ਇਸ ਵੱਡੀ ਪੁਸਤਿਕਾ ਨੂੰ ਕਿਵੇਂ ਇਸਤੇਮਾਲ ਕਰਨਾ ਹੈ
ਇਹ ਵੱਡੀ ਪੁਸਤਿਕਾ ਇਕ ਬਾਈਬਲ ਅਧਿਐਨ ਕੋਰਸ ਵਜੋਂ ਡੀਜ਼ਾਈਨ ਕੀਤੀ ਗਈ ਹੈ। ਇਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ? ਅਸੀਂ ਨਿਮਨਲਿਖਿਤ ਕਾਰਜਕ੍ਰਮ ਦਾ ਸੁਝਾਅ ਦਿੰਦੇ ਹਾਂ: ਹਰ ਪਾਠ ਦੇ ਆਰੰਭ ਵਿਚ ਸਵਾਲ ਹਨ। ਹਰ ਸਵਾਲ ਦੇ ਬਾਅਦ ਛੋਟੀਆਂ ਬ੍ਰੈਕਟਾਂ ਵਿਚ, ਤੁਸੀਂ ਉਨ੍ਹਾਂ ਪੈਰਿਆਂ ਦੇ ਨੰਬਰ ਪਾਓਗੇ ਜਿਨ੍ਹਾਂ ਵਿਚ ਜਵਾਬ ਪਾਏ ਜਾਂਦੇ ਹਨ। ਪਹਿਲਾਂ ਸਵਾਲਾਂ ਨੂੰ ਪੜ੍ਹ ਲਵੋ। ਉਨ੍ਹਾਂ ਬਾਰੇ ਵਿਚਾਰ ਕਰੋ। ਫਿਰ ਹਰੇਕ ਪੈਰੇ ਨੂੰ ਪੜ੍ਹੋ, ਅਤੇ ਆਪਣੀ ਬਾਈਬਲ ਵਿਚ ਸ਼ਾਸਤਰਵਚਨਾਂ ਨੂੰ ਦੇਖੋ। ਇਕ ਪਾਠ ਖ਼ਤਮ ਕਰਨ ਮਗਰੋਂ, ਫਿਰ ਤੋਂ ਉਨ੍ਹਾਂ ਸਵਾਲਾਂ ਵੱਲ ਦੇਖੋ ਅਤੇ ਹਰੇਕ ਸਵਾਲ ਲਈ ਬਾਈਬਲ ਦੇ ਜਵਾਬ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਇਹ ਪੂਰੀ ਵੱਡੀ ਪੁਸਤਿਕਾ ਸਮਾਪਤ ਕਰ ਚੁੱਕੇ ਹੋਵੋ, ਤਾਂ ਪਰਤ ਕੇ ਸਾਰੇ ਸਵਾਲਾਂ ਦਾ ਪੁਨਰ-ਵਿਚਾਰ ਕਰੋ।