ਹਿੰਸਾ—ਬਹੁਤ ਜਲਦੀ ਸਦਾ ਲਈ ਖ਼ਤਮ ਕੀਤੀ ਜਾਵੇਗੀ!
“ਹਿੰਸਾ ਦੇਸ਼ ਨੂੰ ਖ਼ਤਰੇ ਵਿਚ ਪਾਉਂਦੀ ਹੈ”—ਦ ਨਿਊਯਾਰਕ ਟਾਈਮਜ਼, ਸੰਯੁਕਤ ਰਾਜ ਅਮਰੀਕਾ।
“ਘਰ ਵਿਚ ਹਿੰਸਾ”—ਔ ਗਲੋਬੋ, ਬ੍ਰਾਜ਼ੀਲ।
“ਹਿੰਸਾ ਸੰਸਾਰ ਦੀਆਂ ਔਰਤਾਂ ਦਾ ਪਿੱਛਾ ਕਰਦੀ ਹੈ”—ਦ ਗਲੋਬ ਐਂਡ ਮੇਲ, ਕੈਨੇਡਾ।
ਉੱਤਰੀ ਅਤੇ ਦੱਖਣੀ ਅਮਰੀਕਾ ਤੋਂ ਅਖ਼ਬਾਰਾਂ ਵਿਚ ਇਹ ਸਮਾਚਾਰ ਦੁਨੀਆਂ ਭਰ ਵਿਚ ਇਕ ਭੈੜਾ ਰੁਝਾਨ ਦਿਖਾਉਂਦਾ ਹੈ। ਜਿਸ ਤਰ੍ਹਾਂ ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ, “ਪਿਛਲਿਆਂ ਕੁਝ ਦਹਾਕਿਆਂ ਵਿਚ ਹਰ ਤਰ੍ਹਾਂ ਦੀ ਹਿੰਸਾ ਬਹੁਤ ਵੱਧ ਚੁੱਕੀ ਹੈ।”
ਕੁਝ ਗੰਭੀਰ ਅੰਕੜਿਆਂ ਉੱਤੇ ਵਿਚਾਰ ਕਰੋ:
ਕਤਲ। ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਵਿਚ, ਹਰ ਰੋਜ਼ ਕੁਝ 1,250 ਲੋਕ ਹਿੰਸਕ ਮੌਤ ਮਰਦੇ ਹਨ। ਨਤੀਜੇ ਵਜੋਂ, “ਇਸ ਇਲਾਕੇ ਦੇ ਅੱਧਿਆਂ ਦੇਸ਼ਾਂ ਵਿਚ, 15-24 ਸਾਲ ਦੀ ਉਮਰ ਵਾਲੇ ਨੌਜਵਾਨਾਂ ਵਿਚਕਾਰ ਮੌਤ ਦਾ ਦੂਜਾ ਮੁੱਖ ਕਾਰਨ ਹੱਤਿਆ ਹੈ।”
ਬੱਚਿਆਂ ਵਿਰੁੱਧ ਹਿੰਸਾ। ਸਾਰੀ ਦੁਨੀਆਂ ਵਿਚ ਬੱਚਿਆਂ ਦੀ ਸਰੀਰਕ, ਲਿੰਗੀ, ਅਤੇ ਭਾਵਾਤਮਕ ਬਦਫ਼ੈਲੀ ਕੀਤੀ ਜਾਂਦੀ ਹੈ। ਉਦਾਹਰਣ ਲਈ, “ਕਈਆਂ ਉਦਯੋਗੀ ਦੇਸ਼ਾਂ ਵਿਚ ਬਾਲਗਾਂ ਦੇ ਸਰਵੇਖਣ ਸੰਕੇਤ ਕਰਦੇ ਹਨ ਕਿ 10%-15% ਬੱਚੇ ਲਿੰਗੀ ਬਦਫ਼ੈਲੀ ਦੇ ਸ਼ਿਕਾਰ ਹਨ—ਇਨ੍ਹਾਂ ਵਿੱਚੋਂ ਬਹੁਤੀਆਂ ਕੁੜੀਆਂ ਹਨ।”
ਔਰਤਾਂ ਵਿਰੁੱਧ ਹਿੰਸਾ। 1997 ਵਿਚ ਦੁਨੀਆਂ ਭਰ ਵਿਚ ਮਾਨਵੀ ਅਧਿਕਾਰਾਂ ਦੀ ਕੁਵਰਤੋਂ ਦੀ ਜਾਂਚ ਕਰਨ ਤੋਂ ਬਾਅਦ, ਖੋਜਕਾਰਾਂ ਨੇ ਸਿੱਟਾ ਕੱਢਿਆ ਕਿ “ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿਚ ਔਰਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਖ ਕਾਰਨ ਘਰੇਲੂ ਹਿੰਸਾ ਹੈ।” (ਮਾਨਵੀ ਅਧਿਕਾਰਾਂ ਦੀ ਨਿਗਰਾਨੀ ਦੀ ਸੰਸਾਰਕ ਰਿਪੋਰਟ 1998) ਘਰੇਲੂ ਹਿੰਸਾ ਨੂੰ ਹੁਣ “20ਵੀਂ ਸਦੀ ਦੀ ਖਾਮੋਸ਼ ਆਫ਼ਤ” ਸੱਦਿਆ ਜਾਂਦਾ ਹੈ ਕਿਉਂਕਿ ਇਹ ਦੂਰ ਤਕ ਫੈਲੀ ਪਰ ਘੱਟ ਰਿਪੋਰਟ ਕੀਤੀ ਗਈ ਸਮੱਸਿਆ ਹੈ।—ਦ ਗਲੋਬ ਐਂਡ ਮੇਲ, ਕੈਨੇਡਾ।
ਨੂਹ ਦੇ ਦਿਨਾਂ ਵਿਚ ਵੀ ਧਰਤੀ ‘ਹਿੰਸਾ ਨਾਲ ਭਰੀ’ ਹੋਈ ਸੀ। (ਉਤਪਤ 6:9-12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰ ਯਹੋਵਾਹ ਪਰਮੇਸ਼ੁਰ ਨੇ ਉਸ ‘ਧਰਮ ਦੇ ਪਰਚਾਰਕ’ ਨਾਲੇ ਉਸ ਦੇ ਪਰਿਵਾਰ ਨੂੰ ਜੀਉਂਦਾ ਬਚਾਇਆ ‘ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਈ।’ ਸਾਡੇ ਸਮੇਂ ਵਿਚ ਪਰਮੇਸ਼ੁਰ ਅਜਿਹਾ ਕੁਝ ਕਰੇਗਾ। ਉਹ “ਭਗਤਾਂ” ਨੂੰ ਬਚਾਵੇਗਾ ਜਦੋਂ ਉਹ ਹਿੰਸਕ ਅਤੇ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ ਅਤੇ ਆਪਣੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ। (2 ਪਤਰਸ 2:4-9; 3:11-13) ਕੀ ਤੁਸੀਂ ਇਹ ਜਾਣ ਕੇ ਕਿ ਹਿੰਸਾ ਬਹੁਤ ਜਲਦੀ ਸਦਾ ਲਈ ਖ਼ਤਮ ਕੀਤੀ ਜਾਵੇਗੀ, ਖ਼ੁਸ਼ ਨਹੀਂ ਹੋ?