ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 10/1 ਸਫ਼ਾ 32
  • ਪਾਮ ਦਰਖ਼ਤ ਤੋਂ ਸਬਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਮ ਦਰਖ਼ਤ ਤੋਂ ਸਬਕ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 10/1 ਸਫ਼ਾ 32

ਪਾਮ ਦਰਖ਼ਤ ਤੋਂ ਸਬਕ

“ਲਾਜਵਾਬ ਸੁੰਦਰਤਾ ਦਾ ਸੋਹਣਾ ਛਾਇਆ-ਚਿੱਤਰ।” ਇਕ ਬਾਈਬਲ ਐਨਸਾਈਕਲੋਪੀਡੀਆ ਇਸ ਤਰ੍ਹਾਂ ਖਜੂਰ ਦੇ ਦਰਖ਼ਤ ਦਾ ਵਰਣਨ ਕਰਦਾ ਹੈ। ਬਾਈਬਲ ਸਮਿਆਂ ਵਿਚ ਅਤੇ ਅੱਜ ਵੀ ਖਜੂਰ ਦੇ ਦਰਖ਼ਤ ਮਿਸਰ ਦੀ ਨੀਲ ਵਾਦੀ ਨੂੰ ਸ਼ਿੰਗਾਰਦੇ ਹਨ ਅਤੇ ਨਗੇਬ ਮਾਰੂਥਲ ਦੇ ਨਖਲਿਸਤਾਨਾਂ ਦੇ ਚਾਰੇ ਪਾਸੇ ਠੰਢੀ ਛਾਂ ਬਿਖੇਰਦੇ ਹਨ।

ਪਾਮ ਦਰਖ਼ਤ ਦੀਆਂ ਜ਼ਿਆਦਾਤਰ ਕਿਸਮਾਂ ਦੀ ਤਰ੍ਹਾਂ, ਖਜੂਰ ਦੇ ਦਰਖ਼ਤ ਦਾ ਤਣਾ ਸਿੱਧਾ ਸਤੋਰ ਹੁੰਦਾ ਹੈ। ਕੁਝ ਦਰਖ਼ਤ 30 ਮੀਟਰ ਦੀ ਉੱਚਾਈ ਤਕ ਪਹੁੰਚ ਜਾਂਦੇ ਹਨ ਤੇ 150 ਸਾਲਾਂ ਤਕ ਫਲ ਦਿੰਦੇ ਰਹਿੰਦੇ ਹਨ। ਜੀ ਹਾਂ, ਖਜੂਰ ਦਾ ਦਰਖ਼ਤ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ ਤੇ ਬਹੁਤ ਸਾਰਾ ਫਲ ਦਿੰਦਾ ਹੈ। ਹਰ ਸਾਲ ਇਸ ਦਰਖ਼ਤ ਨੂੰ ਖਜੂਰਾਂ ਦੇ ਗੁੱਛਿਆਂ ਦੇ ਗੁੱਛੇ ਲੱਗਦੇ ਹਨ। ਇਕ ਗੁੱਛੇ ਵਿਚ ਤਕਰੀਬਨ 1,000 ਖਜੂਰਾਂ ਹੋ ਸਕਦੀਆਂ ਹਨ। ਖਜੂਰਾਂ ਬਾਰੇ ਇਕ ਲੇਖਕ ਨੇ ਲਿਖਿਆ: “ਜਿਨ੍ਹਾਂ ਲੋਕਾਂ ਨੇ ਸਿਰਫ਼ ਦੁਕਾਨਾਂ ਤੋਂ ਮਿਲਣ ਵਾਲੀਆਂ ਸੁੱਕੀਆਂ ਤੇ ਪੈਕਟਾਂ ਵਿਚ ਬੰਦ ਖਜੂਰਾਂ ਦਾ ਸੁਆਦ ਚੱਖਿਆ ਹੈ, ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਤਾਜ਼ੀਆਂ ਖਜੂਰਾਂ ਕਿੰਨੀਆਂ ਸੁਆਦ ਹੁੰਦੀਆਂ ਹਨ।”

ਇਸੇ ਲਈ, ਬਾਈਬਲ ਕੁਝ ਇਨਸਾਨਾਂ ਦੀ ਤੁਲਨਾ ਪਾਮ ਦਰਖ਼ਤਾਂ ਨਾਲ ਕਰਦੀ ਹੈ। ਫਲਦਾਇਕ ਪਾਮ ਦਰਖ਼ਤਾਂ ਦੀ ਤਰ੍ਹਾਂ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸੋਹਣਾ ਲੱਗਣ ਲਈ ਇਕ ਵਿਅਕਤੀ ਨੂੰ ਨੈਤਿਕ ਤੌਰ ਤੇ ਸਿੱਧਾ ਅਤੇ ਖਰਾ ਹੋਣਾ ਚਾਹੀਦਾ ਹੈ ਤੇ ਚੰਗੇ ਫਲ ਪੈਦਾ ਕਰਦੇ ਰਹਿਣਾ ਚਾਹੀਦਾ ਹੈ। (ਮੱਤੀ 7:17-20) ਇਸੇ ਕਾਰਨ ਸੁਲੇਮਾਨ ਦੇ ਮੰਦਰ ਅਤੇ ਹਿਜ਼ਕੀਏਲ ਦੇ ਦਰਸ਼ਣ ਵਿਚਲੀ ਹੈਕਲ, ਦੋਹਾਂ ਵਿਚ ਹੀ ਪਾਮ ਦਰਖ਼ਤਾਂ ਦੇ ਉੱਕਰੇ ਹੋਏ ਚਿੱਤਰ ਸਜਾਵਟ ਵਜੋਂ ਵਰਤੇ ਗਏ ਸਨ। (1 ਰਾਜਿਆਂ 6:29, 32, 35; ਹਿਜ਼ਕੀਏਲ 40:14-16, 20, 22) ਇਸ ਲਈ, ਅਜਿਹੀ ਭਗਤੀ ਕਰਨ ਲਈ ਜਿਸ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ, ਇਕ ਵਿਅਕਤੀ ਵਿਚ ਖਜੂਰ ਦੇ ਦਰਖ਼ਤ ਵਰਗੇ ਲੋੜੀਂਦੇ ਗੁਣ ਹੋਣੇ ਚਾਹੀਦੇ ਹਨ। ਪਰਮੇਸ਼ੁਰ ਦਾ ਬਚਨ ਦੱਸਦਾ ਹੈ: “ਧਰਮੀ ਖਜੂਰ ਦੇ ਬਿਰਛ ਵਾਂਙੁ ਫਲਿਆ ਰਹੇਗਾ।”​—ਜ਼ਬੂਰ 92:12.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ