ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 9
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਹਿਜ਼ਕੀਏਲ—ਅਧਿਆਵਾਂ ਦਾ ਸਾਰ

      • ਨਾਸ਼ ਕਰਨ ਵਾਲੇ ਛੇ ਆਦਮੀ ਅਤੇ ਕਲਮ-ਦਵਾਤ ਵਾਲਾ ਆਦਮੀ (1-11)

        • ਨਿਆਂ ਪਵਿੱਤਰ ਸਥਾਨ ਤੋਂ ਸ਼ੁਰੂ ਹੋਵੇਗਾ (6)

ਹਿਜ਼ਕੀਏਲ 9:1

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 172-173

ਹਿਜ਼ਕੀਏਲ 9:2

ਫੁਟਨੋਟ

  • *

    ਜਾਂ, “ਸਕੱਤਰ।”

ਹੋਰ ਹਵਾਲੇ

  • +ਯਿਰ 20:2; ਹਿਜ਼ 8:3
  • +2 ਇਤਿ 4:1

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 173, 175, 238

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    6/2017, ਸਫ਼ਾ 6

ਹਿਜ਼ਕੀਏਲ 9:3

ਫੁਟਨੋਟ

  • *

    ਜ਼ਾਹਰ ਹੈ ਕਿ ਇੱਥੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।

ਹੋਰ ਹਵਾਲੇ

  • +ਹਿਜ਼ 3:23; 8:3, 4; 11:22
  • +ਹਿਜ਼ 10:4

ਹਿਜ਼ਕੀਏਲ 9:4

ਹੋਰ ਹਵਾਲੇ

  • +ਹਿਜ਼ 5:11
  • +ਜ਼ਬੂ 119:53; 2 ਪਤ 2:7, 8

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 173-175, 178-180

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    6/2017, ਸਫ਼ਾ 6

    ਪਹਿਰਾਬੁਰਜ (ਸਟੱਡੀ),

    6/2016, ਸਫ਼ੇ 16-17

    ਪਹਿਰਾਬੁਰਜ,

    7/15/2008, ਸਫ਼ੇ 5-6

    ਗਿਆਨ, ਸਫ਼ਾ 180

ਹਿਜ਼ਕੀਏਲ 9:5

ਹੋਰ ਹਵਾਲੇ

  • +ਕੂਚ 32:26, 27; ਹਿਜ਼ 7:4

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 174-175, 180

ਹਿਜ਼ਕੀਏਲ 9:6

ਹੋਰ ਹਵਾਲੇ

  • +2 ਇਤਿ 36:17
  • +ਕੂਚ 12:23; ਯਹੋ 2:17-19; ਪ੍ਰਕਾ 9:4
  • +2 ਰਾਜ 25:18, 21; ਯਿਰ 25:29
  • +ਹਿਜ਼ 8:11

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ੇ 174-175, 179-180

ਹਿਜ਼ਕੀਏਲ 9:7

ਹੋਰ ਹਵਾਲੇ

  • +ਵਿਰ 2:21

ਹਿਜ਼ਕੀਏਲ 9:8

ਹੋਰ ਹਵਾਲੇ

  • +ਉਤ 18:23; ਹਿਜ਼ 11:13

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ਾ 176

ਹਿਜ਼ਕੀਏਲ 9:9

ਹੋਰ ਹਵਾਲੇ

  • +2 ਇਤਿ 36:14; ਯਸਾ 1:4
  • +2 ਰਾਜ 21:16; ਯਿਰ 2:34; ਮੱਤੀ 23:30
  • +ਹਿਜ਼ 22:29
  • +ਯਸਾ 29:15; ਹਿਜ਼ 8:12

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ਾ 176

ਹਿਜ਼ਕੀਏਲ 9:10

ਹੋਰ ਹਵਾਲੇ

  • +ਹਿਜ਼ 5:11; 7:4

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਹਿਜ਼. 9:2ਯਿਰ 20:2; ਹਿਜ਼ 8:3
ਹਿਜ਼. 9:22 ਇਤਿ 4:1
ਹਿਜ਼. 9:3ਹਿਜ਼ 3:23; 8:3, 4; 11:22
ਹਿਜ਼. 9:3ਹਿਜ਼ 10:4
ਹਿਜ਼. 9:4ਹਿਜ਼ 5:11
ਹਿਜ਼. 9:4ਜ਼ਬੂ 119:53; 2 ਪਤ 2:7, 8
ਹਿਜ਼. 9:5ਕੂਚ 32:26, 27; ਹਿਜ਼ 7:4
ਹਿਜ਼. 9:62 ਇਤਿ 36:17
ਹਿਜ਼. 9:6ਕੂਚ 12:23; ਯਹੋ 2:17-19; ਪ੍ਰਕਾ 9:4
ਹਿਜ਼. 9:62 ਰਾਜ 25:18, 21; ਯਿਰ 25:29
ਹਿਜ਼. 9:6ਹਿਜ਼ 8:11
ਹਿਜ਼. 9:7ਵਿਰ 2:21
ਹਿਜ਼. 9:8ਉਤ 18:23; ਹਿਜ਼ 11:13
ਹਿਜ਼. 9:92 ਇਤਿ 36:14; ਯਸਾ 1:4
ਹਿਜ਼. 9:92 ਰਾਜ 21:16; ਯਿਰ 2:34; ਮੱਤੀ 23:30
ਹਿਜ਼. 9:9ਹਿਜ਼ 22:29
ਹਿਜ਼. 9:9ਯਸਾ 29:15; ਹਿਜ਼ 8:12
ਹਿਜ਼. 9:10ਹਿਜ਼ 5:11; 7:4
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹਿਜ਼ਕੀਏਲ 9:1-11

ਹਿਜ਼ਕੀਏਲ

9 ਫਿਰ ਉਸ ਨੇ ਮੇਰੇ ਕੰਨਾਂ ਵਿਚ ਉੱਚੀ ਆਵਾਜ਼ ਵਿਚ ਕਿਹਾ: “ਸ਼ਹਿਰ ਨੂੰ ਸਜ਼ਾ ਦੇਣ ਲਈ ਆਦਮੀਆਂ ਨੂੰ ਬੁਲਾ; ਹਰੇਕ ਦੇ ਹੱਥ ਵਿਚ ਨਾਸ਼ ਕਰਨ ਵਾਲਾ ਹਥਿਆਰ ਹੋਵੇ!”

2 ਮੈਂ ਛੇ ਆਦਮੀਆਂ ਨੂੰ ਉੱਪਰਲੇ ਦਰਵਾਜ਼ੇ ਵੱਲੋਂ ਆਉਂਦੇ ਦੇਖਿਆ+ ਜੋ ਉੱਤਰ ਵੱਲ ਸੀ ਅਤੇ ਹਰੇਕ ਦੇ ਹੱਥ ਵਿਚ ਚਕਨਾਚੂਰ ਕਰਨ ਵਾਲਾ ਹਥਿਆਰ ਸੀ। ਉਨ੍ਹਾਂ ਦੇ ਨਾਲ ਇਕ ਆਦਮੀ ਸੀ ਜਿਸ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਦੇ ਲੱਕ ʼਤੇ ਲਿਖਾਰੀ* ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ। ਉਹ ਸਾਰੇ ਅੰਦਰ ਆ ਕੇ ਤਾਂਬੇ ਦੀ ਵੇਦੀ+ ਦੇ ਲਾਗੇ ਖੜ੍ਹੇ ਹੋ ਗਏ।

3 ਫਿਰ ਇਜ਼ਰਾਈਲ ਦੇ ਪਰਮੇਸ਼ੁਰ ਦੀ ਮਹਿਮਾ+ ਜੋ ਕਰੂਬੀਆਂ ਦੇ ਉੱਤੇ ਠਹਿਰੀ ਹੋਈ ਸੀ, ਹੁਣ ਪਵਿੱਤਰ ਸਥਾਨ ਦੇ ਦਰਵਾਜ਼ੇ ʼਤੇ ਆ ਗਈ+ ਅਤੇ ਉਸ* ਨੇ ਮਲਮਲ ਦੇ ਕੱਪੜਿਆਂ ਵਾਲੇ ਆਦਮੀ ਨੂੰ ਬੁਲਾਇਆ ਜਿਸ ਦੇ ਲੱਕ ʼਤੇ ਲਿਖਾਰੀ ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ। 4 ਯਹੋਵਾਹ ਨੇ ਉਸ ਨੂੰ ਕਿਹਾ: “ਯਰੂਸ਼ਲਮ ਸ਼ਹਿਰ ਦੇ ਵਿੱਚੋਂ ਦੀ ਲੰਘ ਅਤੇ ਉਨ੍ਹਾਂ ਸਾਰੇ ਲੋਕਾਂ ਦੇ ਮੱਥੇ ʼਤੇ ਨਿਸ਼ਾਨ ਲਾ ਜਿਹੜੇ ਸ਼ਹਿਰ ਵਿਚ ਹੁੰਦੇ ਸਾਰੇ ਘਿਣਾਉਣੇ ਕੰਮਾਂ+ ਕਰਕੇ ਹਉਕੇ ਭਰਦੇ ਹਨ ਅਤੇ ਦੁੱਖ ਦੇ ਮਾਰੇ ਹੂੰਗਦੇ ਹਨ।”+

5 ਫਿਰ ਉਸ ਨੇ ਮੇਰੇ ਸੁਣਦਿਆਂ ਬਾਕੀਆਂ ਨੂੰ ਕਿਹਾ: “ਤੁਸੀਂ ਇਸ ਆਦਮੀ ਦੇ ਪਿੱਛੇ-ਪਿੱਛੇ ਸ਼ਹਿਰ ਵਿਚ ਜਾਓ ਅਤੇ ਲੋਕਾਂ ਨੂੰ ਮਾਰੋ। ਤੁਹਾਡੀਆਂ ਅੱਖਾਂ ਤਰਸ ਨਾ ਖਾਣ ਅਤੇ ਨਾ ਹੀ ਕਿਸੇ ʼਤੇ ਰਹਿਮ ਕਰੋ।+ 6 ਤੁਸੀਂ ਬੁੱਢਿਆਂ, ਮੁੰਡਿਆਂ, ਕੁਆਰੀਆਂ ਕੁੜੀਆਂ, ਨਿਆਣਿਆਂ ਅਤੇ ਔਰਤਾਂ ਨੂੰ ਪੂਰੀ ਤਰ੍ਹਾਂ ਮਾਰ-ਮੁਕਾਓ।+ ਪਰ ਤੁਸੀਂ ਉਨ੍ਹਾਂ ਲੋਕਾਂ ਦੇ ਨੇੜੇ ਨਾ ਜਾਇਓ ਜਿਨ੍ਹਾਂ ਦੇ ਨਿਸ਼ਾਨ ਲੱਗਾ ਹੋਇਆ ਹੈ।+ ਤੁਸੀਂ ਇਹ ਕੰਮ ਮੇਰੇ ਪਵਿੱਤਰ ਸਥਾਨ ਤੋਂ ਸ਼ੁਰੂ ਕਰੋ।”+ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਮਾਰ ਸੁੱਟਿਆ ਜਿਹੜੇ ਮੰਦਰ ਦੇ ਸਾਮ੍ਹਣੇ ਸਨ।+ 7 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਮੰਦਰ ਨੂੰ ਭ੍ਰਿਸ਼ਟ ਕਰੋ ਅਤੇ ਇਸ ਦੇ ਵਿਹੜਿਆਂ ਨੂੰ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨਾਲ ਭਰ ਦਿਓ।+ ਜਾਓ!” ਇਸ ਲਈ ਉਹ ਚਲੇ ਗਏ ਅਤੇ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਮਾਰ ਸੁੱਟਿਆ।

8 ਜਦ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਤਾਂ ਮੈਂ ਹੀ ਇਕੱਲਾ ਬਚ ਗਿਆ। ਫਿਰ ਮੈਂ ਮੂੰਹ ਭਾਰ ਡਿਗ ਕੇ ਦੁਹਾਈ ਦਿੱਤੀ: “ਹਾਇ! ਸਾਰੇ ਜਹਾਨ ਦੇ ਮਾਲਕ ਯਹੋਵਾਹ, ਕੀ ਤੂੰ ਯਰੂਸ਼ਲਮ ʼਤੇ ਆਪਣਾ ਗੁੱਸਾ ਵਰ੍ਹਾ ਕੇ ਇਜ਼ਰਾਈਲ ਦੇ ਬਾਕੀ ਬਚੇ ਸਾਰੇ ਲੋਕਾਂ ਨੂੰ ਨਾਸ਼ ਕਰ ਸੁੱਟੇਂਗਾ?”+

9 ਫਿਰ ਉਸ ਨੇ ਮੈਨੂੰ ਕਿਹਾ: “ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਘੋਰ ਪਾਪ ਕੀਤੇ ਹਨ।+ ਪੂਰਾ ਦੇਸ਼ ਖ਼ੂਨ-ਖ਼ਰਾਬੇ ਨਾਲ ਭਰਿਆ ਹੋਇਆ ਹੈ+ ਅਤੇ ਸ਼ਹਿਰ ਵਿਚ ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।+ ਉਹ ਕਹਿੰਦੇ ਹਨ, ‘ਯਹੋਵਾਹ ਨੇ ਦੇਸ਼ ਨੂੰ ਛੱਡ ਦਿੱਤਾ ਹੈ ਅਤੇ ਯਹੋਵਾਹ ਸਾਨੂੰ ਨਹੀਂ ਦੇਖ ਰਿਹਾ।’+ 10 ਇਸ ਲਈ ਮੇਰੀਆਂ ਅੱਖਾਂ ਵਿਚ ਉਨ੍ਹਾਂ ਲਈ ਜ਼ਰਾ ਵੀ ਤਰਸ ਨਹੀਂ ਹੋਵੇਗਾ ਅਤੇ ਮੈਂ ਉਨ੍ਹਾਂ ʼਤੇ ਰਹਿਮ ਨਹੀਂ ਕਰਾਂਗਾ।+ ਮੈਂ ਉਨ੍ਹਾਂ ਦੇ ਚਾਲ-ਚਲਣ ਅਨੁਸਾਰ ਉਨ੍ਹਾਂ ਨੂੰ ਸਜ਼ਾ ਦਿਆਂਗਾ।”

11 ਫਿਰ ਮੈਂ ਮਲਮਲ ਦੇ ਕੱਪੜਿਆਂ ਵਾਲੇ ਉਸ ਆਦਮੀ ਨੂੰ ਵਾਪਸ ਆਉਂਦਿਆਂ ਦੇਖਿਆ ਜਿਸ ਦੇ ਲੱਕ ʼਤੇ ਲਿਖਾਰੀ ਦੀ ਕਲਮ-ਦਵਾਤ ਵਾਲੀ ਡੱਬੀ ਬੰਨ੍ਹੀ ਹੋਈ ਸੀ ਅਤੇ ਉਸ ਨੇ ਕਿਹਾ: “ਮੈਂ ਉਹ ਸਭ ਕੀਤਾ ਜੋ ਤੂੰ ਮੈਨੂੰ ਹੁਕਮ ਦਿੱਤਾ ਸੀ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ