‘ਧਰਮ ਦੀ ਆਜ਼ਾਦੀ ਲਈ ਯਹੋਵਾਹ ਦੇ ਗਵਾਹਾਂ ਦਾ ਧੰਨਵਾਦ ਕਰੋ’
ਇਕ ਅਖ਼ਬਾਰ, ਯੂ.ਐੱਸ.ਏ. ਟੂਡੇ ਨੇ ਕਿਹਾ ਕਿ “ਜਦ ਯਹੋਵਾਹ ਦੇ ਗਵਾਹ ਤੁਹਾਡੇ ਘਰ ਅਗਲੀ ਵਾਰ ਆਉਣ ਤਾਂ ਦਰਵਾਜ਼ਾ ਬੰਦ ਕਰਨ ਤੋਂ ਪਹਿਲਾਂ ਉਸ ਸਤਾਹਟ ਬਾਰੇ ਸੋਚੋ ਜੋ ਇਨ੍ਹਾਂ ਲੋਕਾਂ ਨੇ ਪਿਛਲੇ ਕੁਝ ਸਾਲਾਂ ਵਿਚ ਸਹੀ ਹੈ। ਇਨ੍ਹਾਂ ਨੇ ਅਮਰੀਕੀ ਕਾਨੂੰਨ ਦੀ ਪਹਿਲੀ ਆਮੈਂਡਮੰਟ ਦੀਆਂ ਆਜ਼ਾਦੀਆਂ ਲਈ ਵੀ ਬਹੁਤ ਕੁਝ ਕੀਤਾ ਹੈ, ਜਿਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਫ਼ਾਇਦਾ ਹੋਇਆ ਹੈ।” ਅਮਰੀਕਾ ਵਿਚ 1940 ਦੇ ਦਹਾਕੇ ਦੌਰਾਨ ਯਹੋਵਾਹ ਦੇ ਗਵਾਹ ਸਤਾਏ ਗਏ ਸਨ ਕਿਉਂਕਿ ਉਹ ਝੰਡੇ ਨੂੰ ਸਲੂਟ ਮਾਰਨ ਵਰਗੇ ਕਈਆਂ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ ਸਨ।—ਕੂਚ 20:4, 5.
ਪੰਜ ਸਾਲ ਦੇ ਸਮੇਂ ਦੌਰਾਨ, ਯਾਨੀ 1938 ਤੋਂ ਲੈ ਕੇ 1943 ਤਕ, ਅਮਰੀਕਾ ਦੇ ਸੁਪਰੀਮ ਕੋਰਟ ਅੱਗੇ ਆਏ ਕੇਸਾਂ ਵਿੱਚੋਂ 30 ਕੇਸ ਯਹੋਵਾਹ ਦੇ ਗਵਾਹਾਂ ਦੇ ਸਨ। ਲੇਖ ਅੱਗੇ ਕਹਿੰਦਾ ਹੈ ਕਿ “ਯਹੋਵਾਹ ਦੇ ਗਵਾਹਾਂ ਨੇ ਪਹਿਲੀ ਆਮੈਂਡਮੰਟ ਦੀਆਂ ਗੱਲਾਂ ਉੱਤੇ ਇੰਨੀ ਵਾਰ ਜ਼ੋਰ ਪਾਇਆ ਕਿ ਜੱਜ ਹਾਰਲਨ ਫਿਸਕ ਸਟੋਨ ਨੇ ਲਿਖਿਆ ‘ਨਾਗਰਿਕ ਆਜ਼ਾਦੀਆਂ ਦੀਆਂ ਕਾਨੂੰਨੀ ਮੁਸ਼ਕਲਾਂ ਦਾ ਹੱਲ ਕਰਨ ਲਈ ਯਹੋਵਾਹ ਦੇ ਗਵਾਹਾਂ ਨੂੰ ਇਨਾਮ ਦਿੱਤਾ ਜਾਣਾ ਚਾਹੀਦਾ ਹੈ।’”
ਇਸ ਲਈ ਲੇਖ ਦੇ ਅਖ਼ੀਰ ਵਿਚ ਲਿਖਿਆ ਗਿਆ ਕਿ “[ਧਰਮ ਦੀ] ਅਜ਼ਾਦੀ ਲਈ ਹਰੇਕ ਧਰਮ ਨੂੰ ਯਹੋਵਾਹ ਦੇ ਗਵਾਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ।”
[ਸਫ਼ੇ 32 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Background, building: Photo by Josh Mathes, Collection of the Supreme Court of the United States; lower left, justices: Collection of the Supreme Court of the United States