ਵਿਸ਼ਾ-ਸੂਚੀ
ਭਾਗ 1 ਯਹੋਵਾਹ ਕੋਲ ਕਿਉਂ ਮੁੜ ਆਈਏ?
ਬਾਈਬਲ ਦੇ ਜ਼ਮਾਨੇ ਵਿਚ ਯਹੋਵਾਹ ਦੇ ਲੋਕਾਂ ਨੇ ਸਾਡੇ ਵਰਗੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਸੀ। ਯਹੋਵਾਹ ਨੇ ਉਨ੍ਹਾਂ ਵੱਲ ਆਪਣਾ ਹੱਥ ਵਧਾ ਕੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਹ ਵਾਅਦਾ ਕਰਦਾ ਹੈ ਕਿ ਉਹ ਅੱਜ ਵੀ ਸਾਡੀ ਮਦਦ ਜ਼ਰੂਰ ਕਰੇਗਾ। ਯਹੋਵਾਹ ਪਿਆਰ ਕਰਨ ਅਤੇ ਖ਼ਿਆਲ ਰੱਖਣ ਵਾਲੇ ਚਰਵਾਹੇ ਵਾਂਗ ਆਪਣੀ ਗੁਆਚੀ ਭੇਡ ਨੂੰ ਲੱਭਦਾ ਹੈ ਅਤੇ ਆਪਣੇ ਕੋਲ ਵਾਪਸ ਮੁੜ ਆਉਣ ਦਾ ਸੱਦਾ ਦਿੰਦਾ ਹੈ।
ਭਾਗ 1 ‘ਮੈਂ ਗੁਵਾਚੀ ਹੋਈ ਦੀ ਭਾਲ ਕਰਾਂਗਾ’
ਭਾਗ 2-4 ਮੁੜ ਆਉਣ ਸੰਬੰਧੀ ਕਿਹੜੀਆਂ ਚੁਣੌਤੀਆਂ ਹਨ?
ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਕਦੇ-ਕਦੇ ਚਿੰਤਾਵਾਂ, ਠੇਸ ਪਹੁੰਚਾਉਣ ਵਾਲੀਆਂ ਗੱਲਾਂ ਅਤੇ ਦੋਸ਼ੀ ਭਾਵਨਾਵਾਂ ਨਾਲ ਜੱਦੋ-ਜਹਿਦ ਕਰਨੀ ਪਈ ਸੀ ਜਿਨ੍ਹਾਂ ਦਾ ਉਨ੍ਹਾਂ ਦੀ ਸੇਵਾ ʼਤੇ ਮਾੜਾ ਅਸਰ ਪਿਆ। ਦੇਖੋ ਕਿ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਤਾਂਕਿ ਉਹ ਇਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਣ, ਉਸ ਦੇ ਲੋਕਾਂ ਕੋਲ ਮੁੜ ਆਉਣ ਅਤੇ ਉਹ ਦੁਬਾਰਾ ਖ਼ੁਸ਼ੀ ਹਾਸਲ ਕਰ ਸਕਣ।
ਭਾਗ 2 ਚਿੰਤਾਵਾਂ—‘ਮੁਸੀਬਤਾਂ ਨਾਲ ਘਿਰੇ ਹੋਏ’
ਭਾਗ 3 ਠੇਸ ਪਹੁੰਚਾਉਣ ਵਾਲੀਆਂ ਗੱਲਾਂ—ਜਦੋਂ ਕਿਸੇ ਭੈਣ-ਭਰਾ ਨੇ ਸਾਨੂੰ “ਕਿਸੇ ਗੱਲੋਂ ਨਾਰਾਜ਼ ਕੀਤਾ” ਹੋਵੇ
ਭਾਗ 4 ਦੋਸ਼ੀ ਭਾਵਨਾਵਾਂ—“ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ”
ਭਾਗ 5 ਯਹੋਵਾਹ ਕੋਲ ਕਿਵੇਂ ਮੁੜ ਆਈਏ?
ਇਸ ਗੱਲ ਦੇ ਠੋਸ ਸਬੂਤ ਦੇਖੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਕੋਲ ਮੁੜ ਆਓ। ਜਾਣੋ ਕਿ ਕਿਵੇਂ ਕਈ ਮਸੀਹੀ ਯਹੋਵਾਹ ਕੋਲ ਮੁੜ ਆਏ, ਮੰਡਲੀ ਨੇ ਉਨ੍ਹਾਂ ਦਾ ਕਿਵੇਂ ਸੁਆਗਤ ਕੀਤਾ ਅਤੇ ਪਰਮੇਸ਼ੁਰ ਦੀ ਸੇਵਾ ਦੁਬਾਰਾ ਸ਼ੁਰੂ ਕਰਨ ਵਿਚ ਬਜ਼ੁਰਗਾਂ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ।