ਜ਼ਬੂਰ
ਦਾਊਦ ਦਾ ਜ਼ਬੂਰ।
28 ਹੇ ਯਹੋਵਾਹ ਮੇਰੀ ਚਟਾਨ,+ ਮੈਂ ਤੈਨੂੰ ਪੁਕਾਰਦਾ ਰਹਿੰਦਾ ਹਾਂ;
ਮੇਰੀ ਆਵਾਜ਼ ਅਣਸੁਣੀ ਨਾ ਕਰ।
2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂ
3 ਮੈਨੂੰ ਦੁਸ਼ਟਾਂ ਨਾਲ ਨਾ ਘਸੀਟ ਜੋ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਲੱਗੇ ਰਹਿੰਦੇ ਹਨ,+
ਉਹ ਆਪਣੇ ਸਾਥੀ ਨਾਲ ਸ਼ਾਂਤੀ ਭਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲ ਖੋਟੇ ਹਨ।+
4 ਉਨ੍ਹਾਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਅਨੁਸਾਰ,
ਹਾਂ, ਉਨ੍ਹਾਂ ਦੀ ਕੀਤੀ ਦਾ ਫਲ ਦੇ।+
ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੀ,
ਉਨ੍ਹਾਂ ਦੇ ਹੱਥਾਂ ਦੇ ਕੰਮਾਂ ਦੀ ਸਜ਼ਾ ਦੇ+
5 ਕਿਉਂਕਿ ਉਹ ਯਹੋਵਾਹ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦੇ+
ਅਤੇ ਨਾ ਹੀ ਉਸ ਦੇ ਹੱਥਾਂ ਦੇ ਕੰਮਾਂ ਵੱਲ।+
ਉਹ ਉਨ੍ਹਾਂ ਨੂੰ ਡੇਗ ਦੇਵੇਗਾ ਅਤੇ ਉਨ੍ਹਾਂ ਨੂੰ ਚੁੱਕੇਗਾ ਨਹੀਂ।
6 ਯਹੋਵਾਹ ਦੀ ਮਹਿਮਾ ਹੋਵੇ
ਕਿਉਂਕਿ ਉਸ ਨੇ ਮਦਦ ਲਈ ਮੇਰੀ ਅਰਜ਼ੋਈ ਸੁਣ ਲਈ ਹੈ।
ਮੈਨੂੰ ਉਸ ਤੋਂ ਮਦਦ ਮਿਲੀ ਹੈ ਅਤੇ ਮੇਰਾ ਦਿਲ ਖ਼ੁਸ਼ ਹੈ,
ਇਸ ਲਈ ਮੈਂ ਗੀਤ ਗਾ ਕੇ ਉਸ ਦੀ ਤਾਰੀਫ਼ ਕਰਾਂਗਾ।
8 ਯਹੋਵਾਹ ਆਪਣੇ ਲੋਕਾਂ ਦੀ ਤਾਕਤ ਹੈ;
ਉਹ ਮਜ਼ਬੂਤ ਕਿਲਾ ਹੈ ਅਤੇ ਉਹ ਆਪਣੇ ਚੁਣੇ ਹੋਏ ਨੂੰ ਸ਼ਾਨਦਾਰ ਤਰੀਕੇ ਨਾਲ ਬਚਾਉਂਦਾ ਹੈ।+
9 ਆਪਣੇ ਲੋਕਾਂ ਨੂੰ ਬਚਾ ਅਤੇ ਆਪਣੀ ਵਿਰਾਸਤ ਨੂੰ ਅਸੀਸ ਦੇ।+
ਉਨ੍ਹਾਂ ਦੀ ਚਰਵਾਹੀ ਕਰ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਬਾਹਾਂ ਵਿਚ ਚੁੱਕੀ ਰੱਖ।+