ਗੀਤ 119
ਨਿਹਚਾ ਨਾਲ ਚੱਲੋ
1. ਯਹੋਵਾਹ ਦੇ ਵਾਰ-ਵਾਰ ਆਏ ਸੀ ਦਾਸ
ਸੁਣਾਇਆ ਸੀ ਉਸ ਦਾ ਪੈਗਾਮ
ਰੱਬ ਕਰਦਾ ਪੁਕਾਰ ਅੱਜ ਯਿਸੂ ਰਾਹੀਂ
ਕਰੇ ਤੋਬਾ ਹਰ ਇਨਸਾਨ
(ਕੋਰਸ)
ਕਰ ਮਜ਼ਬੂਤ ਵਿਸ਼ਵਾਸ, ਰਹਿ ਅਟੱਲ
ਦੂਰ ਨਹੀਂ, ਕਰੀਬ ਹੈ ਮੰਜ਼ਲ
ਦੇ ਸਬੂਤ ਵਫ਼ਾ ਦਾ ਹਰ ਪਲ
ਮਿਲੇਗਾ ਸੁੱਖ, ਮਿਲੇਗੀ ਜ਼ਿੰਦਗੀ
2. ਯਿਸੂ ਦੇ ਹੁਕਮ ਨੂੰ ਮੰਨਦੇ ਅਸੀਂ
ਸੁਣਾਉਂਦੇ ਹਾਂ ਰੱਬ ਦਾ ਪੈਗਾਮ
ਬੇਖ਼ੌਫ਼ ਅਸੀਂ ਕਰਦੇ ਰਾਜ ਦਾ ਬਿਆਨ
ਜਾਣੇਗਾ ਸੱਚ ਇਹ ਜਹਾਨ
(ਕੋਰਸ)
ਕਰ ਮਜ਼ਬੂਤ ਵਿਸ਼ਵਾਸ, ਰਹਿ ਅਟੱਲ
ਦੂਰ ਨਹੀਂ, ਕਰੀਬ ਹੈ ਮੰਜ਼ਲ
ਦੇ ਸਬੂਤ ਵਫ਼ਾ ਦਾ ਹਰ ਪਲ
ਮਿਲੇਗਾ ਸੁੱਖ, ਮਿਲੇਗੀ ਜ਼ਿੰਦਗੀ
3. ਰੱਬ ’ਤੇ ਹੈ ਯਕੀਨ, ਡੋਲਾਂਗੇ ਨਹੀਂ
ਨਾ ਮੰਨਦੇ ਅਸੀਂ ਕਦੇ ਹਾਰ
ਢਾਲ਼ ਨਿਹਚਾ ਦੀ ਲੈ ਕੇ ਖੜ੍ਹੇ ਅਸੀਂ
ਮੁਕਤੀ ਦਾ ਮਿਲੇ ਇਨਾਮ
(ਕੋਰਸ)
ਕਰ ਮਜ਼ਬੂਤ ਵਿਸ਼ਵਾਸ, ਰਹਿ ਅਟੱਲ
ਦੂਰ ਨਹੀਂ, ਕਰੀਬ ਹੈ ਮੰਜ਼ਲ
ਦੇ ਸਬੂਤ ਵਫ਼ਾ ਦਾ ਹਰ ਪਲ
ਮਿਲੇਗਾ ਸੁੱਖ, ਮਿਲੇਗੀ ਜ਼ਿੰਦਗੀ
(ਰੋਮੀ. 10:10; ਅਫ਼. 3:12; ਇਬ. 11:6; 1 ਯੂਹੰ. 5:4 ਵੀ ਦੇਖੋ।)