ਕੀ ਅਸੀਂ ਕਦੀ ਵੀ ਇਹੋ ਜਿਹੇ ਦ੍ਰਿਸ਼ਾਂ ਤੋਂ ਮੁਕਤ ਹੋਵਾਂਗੇ?
ਇਨ੍ਹਾਂ ਦਿਨਾਂ ਵਿਚ ਜਿੱਥੇ ਕਿਤੇ ਵੀ ਅਸੀਂ ਜਾਂਦੇ ਹਾਂ, ਸਾਨੂੰ ਤਣਾਉ, ਸੰਘਰਸ਼, ਅਤੇ ਯੁੱਧ ਦੇ ਚਿੱਤਰ ਨਜ਼ਰ ਆਉਂਦੇ ਹਨ। ਪਰ ਇਸ ਰਸਾਲੇ ਦਾ ਇਹ ਮਕਸਦ ਨਹੀਂ ਹੈ ਕਿ ਜੋ ਬੁਰੀਆਂ ਖ਼ਬਰਾਂ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਉਨ੍ਹਾਂ ਨਾਲ ਹੋਰ ਜੋੜੀਆਂ ਜਾਣ। ਸਗੋਂ, ਇਹ ਖ਼ਾਸ ਅੰਕ ਤੁਹਾਡੀ ਜਾਣ ਪਛਾਣ ਘੱਟ ਤੋਂ ਘੱਟ ਦੋ ਤਸੱਲੀਬਖ਼ਸ਼ ਸੱਚਾਈਆਂ ਨਾਲ ਕਰਾਵੇਗਾ। ਪਹਿਲਾ, ਕਿ ਬਾਈਬਲ ਦੀਆਂ ਪ੍ਰਾਚੀਨ ਭਵਿੱਖਬਾਣੀਆਂ ਨੇ ਸਾਡੇ ਯੁਗ ਦੀਆਂ ਬਹੁਤ ਸਾਰੀਆਂ ਭੈੜੀਆਂ ਖ਼ਬਰਾਂ ਦੀ ਅਸਲ ਵਿਚ ਪੇਸ਼ੀਨਗੋਈ ਕੀਤੀ ਸੀ; ਦੂਸਰਾ, ਕਿ ਉਹੀ ਭਵਿੱਖਬਾਣੀ ਦੀ ਕਿਤਾਬ ਇਕ ਅਜਿਹੇ ਦਿਨ ਬਾਰੇ ਪੇਸ਼ੀਨਗੋਈ ਕਰਦੀ ਹੈ ਜਦੋਂ ਅਜਿਹੇ ਦ੍ਰਿਸ਼ ਜਿਵੇਂ ਇੱਥੇ ਚਿਤ੍ਰਿਤ ਹਨ ਬੀਤੇ ਦਿਨਾਂ ਦੇ ਹੋਣਗੇ। ਨਾ ਹੋਰ ਯੁੱਧ ਹੋਵੇਗਾ। ਨਾ ਹੋਰ ਗੋਲੇ ਵਰ੍ਹਣਗੇ, ਨਾ ਛੁਪ-ਛੁਪ ਕੇ ਗੋਲ਼ੀ ਮਾਰਨ ਵਾਲੇ ਹੋਣਗੇ, ਅਤੇ ਨਾ ਹੀ ਜ਼ਮੀਨੀ ਸੁਰੰਗਾਂ, ਜਾਂ ਆਤੰਕਵਾਦ ਹੋਵੇਗਾ। ਨਾ ਹੋਰ ਦੁਖੀ ਯਤੀਮ ਜਾਂ ਬੇਘਰੇ ਰਫਿਊਜੀ ਹੋਣਗੇ। ਇਕ ਅਸਲੀ, ਤਸੱਲੀਬਖ਼ਸ਼ ਸ਼ਾਂਤੀ ਦੀ ਦੁਨੀਆਂ। ਕੀ ਤੁਸੀਂ ਅਜਿਹਾ ਸਮਾਂ ਦੇਖਣਾ ਚਾਹੁੰਦੇ ਹੋ? ਅਸੀਂ ਤੁਹਾਨੂੰ ਬਾਈਬਲ ਜੋ ਕਹਿੰਦੀ ਹੈ ਉਸ ਉੱਤੇ ਵਿਚਾਰ ਕਰਨ ਲਈ ਉਤੇਜਿਤ ਕਰਦੇ ਹਾਂ। ਤੁਹਾਨੂੰ ਸ਼ਾਇਦ ਉਸ ਵਿੱਚੋਂ ਉਹ ਦਿਲਾਸਾ ਮਿਲੇ ਜਿਸ ਬਾਰੇ ਤੁਸੀਂ ਕਦੀ ਸੋਚਿਆ ਵੀ ਨਾ ਹੋਵੇ।