ਦੇਸ਼ ਅਤੇ ਲੋਕ
ਆਇਰਲੈਂਡ ਦਾ ਦੌਰਾ
ਆਇਰਲੈਂਡ ਦੇ ਦੋ ਹਿੱਸੇ ਹਨ। ਵੱਡੇ ਹਿੱਸੇ ਨੂੰ ਆਇਰਲੈਂਡ ਦਾ ਆਜ਼ਾਦ ਰਿਪਬਲਿਕ ਅਤੇ ਛੋਟੇ ਹਿੱਸੇ ਨੂੰ ਉੱਤਰੀ ਆਇਰਲੈਂਡ ਕਿਹਾ ਜਾਂਦਾ ਹੈ ਜੋ ਯੂਨਾਇਟਿਡ ਕਿੰਗਡਮ ਦਾ ਇਕ ਭਾਗ ਹੈ।
ਜਾਇੰਟ ਕੌਜ਼ਵੇ
ਆਇਰਲੈਂਡ ਦੀ ਤੁਲਨਾ ਇਕ ਹਰੇ ਰੰਗ ਦੇ ਹੀਰੇ ਨਾਲ ਕੀਤੀ ਜਾਂਦੀ ਹੈ ਕਿਉਂਕਿ ਇੱਥੇ ਭਾਰੀ ਮੀਂਹ ਕਰਕੇ ਸਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ। ਇੱਥੇ ਬਹੁਤ ਸਾਰੀਆਂ ਝੀਲਾਂ, ਨਦੀਆਂ ਅਤੇ ਸਮੁੰਦਰ ਦੇ ਕਿਨਾਰੇ ਪਹਾੜ-ਪਹਾੜੀਆਂ ਇਸ ਦੇਸ਼ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੰਦੀਆਂ ਹਨ।
ਘਾਹ-ਫੂਸ ਦੀ ਛੱਤ
ਆਇਰਿਸ਼ ਲੋਕਾਂ ਨੇ ਬਹੁਤ ਮੁਸ਼ਕਲਾਂ ਝੱਲੀਆਂ ਹਨ। ਮਿਸਾਲ ਲਈ, ਕੁਝ ਲੋਕ ਅੰਦਾਜ਼ਾ ਲਾਉਂਦੇ ਹਨ ਕਿ 1845-1851 ਵਿਚਕਾਰ ਜਦੋਂ ਆਲੂਆਂ ਦੀ ਪੂਰੀ ਫ਼ਸਲ ਬਰਬਾਦ ਹੋ ਗਈ, ਤਾਂ ਤਕਰੀਬਨ 10 ਲੱਖ ਲੋਕਾਂ ਦੀ ਮੌਤ ਭੁੱਖਮਰੀ ਅਤੇ ਬੀਮਾਰੀ ਕਾਰਨ ਹੋ ਗਈ। ਇਸ ਅੱਤ ਗ਼ਰੀਬੀ ਤੋਂ ਬਚਣ ਲਈ ਬਹੁਤ ਸਾਰੇ ਲੋਕ ਆਇਰਲੈਂਡ ਛੱਡ ਕੇ ਦੂਜੇ ਦੇਸ਼ਾਂ ਵਿਚ ਚਲੇ ਗਏ ਜਿਵੇਂ ਕਿ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਬ੍ਰਿਟੇਨ। ਅੱਜ ਤਕਰੀਬਨ 3 ਕਰੋੜ 50 ਲੱਖ ਅਮਰੀਕੀ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਪੂਰਵਜ ਆਇਰਲੈਂਡ ਤੋਂ ਹਨ।
ਆਇਰਿਸ਼ ਲੋਕ ਖ਼ੁਸ਼-ਮਿਜ਼ਾਜ ਹੁੰਦੇ ਹਨ ਅਤੇ ਖੁੱਲ੍ਹ ਕੇ ਮਹਿਮਾਨਨਿਵਾਜ਼ੀ ਕਰਦੇ ਹਨ। ਉਨ੍ਹਾਂ ਨੂੰ ਆਪਣੇ ਵਿਹਲੇ ਸਮੇਂ ਵਿਚ ਘੋੜਸਵਾਰੀ ਕਰਨ, ਦੂਜਿਆਂ ਨਾਲ ਮਿਲ ਕੇ ਕ੍ਰਿਕਟ, ਰਗਬੀ, ਫੁਟਬਾਲ ਅਤੇ ਗੇਲਿਕ ਫੁਟਬਾਲ ਵਰਗੀਆਂ ਖੇਡਾਂ ਖੇਡਣ ਦਾ ਸ਼ੋਂਕ ਹੈ। ਤੀਵੀਆਂ ਖ਼ਾਸ ਕਰ ਕੇ ਖ਼ਾਮੋਗੀ ਨਾਂ ਦੀ ਖੇਡ ਖੇਡਦੀਆਂ ਹਨ ਜੋ ਹਾਕੀ ਦੀ ਤਰ੍ਹਾਂ ਹੈ।
ਆਇਰਲੈਂਡ ਦੇ ਲੋਕ ਗੱਲਾਂ-ਬਾਤਾਂ ਕਰਨ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਨੂੰ ਸੰਗੀਤ ਨਾਲ ਬਹੁਤ ਪਿਆਰ ਹੈ। ਇਨ੍ਹਾਂ ਦਾ ਇਕ ਖ਼ਾਸ ਡਾਂਸ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ ਜਿਸ ਨੂੰ ਸਟੈੱਪ ਡਾਂਸ ਕਿਹਾ ਜਾਂਦਾ ਹੈ। ਡਾਂਸਰ ਆਪਣੇ ਧੜ ਨੂੰ ਅਕੜਾ ਕੇ ਰੱਖਦੇ ਹਨ, ਪਰ ਆਪਣੇ ਪੈਰ ਜਲਦੀ-ਜਲਦੀ ਹਿਲਾਉਂਦੇ ਹਨ। ਉਨ੍ਹਾਂ ਦਾ ਇਕ-ਇਕ ਸਟੈੱਪ ਬੜੇ ਕਮਾਲ ਦਾ ਹੁੰਦਾ ਹੈ।
ਇਕ ਆਇਰਿਸ਼ ਬੈਂਡ
ਇਸ ਦੇਸ਼ ਵਿਚ ਯਹੋਵਾਹ ਦੇ ਗਵਾਹ 100 ਤੋਂ ਜ਼ਿਆਦਾ ਸਾਲਾਂ ਤੋਂ ਹਨ। ਇੱਥੇ 6,000 ਤੋਂ ਜ਼ਿਆਦਾ ਗਵਾਹ ਰਹਿੰਦੇ ਹਨ ਅਤੇ ਬੜੇ ਜੋਸ਼ ਨਾਲ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਂਦੇ ਹਨ। (g14 07-E)
ਰਵਾਇਤੀ ਆਇਰਿਸ਼ ਸੰਗੀਤ ਵਿਚ ਅਜਿਹੇ ਸਾਜ਼ ਵਜਾਏ ਜਾਂਦੇ ਹਨ। ਖੱਬੇ ਤੋਂ ਸੱਜੇ: ਕੈੱਲਟਿਕ ਰਬਾਬ, ਆਇਰਿਸ਼ ਬੈਗਪਾਈਪ, ਵਾਇਲਨ, ਵਾਜਾ, ਟਿਨ ਵਿਸਲ (ਬੰਸਰੀ) ਅਤੇ ਬੌਡਰਨ (ਵੱਡੀ ਡਫਲੀ)
ਕੀ ਤੁਸੀਂ ਜਾਣਦੇ ਹੋ?
ਜਾਇੰਟ ਕੌਜ਼ਵੇ ਉੱਤਰੀ ਆਇਰਲੈਂਡ ਦੇ ਉੱਤਰੀ ਕਿਨਾਰੇ ʼਤੇ ਹੈ। ਜਦ ਸੈਂਕੜੇ ਸਾਲ ਪਹਿਲਾਂ ਲਾਵਾ ਸਮੁੰਦਰ ਵਿਚ ਜਾ ਕੇ ਠੰਢਾ ਹੋ ਗਿਆ, ਤਾਂ ਇੱਥੇ ਹਜ਼ਾਰਾਂ ਹੀ ਬਸਾਲਟ (ਕਾਲਾ ਮਰਮਰ) ਪੱਥਰ ਦੇ ਥੰਮ੍ਹ ਬਣ ਗਏ।