ਕਿਰਪਾ ਕਰ ਕੇ ਇਕ ਖ਼ਾਸ ਮੌਕੇ ਵਿਚ ਸਾਡੇ ਨਾਲ ਸ਼ਾਮਲ ਹੋਵੋ—ਸ਼ਿਨੱਚਰਵਾਰ, ਅਪ੍ਰੈਲ 11, 1998
ਯਹੋਵਾਹ ਦੇ ਗਵਾਹ ਨਿੱਘੇ ਦਿਲ ਨਾਲ ਤੁਹਾਨੂੰ ਪਰਮੇਸ਼ੁਰ ਵੱਲੋਂ ਆਪਣੇ ਪੁੱਤਰ, ਯਿਸੂ ਮਸੀਹ ਦੇ ਤੋਹਫ਼ੇ ਨੂੰ ਯਾਦ ਕਰਨ ਦਾ ਸੱਦਾ ਦਿੰਦੇ ਹਨ। ਇਸ ਤੋਹਫ਼ੇ ਨੇ ਮਨੁੱਖਜਾਤੀ ਲਈ ਧਰਤੀ ਉੱਤੇ ਸਦੀਪਕ ਜੀਵਨ ਦਾ ਆਨੰਦ ਮਾਣਨ ਦੀ ਸੰਭਾਵਨਾ ਨੂੰ ਮੁਮਕਿਨ ਬਣਾਇਆ।—ਯੂਹੰਨਾ 3:16.
ਇਸ ਸਾਲ ਯਿਸੂ ਦੀ ਮੌਤ ਦਾ ਸਮਾਰਕ ਸ਼ਿਨੱਚਰਵਾਰ, ਅਪ੍ਰੈਲ 11, ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਤਾਰੀਖ਼ ਬਾਈਬਲ ਦੇ ਚੰਦਰ-ਕਲੰਡਰ ਦੇ ਨੀਸਾਨ 14 ਨਾਲ ਮੇਲ ਖਾਂਦੀ ਹੈ। ਕਿਰਪਾ ਕਰ ਕੇ ਸਭਾ ਦੇ ਸਹੀ ਸਥਾਨ ਅਤੇ ਸਮੇਂ ਲਈ ਸਥਾਨਕ ਯਹੋਵਾਹ ਦੇ ਗਵਾਹਾਂ ਨੂੰ ਮਿਲੋ।