ਜਾਣ-ਪਛਾਣ
ਅਕਸਰ ਅੱਜ-ਕੱਲ੍ਹ ਲੋਕ ਕਿਸੇ ਦਾ ਵੀ ਆਦਰ ਨਹੀਂ ਕਰਦੇ। ਇਸ ਲਈ ਜਦੋਂ ਕੋਈ ਕਿਸੇ ਦਾ ਆਦਰ ਕਰਦਾ ਵੀ ਹੈ, ਤਾਂ ਲੋਕ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਤੇ ਕਹਿੰਦੇ ਹਨ: ‘ਇਹਨੂੰ ਕੀ ਹੋ ਗਿਆ?’
ਅੱਜ-ਕੱਲ੍ਹ ਲੋਕ ਮਾਪਿਆਂ ਦਾ ਅਤੇ ਸਿਆਣੀ ਉਮਰ ਵਾਲਿਆਂ ਦਾ ਆਦਰ-ਮਾਣ ਕਰਨਾ ਤਾਂ ਭੁੱਲ ਹੀ ਗਏ ਹਨ, ਇੱਥੋਂ ਤਕ ਕਿ ਉਹ ਉੱਚੀ ਪਦਵੀ ਵਾਲਿਆਂ ਦਾ ਵੀ ਆਦਰ-ਮਾਣ ਨਹੀਂ ਕਰਦੇ, ਜਿਵੇਂ ਕਿ ਪੁਲਿਸ ਦਾ, ਕੰਮ ਦੀ ਥਾਂ ʼਤੇ ਆਪਣੇ ਮਾਲਕ ਦਾ ਅਤੇ ਆਪਣੇ ਟੀਚਰਾਂ ਦਾ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਤਾਂ ਲੋਕ ਰੱਜ ਕੇ ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹਨ। ਹਾਵਰਡ ਬਿਜ਼ਨਿਸ ਰਿਵਿਊ ਰਸਾਲੇ ਦੇ ਇਕ ਲੇਖ ਮੁਤਾਬਕ, ‘ਲੋਕਾਂ ਦਾ ਦਿਨ-ਬਦਿਨ ਇਕ-ਦੂਜੇ ਲਈ ਆਦਰ-ਮਾਣ ਘਟਦਾ ਜਾ ਰਿਹਾ ਹੈ ਅਤੇ ਲੋਕ ਖ਼ੁਦ ਵੀ ਇਸ ਬਾਰੇ ਦੱਸਦੇ ਹਨ।’