ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/8/02 ਸਫ਼ਾ 32
  • ਰੱਦੀ ਕਾਗਜ਼ ਦੀ ਦੁਕਾਨ ਤੇ ਲੱਭਿਆ ਗਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਰੱਦੀ ਕਾਗਜ਼ ਦੀ ਦੁਕਾਨ ਤੇ ਲੱਭਿਆ ਗਿਆ
  • ਜਾਗਰੂਕ ਬਣੋ!—2002
ਜਾਗਰੂਕ ਬਣੋ!—2002
g 4/8/02 ਸਫ਼ਾ 32

ਰੱਦੀ ਕਾਗਜ਼ ਦੀ ਦੁਕਾਨ ਤੇ ਲੱਭਿਆ ਗਿਆ

ਭਾਰਤ ਦੇ ਚੇਨਈ ਸ਼ਹਿਰ ਵਿਚ ਤਾਮਿਲ ਭਾਸ਼ਾ ਬੋਲਣ ਵਾਲੇ ਇਕ ਨੌਜਵਾਨ ਨੂੰ ਅਜਿਹੀ ਦੁਕਾਨ ਤੇ 8 ਅਗਸਤ 1999 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਰਸਾਲਾ ਲੱਭਿਆ। ਇਸ ਅਤੇ ਯਹੋਵਾਹ ਦੇ ਗਵਾਹਾਂ ਦੇ ਹੋਰ ਰਸਾਲਿਆਂ ਦੀ ਜਾਂਚ ਕਰਨ ਤੋਂ ਬਾਅਦ ਉਸ ਨੇ ਭਾਰਤ ਵਿਚ ਉਨ੍ਹਾਂ ਦੇ ਬ੍ਰਾਂਚ ਆਫਿਸ ਨੂੰ ਲਿਖ ਕੇ ਇਨ੍ਹਾਂ ਬਾਰੇ ਆਪਣੇ ਖ਼ਿਆਲ ਦੱਸੇ।

ਉਸ ਨੇ ਲਿਖਿਆ ਕਿ “ਜਾਗਰੂਕ ਬਣੋ! ਇਕ ਬਹੁਤ ਹੀ ਵਧੀਆ ਰਸਾਲਾ ਹੈ ਜਿਸ ਵਿਚ ਚੰਗੀ ਅਤੇ ਲਾਭਦਾਇਕ ਜਾਣਕਾਰੀ ਹੈ। ਇਸ ਵਿਚ ਪੇਸ਼ ਕੀਤੀਆਂ ਗਈਆਂ ਗੱਲਾਂ ਤੋਂ ਬੜੀ ਮਦਦ ਮਿਲਦੀ ਹੈ। ਸ਼ਾਬਾਸ਼!”

ਇਹ ਕਹਿਣ ਤੋਂ ਬਾਅਦ ਇਸ ਨੌਜਵਾਨ ਨੇ ਇਹ ਫ਼ਰਮਾਇਸ਼ ਕੀਤੀ: “ਮੇਰੀ ਖ਼ਾਹਸ਼ ਹੈ ਕਿ ਮੈਂ ਇਸ ਪੂਰੀ ਦੁਨੀਆਂ ਵਿਚ ਵੰਡੇ ਜਾਣ ਵਾਲੇ ਰਸਾਲੇ ਨੂੰ ਆਪਣੀ ਲਾਇਬ੍ਰੇਰੀ ਵਿਚ ਰੱਖਾਂ। ਇਸ ਦੀਆਂ ਕਈ ਪੁਰਾਣੀਆਂ ਕਾਪੀਆਂ ਪੜ੍ਹਨ ਤੋਂ ਬਾਅਦ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਅਗਲੀਆਂ ਕਾਪੀਆਂ ਵੀ ਘੱਲੋ।”

ਜਿਵੇਂ ਇਸ ਰਸਾਲੇ ਦੇ ਚੌਥੇ ਸਫ਼ੇ ਤੇ ਦੱਸਿਆ ਗਿਆ ਹੈ, ਜਾਗਰੂਕ ਬਣੋ! ਕਈ ਵਿਸ਼ਿਆਂ ਉੱਤੇ ਚਾਨਣ ਪਾਉਂਦਾ ਹੈ। ਪਰ ਇਸ ਦੇ ਖ਼ਾਸ ਮਕਸਦ ਬਾਰੇ ਇਵੇਂ ਲਿਖਿਆ ਹੈ: “ਸਭ ਤੋਂ ਮਹੱਤਵਪੂਰਣ, ਇਹ ਰਸਾਲਾ ਸ੍ਰਿਸ਼ਟੀਕਰਤਾ ਦੇ ਉਸ ਸ਼ਾਤੀਪੂਰਣ ਅਤੇ ਸੁਰੱਖਿਅਤ ਨਵੇਂ ਸੰਸਾਰ ਦੇ ਵਾਅਦੇ ਵਿਚ ਵਿਸ਼ਵਾਸ ਵਧਾਉਂਦਾ ਹੈ ਜੋ ਮੌਜੂਦਾ ਦੁਸ਼ਟ, ਕੁਧਰਮੀ ਰੀਤੀ-ਵਿਵਸਥਾ ਦੀ ਥਾਂ ਲੈਣ ਵਾਲਾ ਹੈ।”

ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਂ ਦਾ ਬ੍ਰੋਸ਼ਰ ਪਰਮੇਸ਼ੁਰ ਦੇ ਇਸੇ ਮਕਸਦ ਬਾਰੇ ਦੱਸਦਾ ਹੈ, ਅਤੇ ਬਾਈਬਲ ਨੂੰ ਇਸਤੇਮਾਲ ਕਰ ਕੇ ਦਿਖਾਉਂਦਾ ਹੈ ਕਿ ਸਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਲਈ ਕੀ ਕਰਨ ਦੀ ਲੋੜ ਹੈ। ਤੁਸੀਂ ਹੇਠ ਦਿੱਤੀ ਪਰਚੀ ਨੂੰ ਭਰ ਕੇ ਇਸ ਤੇ ਦਿੱਤੇ, ਜਾਂ ਇਸ ਰਸਾਲੇ ਦੇ 5ਵੇਂ ਸਫ਼ੇ ਤੇ ਦਿੱਤੇ ਗਏ ਢੁਕਵੇਂ ਪਤੇ ਤੇ ਭੇਜ ਕੇ ਇਸ ਦੀ ਕਾਪੀ ਮੰਗਵਾ ਸਕਦੇ ਹੋ।

□ ਮੈਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਬ੍ਰੋਸ਼ਰ ਦੀ ਇਕ ਕਾਪੀ ਭੇਜੋ

□ ਕਿਰਪਾ ਕਰ ਕੇ ਮੇਰੇ ਕੋਲ ਕਿਸੇ ਨੂੰ ਮੁਫ਼ਤ ਬਾਈਬਲ ਅਧਿਐਨ ਕਰਾਉਣ ਲਈ ਭੇਜੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ