ਭਾਗ 14 ਦੀ ਜਾਣ-ਪਛਾਣ
ਪਹਿਲੀ ਸਦੀ ਦੇ ਮਸੀਹੀਆਂ ਨੇ ਧਰਤੀ ਦੇ ਕੋਨੇ-ਕੋਨੇ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਕਿੱਥੇ ਪ੍ਰਚਾਰ ਕਰਨਾ ਸੀ। ਉਸ ਨੇ ਚਮਤਕਾਰੀ ਤਰੀਕੇ ਨਾਲ ਉਨ੍ਹਾਂ ਨੂੰ ਲੋਕਾਂ ਦੀਆਂ ਭਾਸ਼ਾਵਾਂ ਵਿਚ ਸਿਖਾਉਣ ਦੇ ਕਾਬਲ ਬਣਾਇਆ। ਯਹੋਵਾਹ ਨੇ ਉਨ੍ਹਾਂ ਨੂੰ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਦਲੇਰੀ ਅਤੇ ਤਾਕਤ ਦਿੱਤੀ।
ਯਿਸੂ ਨੇ ਯੂਹੰਨਾ ਰਸੂਲ ਨੂੰ ਯਹੋਵਾਹ ਦੀ ਮਹਿਮਾ ਦਾ ਦਰਸ਼ਣ ਦਿਖਾਇਆ। ਇਕ ਹੋਰ ਦਰਸ਼ਣ ਵਿਚ ਯੂਹੰਨਾ ਨੇ ਦੇਖਿਆ ਕਿ ਸਵਰਗ ਦੇ ਰਾਜ ਨੇ ਸ਼ੈਤਾਨ ਨੂੰ ਜਿੱਤ ਲਿਆ ਅਤੇ ਉਸ ਦੇ ਰਾਜ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ। ਯੂਹੰਨਾ ਨੇ ਦੇਖਿਆ ਕਿ ਯਿਸੂ ਰਾਜੇ ਵਜੋਂ 1,44,000 ਜਣਿਆਂ ਨਾਲ ਮਿਲ ਕੇ ਰਾਜ ਕਰ ਰਿਹਾ ਹੈ। ਯੂਹੰਨਾ ਨੇ ਇਹ ਵੀ ਦੇਖਿਆ ਕਿ ਪੂਰੀ ਧਰਤੀ ਸੋਹਣੇ ਬਾਗ਼ ਵਰਗੀ ਬਣ ਗਈ ਹੈ ਜਿੱਥੇ ਹਰ ਕੋਈ ਸ਼ਾਂਤੀ ਤੇ ਏਕਤਾ ਨਾਲ ਯਹੋਵਾਹ ਦੀ ਭਗਤੀ ਕਰ ਰਿਹਾ ਹੈ।