਉਸ ਨੂੰ ਜਾਲ਼ ਵੱਲ ਲੈ ਜਾਣਗੇ
ਅਤੇ ਉਸ ਦੇ ਪੈਰ ਉਸ ਵਿਚ ਫਸ ਜਾਣਗੇ।
9 ਫੰਦਾ ਅੱਡੀ ਤੋਂ ਉਸ ਨੂੰ ਜਕੜ ਲਵੇਗਾ;
ਫਾਹੀ ਉਸ ਨੂੰ ਫਸਾ ਲਵੇਗੀ।+
10 ਉਸ ਲਈ ਜ਼ਮੀਨ ਉੱਤੇ ਰੱਸੀ ਲੁਕਾਈ ਹੋਈ ਹੈ,
ਉਸ ਦੇ ਰਾਹ ਵਿਚ ਫੰਦਾ ਵਿਛਿਆ ਹੋਇਆ ਹੈ।
11 ਹਰ ਪਾਸਿਓਂ ਖ਼ੌਫ਼ ਉਸ ਨੂੰ ਡਰਾਉਂਦਾ ਹੈ+
ਅਤੇ ਉਸ ਦੇ ਹਰ ਕਦਮ ਦਾ ਪਿੱਛਾ ਕਰਦਾ ਹੈ।
13 ਉਸ ਦੀ ਚਮੜੀ ਗਲ਼ ਗਈ ਹੈ;
ਸਭ ਤੋਂ ਘਾਤਕ ਬੀਮਾਰੀ* ਉਸ ਦੇ ਅੰਗਾਂ ਨੂੰ ਖਾ ਜਾਂਦੀ ਹੈ।
16 ਉਸ ਦੇ ਹੇਠੋਂ ਉਸ ਦੀਆਂ ਜੜ੍ਹਾਂ ਸੁੱਕ ਜਾਣਗੀਆਂ,
ਉਸ ਦੇ ਉੱਤੋਂ ਉਸ ਦੀਆਂ ਟਾਹਣੀਆਂ ਮੁਰਝਾ ਜਾਣਗੀਆਂ।
17 ਉਸ ਦੀ ਯਾਦ ਧਰਤੀ ਤੋਂ ਮਿਟ ਜਾਵੇਗੀ,
ਗਲੀ ਵਿਚ ਕੋਈ ਵੀ ਉਸ ਦਾ ਨਾਂ ਨਹੀਂ ਜਾਣਦਾ ਹੋਵੇਗਾ।*
18 ਉਸ ਨੂੰ ਚਾਨਣ ਵਿੱਚੋਂ ਹਨੇਰੇ ਵਿਚ ਭਜਾਇਆ ਜਾਵੇਗਾ
ਅਤੇ ਦੁਨੀਆਂ* ਵਿੱਚੋਂ ਖਦੇੜਿਆ ਜਾਵੇਗਾ।
19 ਉਸ ਦੇ ਲੋਕਾਂ ਵਿਚ ਨਾ ਉਸ ਦੀ ਔਲਾਦ ਤੇ ਨਾ ਹੀ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹੋਣਗੀਆਂ,
ਜਿੱਥੇ ਉਹ ਰਹਿੰਦਾ ਹੈ,* ਉੱਥੇ ਉਸ ਦਾ ਕੋਈ ਨਾ ਬਚੇਗਾ।
20 ਉਸ ਦਾ ਦਿਨ ਆਉਣ ਤੇ ਪੱਛਮ ਦੇ ਲੋਕ ਹੱਕੇ-ਬੱਕੇ ਰਹਿ ਜਾਣਗੇ
ਅਤੇ ਪੂਰਬ ਦੇ ਲੋਕ ਡਰ ਨਾਲ ਸਹਿਮ ਜਾਣਗੇ।
21 ਗੁਨਾਹਗਾਰ ਦੇ ਤੰਬੂਆਂ ਨਾਲ
ਅਤੇ ਪਰਮੇਸ਼ੁਰ ਨੂੰ ਨਾ ਜਾਣਨ ਵਾਲੇ ਦੇ ਟਿਕਾਣੇ ਨਾਲ ਇਸੇ ਤਰ੍ਹਾਂ ਹੁੰਦਾ ਹੈ।”