“ਤੁਸੀਂ ਬਹੁਤ ਵਧੀਆ ਲੋਕ-ਸੇਵਾ ਕਰ ਰਹੇ ਹੋ”
ਭਾਰਤ ਵਿਚ, ਗੋਆ ਦੇ ਇਕ ਆਦਮੀ ਨੂੰ, ਉਸ ਦੇ ਘਰ ਆਏ ਯਹੋਵਾਹ ਦੇ ਦੋ ਗਵਾਹਾਂ ਨੇ ਜਾਗਰੂਕ ਬਣੋ! ਦੀਆਂ ਦੋ ਕਾਪੀਆਂ ਦਿੱਤੀਆਂ। ਇਨ੍ਹਾਂ ਨੂੰ ਪੜ੍ਹਨ ਤੋਂ ਬਾਅਦ, ਉਸ ਨੇ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਹੇਠ ਦਿੱਤੀ ਚਿੱਠੀ ਲਿਖੀ:
“ਮੈਂ ਉਨ੍ਹਾਂ ਦੋ ਇਸਤਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਕੁਝ ਦਿਨ ਪਹਿਲਾਂ ਮੇਰੇ ਘਰ ਆ ਕੇ ਜਾਗਰੂਕ ਬਣੋ! ਦੀਆਂ ਕਾਪੀਆਂ ਛੱਡ ਗਈਆਂ ਸਨ। ਇਹ ਸੋਚਦੇ ਹੋਏ ਕਿ ਇਹ ਰਸਾਲੇ ਪ੍ਰਾਪੇਗੰਡਾ ਸੀ, ਮੈਂ ਕੁਝ ਸਮੇਂ ਲਈ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ। ਪਰ ਇਕ ਦਿਨ ਮੈਂ ਇਨ੍ਹਾਂ ਵਿੱਚੋਂ ਇਕ ਰਸਾਲੇ ਵਿਚ ‘ਐਮੇਜ਼ਨ ਬਹੁ-ਵਰਖਾ ਜੰਗਲ’ (ਮਾਰਚ 22, 1997, ਅੰਗ੍ਰੇਜ਼ੀ) ਨਾਮਕ ਲੇਖ ਉੱਤੇ ਨਜ਼ਰ ਮਾਰੀ। ਮੈਂ ਪੜ੍ਹਨ ਲੱਗ ਪਿਆ ਅਤੇ ਜਦ ਤਕ ਮੈਂ ਪੂਰਾ ਰਸਾਲਾ ਧਿਆਨ ਨਾਲ ਨਾ ਪੜ੍ਹ ਲਿਆ ਮੈਂ ਉਸ ਨੂੰ ਰੱਖ ਨਾ ਸਕਿਆ।
“ਮੈਨੂੰ ਜਾਗਰੂਕ ਬਣੋ! ਵਿਚ ਜਾਣਕਾਰੀ ਬਹੁਤ ਦਿਲਚਸਪ ਅਤੇ ਸਿੱਖਿਆਦਾਇਕ ਲੱਗੀ। ਉਸ ਵਿਚ ਵੱਖੋ-ਵੱਖਰੇ ਵਿਸ਼ੇ ਵੀ ਦਿਲ-ਖਿੱਚਵੇਂ ਲੱਗੇ। ਸਭ ਤੋਂ ਵੱਧ ਮੈਂ ਇਨ੍ਹਾਂ ਵਿਭਿੰਨ ਲੇਖਾਂ ਨੂੰ ਸੂਝਵਾਨ ਅਤੇ ਸੰਤੁਲਿਤ ਢੰਗ ਨਾਲ ਲਿਖੇ ਜਾਣ ਦੀ ਕਦਰ ਕੀਤੀ।”
ਪਹਿਲੀ ਵਾਰ ਜਾਗਰੂਕ ਬਣੋ! ਪੜ੍ਹਨ ਵਾਲੇ ਇਸ ਵਿਅਕਤੀ ਨੇ ਅੱਗੇ ਕਿਹਾ: “ਲੋਕਾਂ ਦੇ ਘਰਾਂ ਤੇ ਅਜਿਹੀ ਕੀਮਤੀ ਜਾਣਕਾਰੀ ਲਿਆ ਕੇ ਤੁਸੀਂ ਬਹੁਤ ਵਧੀਆ ਲੋਕ-ਸੇਵਾ ਕਰ ਰਹੇ ਹੋ।”
ਤੁਸੀਂ ਵੀ ਜਾਗਰੂਕ ਬਣੋ! ਪੜ੍ਹ ਕੇ ਲਾਭ ਉਠਾ ਸਕਦੇ ਹੋ। ਜੇਕਰ ਤੁਸੀਂ ਇਕ ਦੂਜੀ ਕਾਪੀ ਪ੍ਰਾਪਤ ਕਰਨਾ ਚਾਹੋ ਜਾਂ ਚਾਹੋ ਕਿ ਕੋਈ ਵਿਅਕਤੀ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਬਾਈਬਲ ਦੀ ਚਰਚਾ ਕਰੇ, ਤਾਂ Watch Tower, The Ridgeway, London NW7 1RN, ਨੂੰ ਜਾਂ ਸਫ਼ਾ 5 ਉੱਤੇ ਦਿੱਤੇ ਗਏ ਉਪਯੁਕਤ ਪਤੇ ਤੇ ਲਿਖੋ।