ਪਿਛਲੀ ਜਿਲਦ
ਯਸਾਯਾਹ 40:11 ਵਿਚ ਯਹੋਵਾਹ ਬਾਰੇ ਕਿਹਾ ਗਿਆ ਹੈ: “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” ਜਦੋਂ ਤੁਸੀਂ ਇਸ ਤਸਵੀਰ ਵਿਚ ਲੇਲੇ ਨੂੰ ਅਯਾਲੀ ਦੀਆਂ ਬਾਹਾਂ ਵਿਚ ਦੇਖਦੇ ਹੋ, ਤਾਂ ਕੀ ਤੁਸੀਂ ਆਪਣੇ ਸਵਰਗੀ ਪਿਤਾ ਨਾਲ ਇਹੋ ਜਿਹੀ ਨਜ਼ਦੀਕੀ ਨਹੀਂ ਚਾਹੁੰਦੇ? ਪਰ ਤੁਸੀਂ ਯਹੋਵਾਹ ਦੇ ਨੇੜੇ ਕਿਵੇਂ ਰਹਿ ਸਕਦੇ ਹੋ?