ਗੀਤ 40
ਕੌਣ ਸਾਡੀ ਭਗਤੀ ਦਾ ਹੱਕਦਾਰ ਹੈ?
1. ਕੌਣ ਹੈ ਤੇਰਾ ਖ਼ੁਦਾ?
ਤੂੰ ਦੇਵੇਂਗਾ ਕਿਸ ਦਾ ਸਾਥ?
ਜਿਸ ਅੱਗੇ ਨਿਵਾਏ ਸਿਰ ਆਪਣਾ
ਉਹੀ ਈਸ਼ਵਰ ਬਣੇ ਤੇਰਾ
ਹੈ ਇੱਕੋ ਹੀ ਖ਼ੁਦਾ
ਜੋ ਬੰਦਗੀ ਦਾ ਹੱਕਦਾਰ
ਕਰ ਲੈ ਫ਼ੈਸਲਾ ਕਿਸ ਨੂੰ ਦਿਲ ਦੇਣਾ
ਕੌਣ ਹੈ ਤੇਰਾ ਸਿਰਜਣਹਾਰ?
2. ਕੌਣ ਹੈ ਤੇਰਾ ਖ਼ੁਦਾ?
ਤੂੰ ਦੇਵੇਂਗਾ ਕਿਸ ਦਾ ਸਾਥ?
ਕੌਣ ਸੱਚਾ ਖ਼ੁਦਾ, ਕੌਣ ਹੈ ਝੂਠਾ?
ਤੂੰ ਕਿਸ ਰੱਬ ਦਾ ਲੜ ਹੈ ਫੜਨਾ?
ਜਹਾਨ ਤੋਂ ਨਾ ਡਰੀਂ
ਸੱਚਾਈ ਦਾ ਪੱਖ ਲਵੀਂ
ਯਹੋਵਾਹ ਦਾ ਤੂੰ ਹਰ ਕਹਿਣਾ ਮੰਨੀਂ
ਰਾਹ ਜੀਵਨ ਦਾ ਹੀ ਚੁਣੀਂ
3. ਮੈਂ ਰੱਬ ਦਾ ਸੇਵਕ ਹਾਂ
ਯਹੋਵਾਹ ਹੈ ਜਿਸ ਦਾ ਨਾਂ
ਜੀਵਾਂ ਜਾਂ ਮਰਾਂ, ਵਫ਼ਾ ਕਰਾਂ
ਹਰ ਵਾਅਦਾ ਮੈਂ ਨਿਭਾਵਾਂਗਾ
ਬੇਟਾ ਤੂੰ ਵਾਰਿਆ
ਸਾਹਾਂ ਤੋਂ ਸੀ ਜੋ ਪਿਆਰਾ
ਯਹੋਵਾਹ ਤੇਰੀ ਕਰਾਂਗਾ ਸੇਵਾ
ਇਹੀ ਮੇਰਾ ਇਰਾਦਾ
(ਯਹੋ. 24:15; ਜ਼ਬੂ. 116:14, 18; 2 ਤਿਮੋ. 2:19 ਵੀ ਦੇਖੋ।)