ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w01 12/15 ਸਫ਼ਾ 32
  • “ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
w01 12/15 ਸਫ਼ਾ 32

“ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਲੈ”

ਪਹਿਲੀ ਸਦੀ ਵਿਚ ਯਿਸੂ ਮਸੀਹ ਨੇ ਏਸ਼ੀਆ ਮਾਈਨਰ ਵਿਚ ਲਾਉਦਿਕੀਆ ਦੀ ਮਸੀਹੀ ਕਲੀਸਿਯਾ ਨੂੰ ਉਪਰਲੀ ਸਲਾਹ ਦਿੱਤੀ ਸੀ।

ਯਿਸੂ ਨੇ ਕਿਹਾ: ‘ਆਪਣੀਆਂ ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਮੁੱਲ ਲੈ ਭਈ ਤੂੰ ਸੁਜਾਖੀ ਹੋ ਜਾਵੀਂ।’ ਇੱਥੇ ਅੱਖਾਂ ਦੀ ਅਸਲੀ ਬੀਮਾਰੀ ਬਾਰੇ ਗੱਲ ਨਹੀਂ ਕੀਤੀ ਜਾ ਰਹੀ, ਪਰ ਰੂਹਾਨੀ ਤੌਰ ਤੇ ਅੰਨ੍ਹੇ ਹੋਣ ਬਾਰੇ ਗੱਲ ਹੋ ਰਹੀ ਸੀ, ਜਿਸ ਦਾ ਇਲਾਜ ਕਰਨ ਦੀ ਲੋੜ ਸੀ। ਲਾਉਦਿਕੀਆ ਦੇ ਮਸੀਹੀ ਆਪਣੇ ਅਮੀਰ ਅਤੇ ਖ਼ੁਸ਼ਹਾਲ ਸ਼ਹਿਰ ਦੀ ਚਮਕ-ਦਮਕ ਤੋਂ ਪ੍ਰਭਾਵਿਤ ਹੋ ਗਏ ਸਨ ਅਤੇ ਆਪਣੀਆਂ ਰੂਹਾਨੀ ਜ਼ਰੂਰਤਾਂ ਨੂੰ ਭੁੱਲ ਗਏ ਸਨ।

ਇਸੇ ਕਾਰਨ ਉਨ੍ਹਾਂ ਦੀ ਰੂਹਾਨੀ ਨਜ਼ਰ ਕਮਜ਼ੋਰ ਹੋ ਗਈ ਸੀ, ਤਾਈਓਂ ਯਿਸੂ ਨੇ ਕਿਹਾ: “ਤੂੰ ਜੋ ਆਖਦਾ ਹੈਂ ਭਈ ਮੈਂ ਧਨਵਾਨ ਹਾਂ ਅਤੇ ਮੈਂ ਮਾਯਾ ਜੋੜੀ ਹੈ ਅਤੇ ਮੈਨੂੰ ਕਾਸੇ ਦੀ ਲੋੜ ਨਹੀਂ ਅਤੇ ਨਹੀਂ ਜਾਣਦਾ ਹੈਂ ਜੋ ਤੂੰ ਦੁਖੀ, ਮੰਦਭਾਗੀ, ਕੰਗਾਲ, ਅੰਨ੍ਹਾਂ ਅਤੇ ਨੰਗਾ ਹੈਂ।” (ਟੇਢੇ ਟਾਈਪ ਸਾਡੇ।) ਭਾਵੇਂ ਕਿ ਮਸੀਹੀਆਂ ਨੇ ਇਹ ਗੱਲ ਨਹੀਂ ਪਛਾਣੀ, ਕਲੀਸਿਯਾ ਦੇ ਕਈ ਮੈਂਬਰਾਂ ਨੂੰ ਅੱਖਾਂ ਦੇ ਇਲਾਜ ਲਈ ‘ਸੁਰਮੇ’ ਦੀ ਜ਼ਰੂਰਤ ਸੀ। ਇਹ ਸੁਰਮਾ ਸਿਰਫ਼ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਅਨੁਸ਼ਾਸਨ ਤੋਂ ਹੀ ਮਿਲ ਸਕਦਾ ਸੀ। ਯਿਸੂ ਨੇ ਕਿਹਾ ਸੀ ਕਿ “ਮੇਰੇ ਕੋਲੋਂ [ਸੁਰਮਾ] ਮੁੱਲ ਲੈ।” (ਟੇਢੇ ਟਾਈਪ ਸਾਡੇ)​—ਪਰਕਾਸ਼ ਦੀ ਪੋਥੀ 3:17, 18.

ਲਾਉਦਿਕੀਆ ਦੇ ਮਸੀਹੀਆਂ ਵਾਂਗ ਅੱਜ ਵੀ ਸੱਚੇ ਮਸੀਹੀਆਂ ਨੂੰ ਆਪਣੇ ਆਲੇ-ਦੁਆਲੇ ਦੇ ਭੌਤਿਕ ਅਤੇ ਮਜ਼ੇ ਲੈਣ ਵਾਲੇ ਮਾਹੌਲ ਦੁਆਰਾ ਪ੍ਰਭਾਵਿਤ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਣਜਾਣੇ ਹੀ ਉਹ ਇਸ ਵਿਚ ਫੱਸ ਸਕਦੇ ਹਨ। ਰੂਹਾਨੀ ਤੌਰ ਤੇ ਸਾਫ਼ ਨਜ਼ਰ ਰੱਖਣ ਦਾ ਤਰੀਕਾ ਇਸ ਸਲਾਹ ਤੋਂ ਜ਼ਾਹਰ ਹੁੰਦਾ ਹੈ ਕਿ ‘ਆਪਣੀਆਂ ਅੱਖੀਆਂ ਵਿੱਚ ਪਾਉਣ ਨੂੰ ਸੁਰਮਾ ਯਿਸੂ ਕੋਲੋਂ ਮੁੱਲ ਲੈ ਲਵੋ ਭਈ ਤੁਸੀਂ ਸੁਜਾਖੇ ਹੋ ਸਕੋ।’

ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ “ਸੁਰਮਾ” ਮੁੱਲ ਲੈਣਾ ਪੈਂਦਾ ਹੈ। ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਵਿਚ ਅਤੇ ਉਸ ਉੱਤੇ ਮਨਨ ਕਰਨ ਵਿਚ ਸਮਾਂ ਗੁਜ਼ਾਰਨਾ ਜ਼ਰੂਰੀ ਹੈ। ਜ਼ਬੂਰਾਂ ਦੇ ਲਿਖਾਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਪਰਮੇਸ਼ੁਰ ਦਾ ਬਚਨ “ਨਿਰਮਲ ਹੈ, ਉਹ [ਰੂਹਾਨੀ] ਅੱਖੀਆਂ ਨੂੰ ਚਾਨਣ ਦਿੰਦਾ ਹੈ।”​—ਜ਼ਬੂਰ 19:8.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ