“ਜਦੋਂ ਮੈਂ ਕਿੰਗਡਮ ਹਾਲ ਗਈ”
ਲੋਰਾa ਨਾਮਕ ਇਕ ਕਾਲਜ ਦੀ ਵਿਦਿਆਰਥਣ ਨੂੰ ਕਿਸੇ ਧਰਮ ਦੀ ਜਗ੍ਹਾ ਤੇ ਜਾਣ ਲਈ, ਤਾਂ ਫਿਰ ਆਪਣੇ ਅਨੁਭਵ ਬਾਰੇ ਰਿਪੋਰਟ ਲਿਖਣ ਦਾ ਕੰਮ ਦਿੱਤਾ ਗਿਆ ਸੀ। ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਚੁਣਿਆ, ਅਤੇ ਆਪਣੀ ਰਿਪੋਰਟ ਦਾ ਵਿਸ਼ਾ “ਜਦੋਂ ਮੈਂ ਕਿੰਗਡਮ ਹਾਲ ਗਈ” ਰੱਖਿਆ। ਲੋਰਾ ਨੇ ਯਹੋਵਾਹ ਦੇ ਗਵਾਹਾਂ ਵਿਚ ਕੀ-ਕੀ ਦੇਖਿਆ? ਉਸ ਦੀ ਰਿਪੋਰਟ ਵਿੱਚੋਂ ਕੁਝ ਗੱਲਾਂ ਹੇਠਾਂ ਲਿਖੀਆਂ ਗਈਆਂ ਹਨ।
ਬੱਚੇ: “ਸਾਰੇ ਸਿਆਣੇ ਅਤੇ ਨਿਆਣੇ ਇੱਕੋ ਕਮਰੇ ਵਿਚ ਸਨ। ਹਰੇਕ ਗਿਰਜੇ ਵਿਚ ਜਿੱਥੇ ਵੀ ਮੈਂ ਗਈ ਹਾਂ, ਬੱਚੇ ਆਪਣੇ ਮਾਪਿਆਂ ਨੂੰ ਛੱਡ ਕੇ ਸੰਡੇ ਸਕੂਲ ਜਾਂ ਬੱਚਿਆਂ ਦੀ ਕਲਾਸ ਨੂੰ ਜਾਂਦੇ ਹਨ।”
ਨਸਲੀ ਏਕਤਾ: “ਆਮ ਤੌਰ ਤੇ ਇੱਕੋ ਜਾਤ ਦੇ ਲੋਕ ਇੱਕੋ ਗਿਰਜੇ ਵਿਚ ਇੱਕਠੇ ਹੁੰਦੇ ਹਨ। . . . ਪਰ, ਯਹੋਵਾਹ ਦੇ ਗਵਾਹ ਸਭ ਇਕੱਠੇ ਬੈਠੇ ਸਨ ਅਤੇ ਵੱਖਰੀਆਂ-ਵੱਖਰੀਆਂ ਜੁੰਡਲੀਆਂ ਵਿਚ ਨਹੀਂ।”
ਸੁਆਗਤੀ ਲੋਕ: “ਬਹੁਤ ਸਾਰੇ ਲੋਕਾਂ ਨੇ ਆ ਕੇ ਮੇਰੇ ਨਾਲ ਗੱਲ ਕੀਤੀ। . . . ਕਈਆਂ ਨੇ ਮੈਨੂੰ ਇਹ ਵੀ ਪੁੱਛਿਆ ਕਿ ਮੈਂ ਕਿਸੇ ਦੇ ਨਾਲ ਬਾਈਬਲ ਸਟੱਡੀ ਕਰ ਰਹੀ ਸੀ ਜਾਂ ਨਹੀਂ। ਪਰ, ਮੈਨੂੰ ਇਸ ਤਰਾਂ ਨਹੀਂ ਲੱਗਾ ਕਿ ਉਹ ਮੇਰੇ ਉੱਤੇ ਕੋਈ ਦਬਾਅ ਪਾ ਰਹੇ ਸਨ। ਉਨ੍ਹਾਂ ਨੇ . . . ਗੱਲ ਮੇਰੇ ਤੇ ਛੱਡੀ।”
ਈ ਚੰਦਾ ਨਹੀਂ ਮੰਗਿਆ: “ਮੈਨੂੰ ਬੜੀ ਹੈਰਾਨੀ ਹੋਈ ਕਿ ਕਿਸੇ ਨੇ ਵੀ ਮੇਰੇ ਤੋਂ ਕੋਈ ਚੰਦਾ ਨਹੀਂ ਮੰਗਿਆ। . . . ਜਿਹੜੇ ਵੀ ਗਿਰਜਿਆਂ ਨੂੰ ਮੈਂ ਗਈ ਹਾਂ ਉੱਥੇ ਉਹ ਬੱਚਿਆਂ ਦੀਆਂ ਕਲਾਸਾਂ ਵਿਚ ਵੀ ਚੰਦਾ ਇਕੱਠਾ ਕਰਦੇ ਸਨ।”
ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਲਗਭਗ 90,000 ਕਲੀਸਿਯਾਵਾਂ ਹਨ। ਕਿਉਂ ਨਾ ਤੁਸੀਂ ਵੀ ਆਪਣੇ ਨੇੜਲੇ ਕਿੰਗਡਮ ਹਾਲ ਨੂੰ ਵੇਖਣ ਜਾਓ?
[ਫੁਟਨੋਟ]
a ਨਾਂ ਬਦਲਿਆ ਗਿਆ ਹੈ।