‘ਉਹ ਸਾਡਾ ਨਜ਼ਰੀਆ ਵਧਾਉਂਦੇ ਹਨ’
ਕਿਰਗੀਜ਼ਸਤਾਨ ਵਿਚ, ਜੋ ਸੋਵੀਅਤ ਸੰਘ ਦਾ ਇਕ ਸਾਬਕਾ ਗਣਰਾਜ ਸੀ, ਵਿਵਸਥਾ ਦੇ ਕਾਰਾਕੂਲ ਸੰਸਥਾ ਵਿਖੇ ਵਿਦੇਸ਼ੀ-ਭਾਸ਼ਾਵਾਂ ਦੇ ਵਿਭਾਗ ਦੇ ਨਿਰਦੇਸ਼ਕ ਨੇ ਯਹੋਵਾਹ ਦੇ ਗਵਾਹਾਂ ਦੀਆਂ ਪੁਸਤਕਾਂ ਦੀ ਸ਼ਲਾਘਾ ਕੀਤੀ। ਉਸ ਨੇ ਯਹੋਵਾਹ ਦੇ ਗਵਾਹਾਂ ਦੇ ਰੂਸ ਸ਼ਾਖਾ ਦਫ਼ਤਰ ਨੂੰ ਅਗਲੇ ਸ਼ਬਦ ਲਿਖੇ:
“ਅੱਜ-ਕੱਲ੍ਹ ਦੇ ਸਮਾਜਕ ਅਤੇ ਆਰਥਿਕ ਗੜਬੜ ਵਾਲੀਆਂ ਹਾਲਤਾਂ ਅਧੀਨ ਤੁਹਾਡੀਆਂ ਪੁਸਤਕਾਂ ਅਤੇ ਬ੍ਰੋਸ਼ਰ ਅੰਗ੍ਰੇਜ਼ੀ, ਜਰਮਨ, ਰੂਸੀ, ਕਿਰਗੀਜ਼ ਅਤੇ ਤੁਰਕੀਕ ਭਾਸ਼ਾਵਾਂ ਸਿਖਾਉਣ ਵਿਚ ਸਾਡੀ ਬਹੁਤ ਹੀ ਮਦਦ ਕਰਦੇ ਹਨ। . . . ਜਿਹੜੇ ਵਿਅਕਤੀ ਤਰਜਮਾ ਕਰਨ ਦਾ ਅਧਿਐਨ ਕਰ ਰਹੇ ਹਨ ਉਹ ਤੁਹਾਡੇ ਬ੍ਰੋਸ਼ਰ ਚਾਹੁੰਦੇ ਹਨ। . . . ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਪਰਿਵਾਰਕ ਖ਼ੁਸ਼ੀ ਦਾ ਰਾਜ਼, ਅਤੇ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ), ਇਨ੍ਹਾਂ ਪੁਸਤਕਾਂ ਦਾ ਧੰਨਵਾਦ।
“ਸਾਡੇ ਵਿਦਿਆਰਥੀਆਂ ਵਿਚ ਕਾਫ਼ੀ ਯਹੋਵਾਹ ਦੇ ਗਵਾਹ ਹਨ। ਉਹ ਦਿਲਚਸਪੀ ਨਾਲ ਜਾਗਰੂਕ ਬਣੋ! ਦੇ ਲੇਖ ਪੜ੍ਹਦੇ ਹਨ ਅਤੇ ਜਦੋਂ ਹੋਮਵਰਕ ਦਿੱਤਾ ਜਾਂਦਾ ਹੈ ਉਹ ਇਨ੍ਹਾਂ ਨੂੰ ਇਸਤੇਮਾਲ ਕਰਦੇ ਹਨ।”
ਲੇਖਕ ਨੇ ਖ਼ਾਸ ਕਰਕੇ ਜਾਗਰੂਕ ਬਣੋ! ਦੀ ਸ਼ਲਾਘਾ ਕੀਤੀ: “ਤੁਹਾਡੇ ਦਿਲਚਸਪ ਅਤੇ ਸਿੱਖਿਆਦਾਇਕ ਲੇਖਾਂ ਲਈ ਧੰਨਵਾਦ। . . . ਇਹ ਸਾਡੇ ਵਿਚ ਉਮੀਦ ਬਿਠਾਉਂਦੇ ਹਨ ਅਤੇ ਸਾਡਾ ਆਮ ਨਜ਼ਰੀਆ ਵਧਾਉਂਦੇ ਹਨ। . . . ਜਾਗਰੂਕ ਬਣੋ! ਵਿਚ ‘ਸੰਸਾਰ ਉੱਤੇ ਨਜ਼ਰ’ ਦਾ ਹਿੱਸਾ ਅਸੀਂ ਸਾਰੇ ਮਜ਼ੇ ਨਾਲ ਪੜ੍ਹਦੇ ਹਾਂ।”
ਜੇਕਰ ਤੁਸੀਂ ਜਾਗਰੂਕ ਬਣੋ! ਦੀ ਇਕ ਕਾਪੀ ਪ੍ਰਾਪਤ ਕਰਨਾ ਚਾਹੋ ਜਾਂ ਚਾਹੋ ਕਿ ਇਕ ਯਹੋਵਾਹ ਦਾ ਗਵਾਹ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਬਾਈਬਲ ਦੀ ਚਰਚਾ ਕਰੇ, ਤਾਂ Watch Tower, The Ridgeway, London NW7 1RN, ਨੂੰ ਜਾਂ ਸਫ਼ਾ 5 ਉੱਤੇ ਦਿੱਤੇ ਗਏ ਉਪਯੁਕਤ ਪਤੇ ਤੇ ਲਿਖੋ।