ਜ਼ਬੂਰ
ਦਾਊਦ ਦਾ ਜ਼ਬੂਰ। ਨਵੇਂ ਘਰ ਦੇ ਉਦਘਾਟਨ ਦਾ ਗੀਤ।
30 ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ ਕਿਉਂਕਿ ਤੂੰ ਮੈਨੂੰ ਬਾਹਰ ਕੱਢਿਆ* ਹੈ;
ਤੂੰ ਮੇਰੇ ਦੁਸ਼ਮਣਾਂ ਨੂੰ ਮੇਰੇ ʼਤੇ ਖ਼ੁਸ਼ੀ ਨਹੀਂ ਮਨਾਉਣ ਦਿੱਤੀ।+
2 ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਤੈਨੂੰ ਮਦਦ ਲਈ ਫ਼ਰਿਆਦ ਕੀਤੀ ਅਤੇ ਤੂੰ ਮੈਨੂੰ ਚੰਗਾ ਕੀਤਾ।+
3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+
ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+
4 ਹੇ ਯਹੋਵਾਹ ਦੇ ਵਫ਼ਾਦਾਰ ਸੇਵਕੋ, ਉਸ ਦਾ ਗੁਣਗਾਨ ਕਰੋ,*+
ਉਸ ਦੇ ਪਵਿੱਤਰ ਨਾਂ* ਦਾ ਧੰਨਵਾਦ ਕਰੋ+
ਭਾਵੇਂ ਸ਼ਾਮ ਨੂੰ ਰੋਣਾ-ਕੁਰਲਾਉਣਾ ਹੋਵੇ, ਪਰ ਸਵੇਰ ਨੂੰ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।+
6 ਜਦ ਮੇਰੇ ʼਤੇ ਕੋਈ ਬਿਪਤਾ ਨਹੀਂ ਆਈ ਸੀ, ਤਾਂ ਮੈਂ ਕਿਹਾ:
“ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।”*
7 ਹੇ ਯਹੋਵਾਹ, ਜਦ ਤੇਰੀ ਮਿਹਰ* ਮੇਰੇ ʼਤੇ ਸੀ, ਤਾਂ ਤੂੰ ਮੈਨੂੰ ਪਹਾੜ ਵਾਂਗ ਮਜ਼ਬੂਤ ਬਣਾਇਆ।+
ਪਰ ਜਦ ਤੂੰ ਆਪਣਾ ਮੂੰਹ ਮੇਰੇ ਤੋਂ ਲੁਕਾ ਲਿਆ, ਤਾਂ ਮੈਂ ਬਹੁਤ ਡਰ ਗਿਆ।+
8 ਹੇ ਯਹੋਵਾਹ, ਮੈਂ ਤੈਨੂੰ ਪੁਕਾਰਦਾ ਰਿਹਾ;+
ਹੇ ਯਹੋਵਾਹ, ਮੈਂ ਤੈਨੂੰ ਮਦਦ ਲਈ ਮਿੰਨਤਾਂ-ਤਰਲੇ ਕਰਦਾ ਰਿਹਾ।
9 ਕੀ ਫ਼ਾਇਦਾ ਜੇ ਮੈਂ ਮਰ ਕੇ ਕਬਰ* ਵਿਚ ਚਲਾ ਗਿਆ?+
ਕੀ ਮਿੱਟੀ ਤੇਰੀ ਮਹਿਮਾ ਕਰੇਗੀ?+ ਕੀ ਇਹ ਤੇਰੀ ਵਫ਼ਾਦਾਰੀ ਨੂੰ ਬਿਆਨ ਕਰੇਗੀ?+
10 ਹੇ ਯਹੋਵਾਹ, ਮੇਰੀ ਸੁਣ ਅਤੇ ਮੇਰੇ ʼਤੇ ਮਿਹਰ ਕਰ।+
ਹੇ ਯਹੋਵਾਹ, ਮੇਰਾ ਮਦਦਗਾਰ ਬਣ।+
11 ਤੂੰ ਮੇਰੇ ਸੋਗ ਨੂੰ ਜਸ਼ਨ ਵਿਚ ਬਦਲ ਦਿੱਤਾ ਹੈ;
ਤੂੰ ਮੇਰਾ ਤੱਪੜ ਲਾਹ ਕੇ ਮੈਨੂੰ ਖ਼ੁਸ਼ੀ ਦਾ ਪਹਿਰਾਵਾ ਪਹਿਨਾਇਆ ਹੈ
12 ਤਾਂਕਿ ਮੈਂ* ਤੇਰਾ ਗੁਣਗਾਨ ਕਰਾਂ ਅਤੇ ਚੁੱਪ ਨਾ ਰਹਾਂ।
ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਸਦਾ ਤੇਰਾ ਗੁਣਗਾਨ ਕਰਾਂਗਾ।