ਗੀਤ 53
ਕਰੋ ਪ੍ਰਚਾਰ ਦੀ ਤਿਆਰੀ
1. ਦਿਨ ਨਵਾਂ,
ਤਿਆਰ ਨੇ ਕਦਮ
ਨਾਮ ਯਹੋਵਾਹ ਦਾ ਦੱਸਾਂ
ਅਜੇ ਨੇਰ੍ਹਾ ਹੈ,
ਪਵੇ ਰਿਮ-ਝਿਮ ਬਰਸਾਤ
ਦਿਲ ਹੈ ਤਿਆਰ ਇਹ, ਪਰ ਹੁਣ ਨਹੀਂ
ਕਰਦਾ ਜੀਅ
(ਕੋਰਸ)
ਬਦਲੋ ਸੋਚ, ਕਰੋ ਤਿਆਰੀ
ਦਿਲੋਂ ਦੁਆ ਕਰੋ
ਮੰਜ਼ਲ ਦੇਵੇਗੀ ਸਾਨੂੰ ਹਿੰਮਤ
ਅੱਗੇ ਚੱਲੋ
ਦੂਤਾਂ ਦੀ ਛਾਂਵੇਂ ਹਾਂ ਹਮੇਸ਼ਾ
ਡਰਦੇ ਨਹੀਂ ਅਸਾਂ
ਖੜ੍ਹੇ ਨੇ ਦੋਸਤ ਜੋ ਸਾਥ ਨਿਭਾਉਂਦੇ
ਹਾਰਾਂਗੇ ਨਾ
2. ਦੂਰ ਨਹੀਂ
ਸਾਡੀ ਖ਼ੁਸ਼ੀ
ਤਾਜ਼ਾ ਇਹ ਉਮੀਦ ਰਹੇ
ਸਾਡੇ ਦਿਲ ʼਚ ਹੈ,
ਹਾਂ ਯਹੋਵਾਹ ਲਈ ਪਿਆਰ
ਰੱਖੇ ਉਹ ਯਾਦ ਸਾਡੇ ਸਾਰੇ ਕੰਮ
ਉਹਦੇ ਸੰਗ
(ਕੋਰਸ)
ਬਦਲੋ ਸੋਚ, ਕਰੋ ਤਿਆਰੀ
ਦਿਲੋਂ ਦੁਆ ਕਰੋ
ਮੰਜ਼ਲ ਦੇਵੇਗੀ ਸਾਨੂੰ ਹਿੰਮਤ
ਅੱਗੇ ਚੱਲੋ
ਦੂਤਾਂ ਦੀ ਛਾਂਵੇਂ ਹਾਂ ਹਮੇਸ਼ਾ
ਡਰਦੇ ਨਹੀਂ ਅਸਾਂ
ਖੜ੍ਹੇ ਨੇ ਦੋਸਤ ਜੋ ਸਾਥ ਨਿਭਾਉਂਦੇ
ਹਾਰਾਂਗੇ ਨਾ
(ਉਪ. 11:4; ਮੱਤੀ 10:5, 7; ਲੂਕਾ 10:1; ਤੀਤੁ 2:14 ਵੀ ਦੇਖੋ।)