“ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?”
ਸਾਲ 1997 ਦੇ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਦੌਰਾਨ, ਚਾਰ ਸਫ਼ਿਆਂ ਵਾਲੇ ਪਰਚੇ “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਦੀਆਂ 30 ਕਰੋੜ ਤੋਂ ਜ਼ਿਆਦਾ ਕਾਪੀਆਂ 100 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸੰਸਾਰ-ਭਰ ਵੰਡੀਆਂ ਗਈਆਂ ਸਨ। ਇਸ ਬਾਰੇ ਕਈ ਚੰਗੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਸ ਵਿਚ ਈਸਟਨ, ਪੈਨਸਿਲਵੇਨੀਆ, ਯੂ. ਐੱਸ. ਏ. ਦੇ ਐਕਸਪ੍ਰੈੱਸ-ਟਾਈਮਜ਼ ਦੀ ਹੇਠਾਂ ਦਿੱਤੀ ਗਈ ਰਿਵਿਊ ਵੀ ਸ਼ਾਮਲ ਸੀ:
“ਇਹ ਅਜਿਹੀਆਂ ਮਿਸਾਲਾਂ ਦਿੰਦਾ ਹੈ ਜੋ ਦਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਗੁਆਂਢੀਆਂ ਦਾ ਪ੍ਰੇਮ ਇਕ ਦੂਸਰੇ ਲਈ ਠੰਢਾ ਪੈ ਗਿਆ ਹੈ—ਇੱਥੋਂ ਤਕ ਕਿ ਉਹ ਇਕ ਦੂਸਰੇ ਨੂੰ ਲੁੱਟਦੇ-ਮਾਰਦੇ ਹਨ। ਮਿਸਾਲ ਦੇ ਤੌਰ ਤੇ ਜਿੱਦਾਂ ਬੋਸਨੀਆ-ਹਰਜ਼ੇਗੋਵੀਨਾ ਅਤੇ ਰਵਾਂਡਾ ਵਿਚ ਹੋਇਆ ਸੀ, ਜਿੱਥੇ ਵੱਖਰੀਆਂ-ਵੱਖਰੀਆਂ ਨਸਲਾਂ ਅਤੇ ਧਰਮਾਂ ਦੇ ਚਿਰ ਦੇ ਗੁਆਂਢੀਆਂ ਨੇ ਇਕ ਦੂਜੇ ਨੂੰ ਮਾਰ ਸੁੱਟਿਆ।
“ਜਿੱਥੇ ਸਾਡੇ ਦੇਸ਼ ਦੀ ਗੱਲ ਆਉਂਦੀ ਹੈ, ਇਸ ਪਰਚੇ ਨੇ ਬਿਰਧ ਲੋਕਾਂ ਬਾਰੇ ਦੱਸਿਆ ਜੋ ਇਕੱਲੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਮਿਲਣ ਨਹੀਂ ਜਾਂਦਾ। ਇਸ ਵਿਚ ਇਕ ਔਰਤ ਦੇ ਚਿਹਰੇ ਦੀ ਪ੍ਰਭਾਵਕਾਰੀ ਫੋਟੋ ਖਿੱਚੀ ਗਈ ਹੈ, ਜਿਸ ਵਿਚ ਉਹ ਡਰਦੀ-ਡਰਦੀ ਸੰਗਲੀ ਲਾ ਕੇ ਦਰਵਾਜ਼ੇ ਰਾਹੀਂ ਝਾਤੀ ਮਾਰ ਰਹੀ ਹੈ।”
ਸਲੋਵੀਨੀਆ ਵਿਚ ਫ਼ਲਸਫ਼ੇ-ਸੰਬੰਧੀ ਸਾਹਿੱਤ ਕਲੱਬ ਇਮਪ੍ਰੇਸਯ ਤੋਂ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੂੰ ਇਹ ਦਰਖ਼ਾਸਤ ਮਿਲੀ: “ਅਫ਼ਸੋਸ ਦੀ ਗੱਲ ਹੈ ਕਿ ਸਲੋਵੀਨੀਆ ਵਿਚ ਧਾਰਮਿਕ ਸੱਚਾਈ ਨੂੰ ਸਮਝਾਉਣ ਦਾ ਅਧਿਕਾਰ ਸਿਰਫ਼ ਰੋਮਨ ਕੈਥੋਲਿਕ ਗਿਰਜਾ ਹੀ ਰੱਖਦਾ ਹੈ। ਇਨ੍ਹਾਂ ਧਾਰਮਿਕ ਸੱਚਾਈਆਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਲਈ, ਅਸੀਂ ਨਿਮਰਤਾ ਨਾਲ ਦਰਖ਼ਾਸਤ ਕਰਦੇ ਹਾਂ ਕਿ ਤੁਸੀਂ ਸਾਨੂੰ ਉਸ ਪਰਚੇ ਦੀਆਂ 50 ਕਾਪੀਆਂ ਭੇਜ ਦਿਓ ਜਿਸ ਦਾ ਵਿਸ਼ਾ ਹੈ “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਪਰਚੇ ਵਿਚ ਲਿਖੀਆਂ ਗੱਲਾਂ ਦੇ ਨਾਲ-ਨਾਲ ਇਸ ਦੀਆਂ ਤਸਵੀਰਾਂ ਵੀ ਸਾਨੂੰ ਬਹੁਤ ਹੀ ਅਨੋਖੀਆਂ ਲੱਗੀਆਂ।”
ਜੇਕਰ ਤੁਸੀਂ ਵੀ ਸਬੂਤ ਚਾਹੁੰਦੇ ਹੋ ਕਿ ਲੋਕਾਂ ਦਾ ਇਕ ਸੰਸਾਰ ਸ਼ਾਂਤੀ ਅਤੇ ਏਕਤਾ ਵਿਚ ਜੀ ਸਕਦਾ ਹੈ, ਤਾਂ ਕਿਰਪਾ ਕਰਕੇ ਨਾਲ ਦਿੱਤੀ ਗਈ ਪਰਚੀ ਨੂੰ ਭਰ ਕੇ ਭੇਜ ਦਿਓ।
◻ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਦੇ ਬ੍ਰੋਸ਼ਰ ਦੀ ਕਾਪੀ ਮੈਨੂੰ ਭੇਜ ਦਿਓ।
◻ ਕਿਰਪਾ ਕਰਕੇ ਇਕ ਮੁਫ਼ਤ ਬਾਈਬਲ ਅਧਿਐਨ ਬਾਰੇ ਮੇਰੇ ਨਾਲ ਮੁਲਾਕਾਤ ਕਰੋ।