ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਯਸਾਯਾਹ—ਅਧਿਆਵਾਂ ਦਾ ਸਾਰ ਯਸਾਯਾਹ ਅਧਿਆਵਾਂ ਦਾ ਸਾਰ 1 ਪਿਤਾ ਅਤੇ ਉਸ ਦੇ ਬਾਗ਼ੀ ਪੁੱਤਰ (1-9) ਦਿਖਾਵੇ ਦੀ ਭਗਤੀ ਤੋਂ ਯਹੋਵਾਹ ਨੂੰ ਨਫ਼ਰਤ (10-17) ‘ਆਓ, ਆਪਾਂ ਮਾਮਲਾ ਸੁਲਝਾ ਲਈਏ’ (18-20) ਸੀਓਨ ਦੁਬਾਰਾ ਵਫ਼ਾਦਾਰ ਨਗਰੀ ਬਣੇਗੀ (21-31) 2 ਯਹੋਵਾਹ ਦਾ ਪਹਾੜ ਉੱਚਾ ਕੀਤਾ ਗਿਆ (1-5) ਤਲਵਾਰਾਂ ਨੂੰ ਹਲ਼ ਦੇ ਫਾਲੇ ਬਣਾਇਆ ਜਾਵੇਗਾ (4) ਯਹੋਵਾਹ ਦਾ ਦਿਨ ਘਮੰਡੀਆਂ ਨੂੰ ਨੀਵਾਂ ਕਰੇਗਾ (6-22) 3 ਯਹੂਦਾਹ ਦੇ ਆਗੂ ਲੋਕਾਂ ਨੂੰ ਭਟਕਾਉਂਦੇ ਹਨ (1-15) ਅੱਖਾਂ ਮਟਕਾਉਣ ਵਾਲੀਆਂ ਸੀਓਨ ਦੀਆਂ ਧੀਆਂ ਨੂੰ ਸਜ਼ਾ (16-26) 4 ਸੱਤ ਔਰਤਾਂ ਲਈ ਇਕ ਆਦਮੀ (1) ਯਹੋਵਾਹ ਜੋ ਉਗਾਵੇਗਾ, ਉਹ ਸ਼ਾਨਦਾਰ ਹੋਵੇਗਾ (2-6) 5 ਯਹੋਵਾਹ ਦੇ ਅੰਗੂਰੀ ਬਾਗ਼ ਲਈ ਗੀਤ (1-7) ਯਹੋਵਾਹ ਦੇ ਅੰਗੂਰੀ ਬਾਗ਼ ਉੱਤੇ ਹਾਇ (8-24) ਆਪਣੇ ਲੋਕਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ (25-30) 6 ਦਰਸ਼ਣ ਜਿਸ ਵਿਚ ਯਹੋਵਾਹ ਆਪਣੇ ਮੰਦਰ ਵਿਚ ਹੈ (1-4) “ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ” (3) ਯਸਾਯਾਹ ਦੇ ਬੁੱਲ੍ਹ ਸ਼ੁੱਧ ਕੀਤੇ ਗਏ (5-7) ਯਸਾਯਾਹ ਨੂੰ ਭੇਜਿਆ ਗਿਆ (8-10) “ਮੈਂ ਹਾਜ਼ਰ ਹਾਂ, ਮੈਨੂੰ ਘੱਲੋ!” (8) “ਹੇ ਯਹੋਵਾਹ, ਕਦੋਂ ਤਕ?” (11-13) 7 ਰਾਜਾ ਆਹਾਜ਼ ਲਈ ਸੰਦੇਸ਼ (1-9) ਸ਼ਾਰ-ਯਾਸ਼ੂਬ (3) ਇੰਮਾਨੂਏਲ ਇਕ ਨਿਸ਼ਾਨੀ (10-17) ਬੇਵਫ਼ਾਈ ਦੇ ਨਤੀਜੇ (18-25) 8 ਅੱਸ਼ੂਰ ਹਮਲਾ ਕਰਨ ਆ ਰਿਹਾ ਹੈ (1-8) ਮਹੇਰ-ਸ਼ਲਾਲ-ਹਾਸ਼-ਬਜ਼ (1-4) ਨਾ ਡਰੋ—“ਪਰਮੇਸ਼ੁਰ ਸਾਡੇ ਨਾਲ ਹੈ!” (9-17) ਯਸਾਯਾਹ ਅਤੇ ਉਸ ਦੇ ਬੱਚੇ ਨਿਸ਼ਾਨੀਆਂ ਵਜੋਂ (18) ਕਾਨੂੰਨ ਵੱਲ ਮੁੜੋ, ਨਾ ਕਿ ਦੁਸ਼ਟ ਦੂਤਾਂ ਵੱਲ (19-22) 9 ਗਲੀਲ ਦੇਸ਼ ਵਿਚ ਵੱਡਾ ਚਾਨਣ (1-7) ‘ਸ਼ਾਂਤੀ ਦੇ ਰਾਜਕੁਮਾਰ’ ਦਾ ਜਨਮ (6, 7) ਇਜ਼ਰਾਈਲ ਖ਼ਿਲਾਫ਼ ਪਰਮੇਸ਼ੁਰ ਦਾ ਹੱਥ (8-21) 10 ਇਜ਼ਰਾਈਲ ਖ਼ਿਲਾਫ਼ ਪਰਮੇਸ਼ੁਰ ਦਾ ਹੱਥ (1-4) ਅੱਸ਼ੂਰ—ਪਰਮੇਸ਼ੁਰ ਦੇ ਕ੍ਰੋਧ ਦੀ ਸੋਟੀ (5-11) ਅੱਸ਼ੂਰ ਨੂੰ ਸੁਣਾਈ ਸਜ਼ਾ (12-19) ਯਾਕੂਬ ਦੇ ਬਚੇ ਹੋਏ ਲੋਕ ਵਾਪਸ ਮੁੜਨਗੇ (20-27) ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ (28-34) 11 ਯੱਸੀ ਦੀ ਸ਼ਾਖ਼ ਦਾ ਚੰਗਾ ਰਾਜ (1-10) ਬਘਿਆੜ ਤੇ ਲੇਲਾ ਇਕੱਠੇ ਰਹਿਣਗੇ (6) ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ (9) ਬਚੇ ਹੋਇਆਂ ਨੂੰ ਬਹਾਲ ਕੀਤਾ ਗਿਆ (11-16) 12 ਧੰਨਵਾਦ ਦਾ ਗੀਤ (1-6) ‘ਯਾਹ ਯਹੋਵਾਹ ਮੇਰੀ ਤਾਕਤ ਹੈ’ (2) 13 ਬਾਬਲ ਖ਼ਿਲਾਫ਼ ਗੰਭੀਰ ਸੰਦੇਸ਼ (1-22) ਯਹੋਵਾਹ ਦਾ ਦਿਨ ਨੇੜੇ ਹੈ! (6) ਮਾਦੀ, ਬਾਬਲ ਨੂੰ ਹਰਾ ਦੇਣਗੇ (17) ਬਾਬਲ ਦੁਬਾਰਾ ਕਦੇ ਨਹੀਂ ਵਸਾਇਆ ਜਾਵੇਗਾ (20) 14 ਇਜ਼ਰਾਈਲ ਆਪਣੇ ਦੇਸ਼ ਵਿਚ ਵੱਸੇਗਾ (1, 2) ਬਾਬਲ ਦੇ ਰਾਜੇ ਨੂੰ ਤਾਅਨਾ (3-23) ਚਮਕਦਾ ਤਾਰਾ ਆਕਾਸ਼ ਤੋਂ ਡਿਗਿਆ (12) ਯਹੋਵਾਹ ਦਾ ਹੱਥ ਅੱਸ਼ੂਰ ਨੂੰ ਚਕਨਾਚੂਰ ਕਰ ਦੇਵੇਗਾ (24-27) ਫਲਿਸਤ ਖ਼ਿਲਾਫ਼ ਗੰਭੀਰ ਸੰਦੇਸ਼ (28-32) 15 ਮੋਆਬ ਖ਼ਿਲਾਫ਼ ਗੰਭੀਰ ਸੰਦੇਸ਼ (1-9) 16 ਮੋਆਬ ਖ਼ਿਲਾਫ਼ ਸੰਦੇਸ਼ ਜਾਰੀ (1-14) 17 ਦਮਿਸਕ ਖ਼ਿਲਾਫ਼ ਗੰਭੀਰ ਸੰਦੇਸ਼ (1-11) ਯਹੋਵਾਹ ਕੌਮਾਂ ਨੂੰ ਝਿੜਕੇਗਾ (12-14) 18 ਇਥੋਪੀਆ ਖ਼ਿਲਾਫ਼ ਸੰਦੇਸ਼ (1-7) 19 ਮਿਸਰ ਖ਼ਿਲਾਫ਼ ਗੰਭੀਰ ਸੰਦੇਸ਼ (1-15) ਮਿਸਰ ਯਹੋਵਾਹ ਨੂੰ ਜਾਣ ਲਵੇਗਾ (16-25) ਮਿਸਰ ਵਿਚ ਯਹੋਵਾਹ ਲਈ ਇਕ ਵੇਦੀ (19) 20 ਮਿਸਰ ਤੇ ਇਥੋਪੀਆ ਖ਼ਿਲਾਫ਼ ਨਿਸ਼ਾਨੀ (1-6) 21 ਸਮੁੰਦਰ ਦੀ ਉਜਾੜ ਖ਼ਿਲਾਫ਼ ਗੰਭੀਰ ਸੰਦੇਸ਼ (1-10) ਪਹਿਰੇਦਾਰਾਂ ਦੇ ਬੁਰਜ ʼਤੇ ਪਹਿਰਾ ਦੇਣਾ (8) “ਬਾਬਲ ਢਹਿ ਗਿਆ ਹੈ!” (9) ਦੂਮਾਹ ਤੇ ਉਜਾੜ ਖ਼ਿਲਾਫ਼ ਗੰਭੀਰ ਸੰਦੇਸ਼ (11-17) “ਹੇ ਪਹਿਰੇਦਾਰ, ਰਾਤ ਬਾਰੇ ਕੀ?” (11) 22 ਦਰਸ਼ਣ ਦੀ ਘਾਟੀ ਖ਼ਿਲਾਫ਼ ਗੰਭੀਰ ਸੰਦੇਸ਼ (1-14) ਪ੍ਰਬੰਧਕ ਸ਼ਬਨਾ ਦੀ ਜਗ੍ਹਾ ਅਲਯਾਕੀਮ (15-25) ਕੀਲੀ (23-25) 23 ਸੋਰ ਖ਼ਿਲਾਫ਼ ਗੰਭੀਰ ਸੰਦੇਸ਼ (1-18) 24 ਯਹੋਵਾਹ ਦੇਸ਼ ਨੂੰ ਖਾਲੀ ਕਰੇਗਾ (1-23) ਯਹੋਵਾਹ ਸੀਓਨ ਦਾ ਰਾਜਾ (23) 25 ਪਰਮੇਸ਼ੁਰ ਦੇ ਲੋਕਾਂ ʼਤੇ ਬਹੁਤ ਸਾਰੀਆਂ ਬਰਕਤਾਂ (1-12) ਯਹੋਵਾਹ ਵੱਲੋਂ ਵਧੀਆ ਦਾਖਰਸ ਦੀ ਦਾਅਵਤ (6) ਮੌਤ ਨਹੀਂ ਰਹੇਗੀ (8) 26 ਭਰੋਸੇ ਤੇ ਮੁਕਤੀ ਦਾ ਗੀਤ (1-21) ਯਾਹ ਯਹੋਵਾਹ ਹਮੇਸ਼ਾ ਰਹਿਣ ਵਾਲੀ ਚਟਾਨ (4) ਧਰਤੀ ਦੇ ਵਾਸੀ ਸਿੱਖਣਗੇ ਕਿ ਸਹੀ ਕੀ ਹੈ (9) “ਤੇਰੇ ਮੁਰਦੇ ਜੀਉਂਦੇ ਹੋਣਗੇ” (19) ਕੋਠੜੀਆਂ ਵਿਚ ਵੜ ਕੇ ਲੁਕ ਜਾਓ (20) 27 ਲਿਵਯਥਾਨ ਨੂੰ ਯਹੋਵਾਹ ਨੇ ਮਾਰ ਸੁੱਟਿਆ (1) ਗੀਤ ਜਿਸ ਵਿਚ ਇਜ਼ਰਾਈਲ ਅੰਗੂਰੀ ਬਾਗ਼ ਹੈ (2-13) 28 ਇਫ਼ਰਾਈਮ ਦੇ ਸ਼ਰਾਬੀਆਂ ਉੱਤੇ ਹਾਇ! (1-6) ਯਹੂਦਾਹ ਦੇ ਪੁਜਾਰੀ ਤੇ ਨਬੀ ਲੜਖੜਾਉਂਦੇ ਹਨ (7-13) “ਮੌਤ ਨਾਲ ਇਕਰਾਰ” (14-22) ਸੀਓਨ ਵਿਚ ਕੀਮਤੀ ਪੱਥਰ (16) ਯਹੋਵਾਹ ਦਾ ਅਨੋਖਾ ਕੰਮ (21) ਯਹੋਵਾਹ ਨੇ ਉਦਾਹਰਣਾਂ ਰਾਹੀਂ ਬੁੱਧੀਮਾਨੀ ਨਾਲ ਅਨੁਸ਼ਾਸਨ ਦਿੱਤਾ (23-29) 29 ਅਰੀਏਲ ਉੱਤੇ ਹਾਇ! (1-16) ਬੁੱਲ੍ਹਾਂ ਨਾਲ ਕੀਤੀ ਭਗਤੀ ਦੀ ਨਿੰਦਿਆ (13) ਬੋਲ਼ੇ ਸੁਣਨਗੇ; ਅੰਨ੍ਹੇ ਦੇਖਣਗੇ (17-24) 30 ਮਿਸਰ ਦੀ ਮਦਦ ਬਿਲਕੁਲ ਬੇਕਾਰ ਹੈ (1-7) ਲੋਕ ਨਬੀਆਂ ਦਾ ਸੰਦੇਸ਼ ਠੁਕਰਾਉਂਦੇ ਹਨ (8-14) ਭਰੋਸਾ ਰੱਖਣ ਨਾਲ ਤਾਕਤ ਮਿਲੇਗੀ (15-17) ਯਹੋਵਾਹ ਆਪਣੇ ਲੋਕਾਂ ʼਤੇ ਮਿਹਰ ਕਰਦਾ ਹੈ (18-26) ਯਹੋਵਾਹ ਮਹਾਨ ਸਿੱਖਿਅਕ (20) “ਰਾਹ ਇਹੋ ਹੀ ਹੈ” (21) ਯਹੋਵਾਹ ਅੱਸ਼ੂਰ ਨੂੰ ਸਜ਼ਾ ਦੇਵੇਗਾ (27-33) 31 ਅਸਲੀ ਮਦਦ ਪਰਮੇਸ਼ੁਰ ਤੋਂ ਮਿਲਦੀ, ਨਾ ਕਿ ਇਨਸਾਨਾਂ ਤੋਂ (1-9) ਮਿਸਰ ਦੇ ਘੋੜੇ ਹੱਡ-ਮਾਸ ਹੀ ਹਨ (3) 32 ਰਾਜਾ ਤੇ ਹਾਕਮ ਸੱਚੇ ਨਿਆਂ ਦੀ ਖ਼ਾਤਰ ਰਾਜ ਕਰਨਗੇ (1-8) ਬੇਫ਼ਿਕਰ ਔਰਤਾਂ ਨੂੰ ਚੇਤਾਵਨੀ ਦਿੱਤੀ ਗਈ (9-14) ਸ਼ਕਤੀ ਪਾਏ ਜਾਣ ਤੋਂ ਬਾਅਦ ਬਰਕਤਾਂ (15-20) 33 ਧਰਮੀ ਲਈ ਨਿਆਂ ਤੇ ਉਮੀਦ (1-24) ਯਹੋਵਾਹ ਨਿਆਂਕਾਰ, ਕਾਨੂੰਨ ਦੇਣ ਵਾਲਾ ਤੇ ਰਾਜਾ ਹੈ (22) ਕੋਈ ਵਾਸੀ ਨਾ ਕਹੇਗਾ: “ਮੈਂ ਬੀਮਾਰ ਹਾਂ” (24) 34 ਯਹੋਵਾਹ ਕੌਮਾਂ ਤੋਂ ਬਦਲਾ ਲਵੇਗਾ (1-4) ਅਦੋਮ ਉਜਾੜ ਬਣ ਜਾਵੇਗਾ (5-17) 35 ਧਰਤੀ ਫਿਰ ਤੋਂ ਸੋਹਣੀ ਬਣ ਜਾਵੇਗੀ (1-7) ਅੰਨ੍ਹੇ ਦੇਖਣਗੇ; ਬੋਲ਼ੇ ਸੁਣਨਗੇ (5) ਛੁਡਾਏ ਹੋਇਆਂ ਲਈ ਪਵਿੱਤਰ ਰਾਹ (8-10) 36 ਯਹੂਦਾਹ ਉੱਤੇ ਸਨਹੇਰੀਬ ਦਾ ਹਮਲਾ (1-3) ਰਬਸ਼ਾਕੇਹ ਯਹੋਵਾਹ ਨੂੰ ਤਾਅਨੇ ਮਾਰਦਾ ਹੈ (4-22) 37 ਹਿਜ਼ਕੀਯਾਹ ਯਸਾਯਾਹ ਦੇ ਜ਼ਰੀਏ ਯਹੋਵਾਹ ਤੋਂ ਮਦਦ ਮੰਗਦਾ ਹੈ (1-7) ਸਨਹੇਰੀਬ ਯਰੂਸ਼ਲਮ ਨੂੰ ਧਮਕਾਉਂਦਾ ਹੈ (8-13) ਹਿਜ਼ਕੀਯਾਹ ਦੀ ਪ੍ਰਾਰਥਨਾ (14-20) ਯਸਾਯਾਹ ਪਰਮੇਸ਼ੁਰ ਦਾ ਜਵਾਬ ਦੱਸਦਾ ਹੈ (21-35) ਇਕ ਦੂਤ 1,85,000 ਅੱਸ਼ੂਰੀਆਂ ਨੂੰ ਮਾਰ ਮੁਕਾਉਂਦਾ ਹੈ (36-38) 38 ਹਿਜ਼ਕੀਯਾਹ ਦੀ ਬੀਮਾਰੀ ਤੇ ਉਸ ਦਾ ਠੀਕ ਹੋਣਾ (1-22) ਧੰਨਵਾਦ ਦਾ ਗੀਤ (10-20) 39 ਬਾਬਲ ਤੋਂ ਆਏ ਆਦਮੀ (1-8) 40 ਪਰਮੇਸ਼ੁਰ ਦੇ ਲੋਕਾਂ ਲਈ ਦਿਲਾਸਾ (1-11) ਉਜਾੜ ਵਿਚ ਇਕ ਆਵਾਜ਼ (3-5) ਪਰਮੇਸ਼ੁਰ ਦੀ ਮਹਾਨਤਾ (12-31) ਕੌਮਾਂ ਡੋਲ ਦੀ ਇਕ ਬੂੰਦ ਜਿਹੀਆਂ ਹਨ (15) ਪਰਮੇਸ਼ੁਰ “ਧਰਤੀ ਦੇ ਘੇਰੇ” ਤੋਂ ਉੱਪਰ ਵਾਸ ਕਰਦਾ ਹੈ (22) ਸਾਰੇ ਤਾਰਿਆਂ ਨੂੰ ਨਾਂ ਲੈ ਕੇ ਪੁਕਾਰਦਾ ਹੈ (26) ਪਰਮੇਸ਼ੁਰ ਕਦੇ ਨਹੀਂ ਥੱਕਦਾ (28) ਯਹੋਵਾਹ ʼਤੇ ਉਮੀਦ ਲਾਉਣ ਨਾਲ ਨਵੇਂ ਸਿਰਿਓਂ ਬਲ ਮਿਲਦਾ ਹੈ (29-31) 41 ਸੂਰਜ ਦੇ ਚੜ੍ਹਦੇ ਪਾਸਿਓਂ ਇਕ ਜੇਤੂ (1-7) ਇਜ਼ਰਾਈਲ ਨੂੰ ਪਰਮੇਸ਼ੁਰ ਦਾ ਸੇਵਕ ਚੁਣਿਆ ਗਿਆ (8-20) ‘ਮੇਰਾ ਦੋਸਤ ਅਬਰਾਹਾਮ’ (8) ਦੂਜੇ ਦੇਵਤਿਆਂ ਨੂੰ ਲਲਕਾਰਿਆ ਗਿਆ (21-29) 42 ਪਰਮੇਸ਼ੁਰ ਦਾ ਸੇਵਕ ਤੇ ਉਸ ਦਾ ਕੰਮ (1-9) ‘ਯਹੋਵਾਹ ਮੇਰਾ ਨਾਂ ਹੈ’ (8) ਯਹੋਵਾਹ ਦੀ ਮਹਿਮਾ ਲਈ ਨਵਾਂ ਗੀਤ (10-17) ਇਜ਼ਰਾਈਲ ਅੰਨ੍ਹਾ ਤੇ ਬੋਲ਼ਾ ਹੈ (18-25) 43 ਯਹੋਵਾਹ ਆਪਣੇ ਲੋਕਾਂ ਨੂੰ ਦੁਬਾਰਾ ਇਕੱਠੇ ਕਰਦਾ ਹੈ (1-7) ਦੇਵਤਿਆਂ ʼਤੇ ਮੁਕੱਦਮਾ (8-13) “ਤੁਸੀਂ ਮੇਰੇ ਗਵਾਹ ਹੋ” (10, 12) ਬਾਬਲ ਤੋਂ ਰਿਹਾਈ (14-21) “ਆ ਆਪਾਂ ਇਕ-ਦੂਜੇ ਖ਼ਿਲਾਫ਼ ਮੁਕੱਦਮਾ ਲੜੀਏ” (22-28) 44 ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ʼਤੇ ਬਰਕਤਾਂ (1-5) ਯਹੋਵਾਹ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ (6-8) ਇਨਸਾਨ ਦੀਆਂ ਬਣਾਈਆਂ ਮੂਰਤੀਆਂ ਬੇਕਾਰ (9-20) ਯਹੋਵਾਹ, ਇਜ਼ਰਾਈਲ ਦਾ ਛੁਡਾਉਣ ਵਾਲਾ (21-23) ਖੋਰਸ ਜ਼ਰੀਏ ਬਹਾਲੀ (24-28) 45 ਬਾਬਲ ʼਤੇ ਕਬਜ਼ਾ ਕਰਨ ਲਈ ਖੋਰਸ ਨੂੰ ਚੁਣਿਆ ਗਿਆ (1-8) ਮਿੱਟੀ ਘੁਮਿਆਰ ਨਾਲ ਝਗੜ ਨਹੀਂ ਸਕਦੀ (9-13) ਦੂਜੀਆਂ ਕੌਮਾਂ ਇਜ਼ਰਾਈਲ ਦਾ ਆਦਰ ਕਰਨਗੀਆਂ (14-17) ਸ੍ਰਿਸ਼ਟੀ ਤੇ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਭਰੋਸੇਯੋਗ ਹੈ (18-25) ਧਰਤੀ ਵੱਸਣ ਲਈ ਬਣਾਈ ਗਈ (18) 46 ਬਾਬਲ ਦੇ ਬੁੱਤਾਂ ਦੀ ਤੁਲਨਾ ਵਿਚ ਇਜ਼ਰਾਈਲ ਦਾ ਪਰਮੇਸ਼ੁਰ (1-13) ਯਹੋਵਾਹ ਭਵਿੱਖ ਦੱਸ ਦਿੰਦਾ ਹੈ (10) ਸੂਰਜ ਦੇ ਚੜ੍ਹਦੇ ਪਾਸਿਓਂ ਸ਼ਿਕਾਰੀ ਪੰਛੀ (11) 47 ਬਾਬਲ ਦਾ ਡਿਗਣਾ (1-15) ਜੋਤਸ਼ੀਆਂ ਦਾ ਪਰਦਾਫ਼ਾਸ਼ (13-15) 48 ਇਜ਼ਰਾਈਲ ਨੂੰ ਝਿੜਕਿਆ ਤੇ ਸ਼ੁੱਧ ਕੀਤਾ ਗਿਆ (1-11) ਯਹੋਵਾਹ ਬਾਬਲ ਖ਼ਿਲਾਫ਼ ਕਦਮ ਚੁੱਕੇਗਾ (12-16ੳ) ਪਰਮੇਸ਼ੁਰ ਦੀ ਸਿੱਖਿਆ ਫ਼ਾਇਦੇਮੰਦ ਹੈ (16ਅ-19) “ਬਾਬਲ ਵਿੱਚੋਂ ਨਿਕਲ ਜਾਓ!” (20-22) 49 ਯਹੋਵਾਹ ਦੇ ਸੇਵਕ ਦਾ ਕੰਮ (1-12) ਕੌਮਾਂ ਲਈ ਚਾਨਣ (6) ਇਜ਼ਰਾਈਲ ਨੂੰ ਦਿਲਾਸਾ (13-26) 50 ਇਜ਼ਰਾਈਲ ਦੇ ਪਾਪਾਂ ਕਰਕੇ ਮੁਸੀਬਤਾਂ (1-3) ਯਹੋਵਾਹ ਦਾ ਆਗਿਆਕਾਰ ਸੇਵਕ (4-11) ਸਿੱਖਣ ਵਾਲਿਆਂ ਦੀ ਜ਼ਬਾਨ ਤੇ ਕੰਨ (4) 51 ਸੀਓਨ ਫਿਰ ਤੋਂ ਅਦਨ ਦੇ ਬਾਗ਼ ਵਰਗਾ (1-8) ਸੀਓਨ ਦੇ ਸ਼ਕਤੀਸ਼ਾਲੀ ਸਿਰਜਣਹਾਰ ਤੋਂ ਦਿਲਾਸਾ (9-16) ਯਹੋਵਾਹ ਦੇ ਕ੍ਰੋਧ ਦਾ ਪਿਆਲਾ (17-23) 52 ਜਾਗ, ਹੇ ਸੀਓਨ! (1-12) ਖ਼ੁਸ਼ ਖ਼ਬਰੀ ਲਿਆਉਣ ਵਾਲਿਆਂ ਦੇ ਸੋਹਣੇ ਪੈਰ (7) ਸੀਓਨ ਦੇ ਪਹਿਰੇਦਾਰਾਂ ਨੇ ਮਿਲ ਕੇ ਜੈਕਾਰੇ ਲਾਏ (8) ਯਹੋਵਾਹ ਦੇ ਭਾਂਡੇ ਚੁੱਕਣ ਵਾਲੇ ਸ਼ੁੱਧ ਹੋਣ (11) ਯਹੋਵਾਹ ਦਾ ਸੇਵਕ ਉੱਚਾ ਕੀਤਾ ਜਾਵੇਗਾ (13-15) ਵਿਗੜਿਆ ਹੋਇਆ ਹੁਲੀਆ (14) 53 ਯਹੋਵਾਹ ਦੇ ਸੇਵਕ ਦਾ ਦੁੱਖ, ਮੌਤ ਤੇ ਦਫ਼ਨਾਉਣਾ (1-12) ਤੁੱਛ ਸਮਝਿਆ ਗਿਆ ਤੇ ਨਜ਼ਰਅੰਦਾਜ਼ ਕੀਤਾ ਗਿਆ (3) ਬੀਮਾਰੀਆਂ ਤੇ ਦੁੱਖ ਉਠਾ ਲਏ (4) “ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ” (7) ਉਹ ਬਹੁਤਿਆਂ ਦੇ ਪਾਪ ਚੁੱਕ ਕੇ ਲੈ ਗਿਆ (12) 54 ਬਾਂਝ ਸੀਓਨ ਦੇ ਬਹੁਤ ਸਾਰੇ ਪੁੱਤਰ (1-17) ਯਹੋਵਾਹ, ਸੀਓਨ ਦਾ ਪਤੀ (5) ਸੀਓਨ ਦੇ ਪੁੱਤਰ ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ (13) ਸੀਓਨ ਖ਼ਿਲਾਫ਼ ਬਣਾਏ ਹਥਿਆਰ ਸਫ਼ਲ ਨਹੀਂ ਹੋਣਗੇ (17) 55 ਮੁਫ਼ਤ ਵਿਚ ਖਾਣ-ਪੀਣ ਦਾ ਸੱਦਾ (1-5) ਯਹੋਵਾਹ ਤੇ ਉਸ ਦੇ ਭਰੋਸੇਯੋਗ ਬਚਨ ਦੀ ਖੋਜ ਕਰੋ (6-13) ਪਰਮੇਸ਼ੁਰ ਦੇ ਵਿਚਾਰ ਇਨਸਾਨ ਦੇ ਵਿਚਾਰਾਂ ਤੋਂ ਉੱਚੇ (8, 9) ਪਰਮੇਸ਼ੁਰ ਦਾ ਬਚਨ ਜ਼ਰੂਰ ਸਫ਼ਲ ਹੋਵੇਗਾ (10, 11) 56 ਪਰਦੇਸੀਆਂ ਤੇ ਖੁਸਰਿਆਂ ਨੂੰ ਬਰਕਤਾਂ (1-8) ਸਾਰਿਆਂ ਲਈ ਪ੍ਰਾਰਥਨਾ ਦਾ ਘਰ (7) ਅੰਨ੍ਹੇ ਪਹਿਰੇਦਾਰ, ਗੁੰਗੇ ਕੁੱਤੇ (9-12) 57 ਧਰਮੀ ਤੇ ਵਫ਼ਾਦਾਰ ਲੋਕ ਮਿਟ ਗਏ (1, 2) ਇਜ਼ਰਾਈਲ ਦੀ ਵੇਸਵਾਗਿਰੀ ਦਾ ਪਰਦਾਫ਼ਾਸ਼ (3-13) ਹਲੀਮ ਲੋਕਾਂ ਨੂੰ ਦਿਲਾਸਾ (14-21) ਦੁਸ਼ਟ ਉਛਲਦੇ ਸਮੁੰਦਰ ਵਾਂਗ ਹਨ (20) ਦੁਸ਼ਟਾਂ ਲਈ ਸ਼ਾਂਤੀ ਨਹੀਂ (21) 58 ਸਹੀ ਅਤੇ ਦਿਖਾਵੇ ਦਾ ਵਰਤ (1-12) ਸਬਤ ਮਨਾਉਣ ਵਿਚ ਖ਼ੁਸ਼ੀ (13, 14) 59 ਇਜ਼ਰਾਈਲ ਦੇ ਪਾਪ ਉਸ ਨੂੰ ਪਰਮੇਸ਼ੁਰ ਤੋਂ ਦੂਰ ਲੈ ਗਏ (1-8) ਪਾਪ ਕਬੂਲ ਕਰਨੇ (9-15ੳ) ਤੋਬਾ ਕਰਨ ਵਾਲਿਆਂ ਲਈ ਯਹੋਵਾਹ ਕਦਮ ਚੁੱਕਦਾ ਹੈ (15ਅ-21) 60 ਯਹੋਵਾਹ ਦਾ ਤੇਜ ਸੀਓਨ ਉੱਤੇ ਚਮਕਿਆ (1-22) ਕਬੂਤਰਾਂ ਵਾਂਗ ਆਪਣੇ ਕਬੂਤਰਖਾਨਿਆਂ ਨੂੰ (8) ਤਾਂਬੇ ਦੀ ਥਾਂ ਸੋਨਾ (17) ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ (22) 61 ਖ਼ੁਸ਼ ਖ਼ਬਰੀ ਸੁਣਾਉਣ ਲਈ ਚੁਣਿਆ ਗਿਆ (1-11) ‘ਯਹੋਵਾਹ ਦੀ ਮਿਹਰ ਪਾਉਣ ਦਾ ਵਰ੍ਹਾ’ (2) “ਧਾਰਮਿਕਤਾ ਦੇ ਵੱਡੇ ਦਰਖ਼ਤ” (3) ਵਿਦੇਸ਼ੀ ਮਦਦ ਕਰਨਗੇ (5) “ਯਹੋਵਾਹ ਦੇ ਪੁਜਾਰੀ” (6) 62 ਸੀਓਨ ਦਾ ਨਵਾਂ ਨਾਂ (1-12) 63 ਕੌਮਾਂ ਤੋਂ ਯਹੋਵਾਹ ਦਾ ਬਦਲਾ (1-6) ਪੁਰਾਣੇ ਸਮਿਆਂ ਵਿਚ ਯਹੋਵਾਹ ਦਾ ਅਟੱਲ ਪਿਆਰ (7-14) ਤੋਬਾ ਦੀ ਪ੍ਰਾਰਥਨਾ (15-19) 64 ਤੋਬਾ ਦੀ ਪ੍ਰਾਰਥਨਾ ਜਾਰੀ (1-12) ਯਹੋਵਾਹ “ਸਾਡਾ ਘੁਮਿਆਰ” (8) 65 ਯਹੋਵਾਹ ਨੇ ਮੂਰਤੀ-ਪੂਜਾ ਕਰਨ ਵਾਲਿਆਂ ਨੂੰ ਸਜ਼ਾ ਸੁਣਾਈ (1-16) ਚੰਗੀ ਕਿਸਮਤ ਦਾ ਦੇਵਤਾ ਤੇ ਤਕਦੀਰ ਦਾ ਦੇਵਤਾ (11) “ਮੇਰੇ ਸੇਵਕ ਖਾਣਗੇ” (13) ਨਵਾਂ ਆਕਾਸ਼ ਅਤੇ ਨਵੀਂ ਧਰਤੀ (17-25) ਘਰ ਬਣਾਉਣੇ; ਅੰਗੂਰੀ ਬਾਗ਼ ਲਾਉਣੇ (21) ਕੋਈ ਵੀ ਵਿਅਰਥ ਮਿਹਨਤ ਨਹੀਂ ਕਰੇਗਾ (23) 66 ਸੱਚੀ ਤੇ ਝੂਠੀ ਭਗਤੀ (1-6) ਸੀਓਨ ਮਾਤਾ ਤੇ ਉਸ ਦੇ ਪੁੱਤਰ (7-17) ਲੋਕ ਯਰੂਸ਼ਲਮ ਵਿਚ ਭਗਤੀ ਕਰਨ ਲਈ ਇਕੱਠੇ ਹੋਏ (18-24)