ਨਹੂਮ
2 ਖਿੰਡਾਉਣ ਵਾਲਾ ਤੇਰੇ* ਖ਼ਿਲਾਫ਼ ਆ ਗਿਆ ਹੈ।+
ਗੜ੍ਹਾਂ ʼਤੇ ਪਹਿਰਾ ਦੇ।
ਰਾਹ ʼਤੇ ਨਜ਼ਰ ਰੱਖ।
ਕਮਰ ਕੱਸ* ਅਤੇ ਤਕੜਾ ਹੋ।
2 ਯਹੋਵਾਹ ਯਾਕੂਬ ਨੂੰ,
ਨਾਲੇ ਇਜ਼ਰਾਈਲ ਨੂੰ ਪਹਿਲਾਂ ਵਾਲਾ ਮਾਣ ਬਖ਼ਸ਼ੇਗਾ
ਕਿਉਂਕਿ ਦੁਸ਼ਮਣਾਂ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ+
ਅਤੇ ਉਨ੍ਹਾਂ ਦੀਆਂ ਟਾਹਣੀਆਂ ਉਜਾੜ ਦਿੱਤੀਆਂ ਹਨ।
3 ਉਸ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਰੰਗ ਨਾਲ ਰੰਗੀਆਂ ਹੋਈਆਂ ਹਨ,
ਉਸ ਦੇ ਯੋਧਿਆਂ ਦਾ ਪਹਿਰਾਵਾ ਗੂੜ੍ਹਾ ਲਾਲ ਹੈ।
ਉਹ ਯੁੱਧ ਦੇ ਦਿਨ ਤਿਆਰ ਖੜ੍ਹਾ ਹੈ,
ਉਸ ਦੇ ਯੁੱਧ ਦੇ ਰਥਾਂ ਨੂੰ ਲੱਗਾ ਲੋਹਾ ਅੱਗ ਵਾਂਗ ਲਿਸ਼ਕ ਰਿਹਾ ਹੈ
ਅਤੇ ਯੋਧੇ ਬਰਛੇ ਚੁੱਕੀ ਖੜ੍ਹੇ ਹਨ।
4 ਯੁੱਧ ਦੇ ਰਥ ਗਲੀਆਂ ਵਿਚ ਅੰਨ੍ਹੇਵਾਹ ਦੌੜ ਰਹੇ ਹਨ।
ਉਹ ਚੌਂਕਾਂ ਵਿਚ ਇੱਧਰ-ਉੱਧਰ ਭੱਜ ਰਹੇ ਹਨ।
ਉਹ ਬਲ਼ਦੀਆਂ ਮਸ਼ਾਲਾਂ ਅਤੇ ਬਿਜਲੀ ਵਾਂਗ ਲਿਸ਼ਕ ਰਹੇ ਹਨ।
5 ਉਹ* ਆਪਣੇ ਤਾਕਤਵਰ ਯੋਧਿਆਂ ਨੂੰ ਬੁਲਾਵੇਗਾ।
ਉਹ ਅੱਗੇ ਵਧਦੇ ਹੋਏ ਠੇਡੇ ਖਾਣਗੇ।
ਉਹ ਭੱਜ ਕੇ ਸ਼ਹਿਰ ਦੀ ਕੰਧ ਵੱਲ ਜਾਣਗੇ
ਅਤੇ ਸੁਰੱਖਿਆ ਦੇ ਪੱਕੇ ਪ੍ਰਬੰਧ ਕਰਨਗੇ।
7 ਇਹ ਫ਼ਰਮਾਨ ਜਾਰੀ ਕੀਤਾ ਗਿਆ ਹੈ:* ਉਸ ਨੂੰ ਨੰਗਾ ਕੀਤਾ ਗਿਆ ਹੈ,
ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ, ਉਸ ਦੀਆਂ ਦਾਸੀਆਂ ਆਪਣੀ ਛਾਤੀ* ਪਿੱਟਦੀਆਂ ਹਨ
ਉਹ ਕਬੂਤਰਾਂ ਵਾਂਗ ਹੂੰਗਦੀਆਂ ਹਨ।
8 ਪੁਰਾਣੇ ਜ਼ਮਾਨੇ ਤੋਂ ਨੀਨਵਾਹ+ ਪਾਣੀਆਂ ਦੇ ਸਰੋਵਰ ਵਰਗਾ ਸੀ,
ਪਰ ਹੁਣ ਲੋਕ ਭੱਜ ਰਹੇ ਹਨ।
“ਖੜ੍ਹ ਜਾਓ! ਖੜ੍ਹ ਜਾਓ!”
ਪਰ ਕੋਈ ਨਹੀਂ ਮੁੜ ਰਿਹਾ।+
9 ਚਾਂਦੀ ਲੁੱਟ ਲਓ, ਸੋਨਾ ਲੁੱਟ ਲਓ!
ਇਸ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ।
ਇਹ ਹਰ ਤਰ੍ਹਾਂ ਦੀਆਂ ਕੀਮਤੀ ਚੀਜ਼ਾਂ ਨਾਲ ਭਰਿਆ ਪਿਆ ਹੈ।
10 ਇਹ ਸ਼ਹਿਰ ਖਾਲੀ, ਵੀਰਾਨ ਅਤੇ ਬਰਬਾਦ ਪਿਆ ਹੈ!+
ਉਨ੍ਹਾਂ ਦੇ ਦਿਲ ਦਹਿਲ ਗਏ ਹਨ, ਉਨ੍ਹਾਂ ਦੇ ਗੋਡੇ ਜਵਾਬ ਦੇ ਗਏ ਹਨ, ਉਨ੍ਹਾਂ ਦੇ ਚੂਲੇ ਦੇ ਜੋੜ ਹਿਲਦੇ ਹਨ;
ਉਨ੍ਹਾਂ ਸਾਰਿਆਂ ਦੇ ਚਿਹਰੇ ਪੀਲ਼ੇ ਪੈ ਗਏ ਹਨ।
11 ਸ਼ੇਰਾਂ ਦਾ ਘੁਰਨਾ ਕਿੱਥੇ ਹੈ+ ਜਿੱਥੇ ਜਵਾਨ ਸ਼ੇਰ ਆਪਣੇ ਢਿੱਡ ਭਰਦੇ ਹਨ,
ਜਿੱਥੇ ਸ਼ੇਰ ਆਪਣੇ ਬੱਚਿਆਂ ਨਾਲ ਘੁੰਮਦਾ ਹੈ
ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਉਂਦਾ?
12 ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਸਾਰਾ ਸ਼ਿਕਾਰ ਮਾਰਿਆ
ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ਾ ਘੁੱਟਿਆ।
ਉਸ ਨੇ ਆਪਣੀਆਂ ਗੁਫਾਵਾਂ ਸ਼ਿਕਾਰ ਨਾਲ
ਅਤੇ ਆਪਣੇ ਘੁਰਨੇ ਪਾੜੇ ਹੋਏ ਜਾਨਵਰਾਂ ਨਾਲ ਭਰੀ ਰੱਖੇ।