ਲੱਖਾਂ ਲੋਕ ਹਾਜ਼ਰ ਹੋਣਗੇ ਤੁਸੀਂ ਵੀ ਆਓ
◼ ਹਾਂ, ਤੁਸੀਂ ਵੀ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨਾਂ ਵਿਚ ਹਾਜ਼ਰ ਹੋਵੋ। “ਸਾਡਾ ਛੁਟਕਾਰਾ ਨੇੜੇ ਹੈ” ਨਾਮਕ ਸੰਮੇਲਨ ਅਗਲੇ ਕੁਝ ਮਹੀਨਿਆਂ ਦੌਰਾਨ ਹੋਣਗੇ। ਮਈ ਵਿਚ ਤਿੰਨ ਦਿਨਾਂ ਦੇ ਇਹ ਸੰਮੇਲਨ ਅਮਰੀਕਾ ਵਿਚ ਸ਼ੁਰੂ ਹੋਣਗੇ ਅਤੇ ਦੁਨੀਆਂ ਭਰ ਵਿਚ ਕਈ ਸ਼ਹਿਰਾਂ ਵਿਚ ਕੀਤੇ ਜਾਣਗੇ। ਇਕ ਸਾਲ 2,981 ਸੰਮੇਲਨਾਂ ਵਿਚ 1 ਕਰੋੜ, 1 ਲੱਖ ਲੋਕ ਆਏ!
ਜ਼ਿਆਦਾਤਰ ਥਾਵਾਂ ਵਿਚ ਪ੍ਰੋਗ੍ਰਾਮ ਸਵੇਰ ਨੂੰ 9:30 ਸ਼ੁਰੂ ਹੋਵੇਗਾ। ਸ਼ੁੱਕਰਵਾਰ ਨੂੰ ਇਨ੍ਹਾਂ ਕੁਝ ਵਿਸ਼ਿਆਂ ਉੱਤੇ ਭਾਸ਼ਣ ਦਿੱਤੇ ਜਾਣਗੇ: “ਯਹੋਵਾਹ ਸਾਨੂੰ ਛੁਟਕਾਰਾ ਦੇਣ ਦਾ ਵਾਅਦਾ ਕਰਦਾ ਹੈ” ਅਤੇ “ਯਹੋਵਾਹ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ।” ਸਵੇਰ ਦੇ ਪ੍ਰੋਗ੍ਰਾਮ ਨੂੰ ਸਮਾਪਤ ਕਰਨ ਲਈ ਇਕ ਖ਼ਾਸ ਲੈਕਚਰ ਹੋਵੇਗਾ: “ਸਾਡੇ ਛੁਟਕਾਰੇ ਲਈ ਯਹੋਵਾਹ ਦੇ ਪ੍ਰਬੰਧ।”
ਸ਼ੁੱਕਰਵਾਰ ਦੁਪਹਿਰ ਦੇ ਪ੍ਰੋਗ੍ਰਾਮ ਦੌਰਾਨ ਇਹ ਭਾਸ਼ਣ ਹੋਣਗੇ: “ਯਹੋਵਾਹ ਸਿਆਣਿਆਂ ਨਾਲ ਬੇਹੱਦ ਪਿਆਰ ਕਰਦਾ ਹੈ” ਅਤੇ “ਦੁੱਖਾਂ-ਤਕਲੀਫ਼ਾਂ ਤੋਂ ਛੁਟਕਾਰਾ” ਅਤੇ “ਦੂਤ ‘ਸੇਵਾ’ ਕਿਵੇਂ ਕਰਦੇ ਹਨ।” ਚਾਰ ਹਿੱਸਿਆਂ ਵਾਲੀ ਭਾਸ਼ਣ-ਲੜੀ ਵੀ ਹੋਵੇਗੀ “ਯਹੋਵਾਹ “ਛੁਡਾਉਣ ਵਾਲਾ” ਹੈ” ਜਿਸ ਤੋਂ ਬਾਅਦ ਅਖ਼ੀਰਲਾ ਭਾਸ਼ਣ ਹੋਵੇਗਾ: “ਸਾਡੇ ਵਿਰੁੱਧ ਉੱਠਣ ਵਾਲਾ ਕੋਈ ਵੀ ਹਥਿਆਰ ਜਾਂ ਇਨਸਾਨ ਸਫ਼ਲ ਨਹੀਂ ਹੋਵੇਗਾ।”
ਸ਼ਨੀਵਾਰ ਸਵੇਰ ਨੂੰ ਤਿੰਨ ਹਿੱਸਿਆਂ ਵਾਲੀ ਭਾਸ਼ਣ-ਲੜੀ ਹੋਵੇਗੀ: “ਪ੍ਰਚਾਰ ਦੇ ਕੰਮ ਵਿਚ ਲੱਗੇ ਰਹੋ।” ਬਾਅਦ ਵਿਚ ਇਹ ਭਾਸ਼ਣ ਹੋਣਗੇ: “ਫਾਂਧੀ ਦੀ ਫਾਹੀ ਵਿੱਚੋਂ ਛੁਡਾਏ ਗਏ” ਅਤੇ “‘ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ’ ਦਾ ਅਧਿਐਨ ਕਰਨਾ।” ਸਵੇਰ ਦੇ ਪ੍ਰੋਗ੍ਰਾਮ ਦੇ ਅਖ਼ੀਰਲੇ ਭਾਸ਼ਣ ਤੋਂ ਬਾਅਦ ਬਪਤਿਸਮਾ ਹੋਵੇਗਾ।
ਸ਼ਨੀਵਾਰ ਦੁਪਹਿਰ ਨੂੰ ਇਹ ਭਾਸ਼ਣ ਹੋਣਗੇ: “ਸਿਹਤ ਦੀ ਦੇਖ-ਭਾਲ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ,” “ਪਤੀ-ਪਤਨੀਓ, ਯਹੋਵਾਹ ਨਾਲ ਬੱਝੇ ਰਹੋ,” “ਤੁਹਾਡੀ ਜ਼ਿੰਦਗੀ ਉੱਤੇ ਕਿਸ ਦਾ ਪ੍ਰਭਾਵ ਪੈਂਦਾ ਹੈ?,” ਅਤੇ “ਨੌਜਵਾਨੋ, ‘ਆਪਣੇ ਕਰਤਾਰ ਨੂੰ ਚੇਤੇ ਰੱਖੋ’” ਅਖ਼ੀਰਲੇ ਭਾਸ਼ਣ ਵਿਚ ਅੱਜ ਦੇ ਜ਼ਮਾਨੇ ਲਈ ਢੁਕਵੀਂ ਸਲਾਹ ਦਿੱਤੀ ਜਾਵੇਗੀ: “ਕੀ ਤੁਸੀਂ ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖ ਕੇ ਜੀ ਰਹੇ ਹੋ?”
ਐਤਵਾਰ ਸਵੇਰ ਨੂੰ ਭਾਸ਼ਣ-ਲੜੀ ਹੋਵੇਗੀ: “ਸੁਰਗ ਦਾ ਰਾਜ . . . ਵਰਗਾ ਹੈ।” ਇਸ ਵਿਚ ਚਾਰ ਭਾਸ਼ਣਾਂ ਦੌਰਾਨ ਯਿਸੂ ਦੇ ਕੁਝ ਦ੍ਰਿਸ਼ਟਾਂਤਾਂ ਉੱਤੇ ਚਰਚਾ ਕੀਤੀ ਜਾਵੇਗੀ।
ਸਵੇਰ ਦਾ ਪ੍ਰੋਗ੍ਰਾਮ ਡਰਾਮੇ ਨਾਲ ਸਮਾਪਤ ਹੋਵੇਗਾ। ਇਹ ਪਹਿਲੇ ਰਾਜਿਆਂ ਦੇ 13ਵੇਂ ਅਧਿਆਇ ਉੱਤੇ ਆਧਾਰਿਤ ਹੈ। ਐਤਵਾਰ ਦੁਪਹਿਰ ਨੂੰ ਪਬਲਿਕ ਭਾਸ਼ਣ ਹੋਵੇਗਾ ਜਿਸ ਦਾ ਵਿਸ਼ਾ ਹੈ: “ਪਰਮੇਸ਼ੁਰ ਦਾ ਰਾਜ ਛੇਤੀ ਹੀ ਦੁੱਖਾਂ ਤੋਂ ਛੁਟਕਾਰਾ ਦੇਵੇਗਾ!”
ਇਨ੍ਹਾਂ ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਹੁਣ ਤਿਆਰੀ ਕਰਨੀ ਸ਼ੁਰੂ ਕਰੋ। ਸਭ ਤੋਂ ਨੇੜਲੇ ਸੰਮੇਲਨ ਬਾਰੇ ਪਤਾ ਕਰਨ ਲਈ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਜਾਓ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰੋ। ਸੰਮੇਲਨਾਂ ਦੇ ਪਤਿਆਂ ਦੀ ਸੂਚੀ 1 ਮਈ ਦੇ ਪਹਿਰਾਬੁਰਜ ਵਿਚ ਦਿੱਤੀ ਗਈ ਹੈ। (g 6/06)