ਯਾਦ ਰੱਖਣ ਯੋਗ ਇਕ ਦਿਨ
ਆਪਣੀ ਮੌਤ ਤੋਂ ਪਹਿਲਾਂ ਦੀ ਸ਼ਾਮ ਨੂੰ ਯਿਸੂ ਨੇ ਆਪਣੇ ਰਸੂਲਾਂ ਨੂੰ ਪਤੀਰੀ ਰੋਟੀ ਅਤੇ ਇਕ ਪਿਆਲਾ ਦਾਖ-ਰਸ ਫੜਾਇਆ ਅਤੇ ਉਨ੍ਹਾਂ ਨੂੰ ਖਾਣ ਤੇ ਪੀਣ ਲਈ ਕਿਹਾ। ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—ਲੂਕਾ 22:19.
ਇਸ ਸਾਲ ਇਸ ਘਟਨਾ ਦੀ ਵਰ੍ਹੇ-ਗੰਢ ਵੀਰਵਾਰ, 1 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਇਸ ਖ਼ਾਸ ਰਾਤ ਨੂੰ ਇਕੱਠੇ ਹੋਣਗੇ, ਤਾਂਕਿ ਉਹ ਯਿਸੂ ਵੱਲੋਂ ਦੱਸੇ ਗਏ ਤਰੀਕੇ ਅਨੁਸਾਰ ਇਸ ਸਮਾਰਕ ਨੂੰ ਮਨਾਉਣ। ਸਾਡੇ ਨਾਲ ਇਹ ਸਮਾਰਕ ਮਨਾਉਣ ਲਈ ਤੁਹਾਨੂੰ ਦਿਲੀ ਸੱਦਾ ਦਿੱਤਾ ਜਾਂਦਾ ਹੈ। ਕਿਰਪਾ ਕਰ ਕੇ ਇਸ ਖ਼ਾਸ ਸਭਾ ਦੇ ਸਹੀ ਸਮੇਂ ਅਤੇ ਜਗ੍ਹਾ ਬਾਰੇ ਸਥਾਨਕ ਯਹੋਵਾਹ ਦੇ ਗਵਾਹਾਂ ਤੋਂ ਪਤਾ ਕਰੋ।