ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 8/1 ਸਫ਼ਾ 32
  • ਲੰਬੇ ਸਫ਼ਰ ਦਾ ਮਿੱਠਾ ਫਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੰਬੇ ਸਫ਼ਰ ਦਾ ਮਿੱਠਾ ਫਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 8/1 ਸਫ਼ਾ 32

ਲੰਬੇ ਸਫ਼ਰ ਦਾ ਮਿੱਠਾ ਫਲ

ਕਾਂਗੋ ਲੋਕਤੰਤਰੀ ਗਣਰਾਜ ਦੇ ਲੀਸੇਲਾ ਸ਼ਹਿਰ ਵਿਚ “ਪਰਮੇਸ਼ੁਰ ਦੀ ਵਡਿਆਈ ਕਰੋ” ਨਾਮਕ ਜ਼ਿਲ੍ਹਾ ਸੰਮੇਲਨ ਹੋਣ ਵਾਲਾ ਸੀ। ਉੱਥੇ ਪਹੁੰਚਣ ਲਈ ਦੋ ਭੈਣਾਂ ਨੇ ਇਕ ਲੰਬਾ ਸਫ਼ਰ ਯੁੱਧ-ਗ੍ਰਸਤ ਇਲਾਕੇ ਵਿਚ ਤੈਅ ਕਰਨ ਦਾ ਫ਼ੈਸਲਾ ਕੀਤਾ। ਸੰਮੇਲਨ ਵਿਚ ਭੈਣ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣਨ ਅਤੇ ਰੂਹਾਨੀ ਪ੍ਰਬੰਧਾਂ ਦਾ ਪੂਰਾ ਫ਼ਾਇਦਾ ਲੈਣ ਤੋਂ ਇਲਾਵਾ, ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਖ਼ਾਸ ਕਰਕੇ ਕਿੰਸ਼ਾਸਾ ਦੇ ਬ੍ਰਾਂਚ ਆਫ਼ਿਸ ਤੋਂ ਆਏ ਭੈਣ-ਭਰਾਵਾਂ ਨੂੰ ਮਿਲ ਸਕਣ। ਕਿਉਂ? ਦੇਸ਼ ਵਿਚ ਘਰੇਲੂ ਯੁੱਧ ਕਾਰਨ, ਉਨ੍ਹਾਂ ਦੀ ਸਾਲਾਂ ਤਕ ਬ੍ਰਾਂਚ ਆਫ਼ਿਸ ਤੋਂ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਸੀ। ਇਸ ਲਈ ਉਹ ਇਨ੍ਹਾਂ ਭੈਣ-ਭਰਾਵਾਂ ਨੂੰ ਮਿਲਣ ਦਾ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੁੰਦੀਆਂ ਸਨ।

ਦੋਵੇਂ ਭੈਣਾਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਬੜੀਆਂ ਹੀ ਜੋਸ਼ੀਲੀਆਂ ਹਨ। ਇਕ ਨੇ ਤਿੰਨ ਸਾਲਾਂ ਲਈ ਤੇ ਦੂਸਰੀ ਨੇ ਉੱਨੀ ਸਾਲਾਂ ਲਈ ਆਪਣਾ ਪੂਰਾ ਸਮਾਂ ਪ੍ਰਚਾਰ ਕਰਨ ਵਿਚ ਲਾਇਆ ਹੈ। ਇਸ ਲਈ ਉਨ੍ਹਾਂ ਨੇ ਆਪਣੇ ਸਫ਼ਰ ਦੌਰਾਨ ਵੀ ਪਰਮੇਸ਼ੁਰ ਬਾਰੇ ਪ੍ਰਚਾਰ ਕਰਨ ਦਾ ਪੂਰਾ ਫ਼ਾਇਦਾ ਉਠਾਇਆ। ਉਨ੍ਹਾਂ ਦੇ ਜੱਦੀ ਪਿੰਡ ਬਾਸਾਕੁਸੁ ਤੋਂ ਲੀਸੇਲਾ ਤਕ ਕੁਝ 300 ਕਿਲੋਮੀਟਰ ਦੀ ਵਾਟ ਹੈ। ਆਪਣੀ ਮੰਜ਼ਲ ਤਕ ਪਹੁੰਚਣ ਲਈ ਉਨ੍ਹਾਂ ਨੂੰ ਤਿੰਨ ਹਫ਼ਤੇ ਲੱਗੇ ਕਿਉਂਕਿ ਉਨ੍ਹਾਂ ਨੇ ਜੰਗਲਾਂ ਥਾਣੀ ਗੁਜ਼ਰ ਕੇ ਅਤੇ ਕਿਸ਼ਤੀ ਦੁਆਰਾ ਦੋ ਦਰਿਆਵਾਂ ਤੇ ਚੱਲ ਕੇ ਸਫ਼ਰ ਕੀਤਾ। ਉਨ੍ਹਾਂ ਨੇ ਆਉਂਦੇ-ਜਾਂਦੇ ਰਾਹੀਆਂ ਨੂੰ ਖ਼ੁਸ਼ ਖ਼ਬਰੀ ਸੁਣਾਈ ਅਤੇ ਇਸ ਤਰ੍ਹਾਂ ਕਰਦੀਆਂ-ਕਰਦੀਆਂ 110 ਘੰਟੇ ਬਿਤਾਏ ਅਤੇ 200 ਟ੍ਰੈਕਟ ਤੇ 30 ਰਸਾਲੇ ਵੰਡੇ।

ਦਰਿਆਈ ਘੋੜੇ ਅਤੇ ਮਗਰਮੱਛ ਉਸ ਇਲਾਕੇ ਵਿਚ ਆਮ ਦੇਖਣ ਨੂੰ ਮਿਲਦੇ ਹਨ। ਇਸ ਲਈ ਖ਼ਤਰੇ ਤੋਂ ਬਚਣ ਲਈ ਭੈਣਾਂ ਨੂੰ ਬੜੀ ਸਾਵਧਾਨੀ ਨਾਲ ਆਪਣੀ ਕਿਸ਼ਤੀ ਚਲਾਉਣੀ ਪਈ। ਰਾਤ ਨੂੰ ਤਾਂ ਉਹ ਸਫ਼ਰ ਕਰ ਹੀ ਨਹੀਂ ਸਕਦੀਆਂ ਸਨ ਕਿਉਂਕਿ ਇਨ੍ਹਾਂ ਖ਼ਤਰਿਆਂ ਤੋਂ ਬਚਣਾ ਨਾਮੁਮਕਿਨ ਹੋਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਿਲਟਰੀ ਦੀਆਂ ਕਈ ਨਾਕਾਬੰਦੀਆਂ ਵਿੱਚੋਂ ਲੰਘਣਾ ਪਿਆ।

ਭਾਵੇਂ ਕਿ ਇਹ ਸਫ਼ਰ ਭੈਣਾਂ ਲਈ ਬਹੁਤ ਹੀ ਲੰਬਾ ਸੀ ਅਤੇ ਉਹ ਕਾਫ਼ੀ ਥੱਕ ਗਈਆਂ ਸਨ, ਪਰ ਉਨ੍ਹਾਂ ਨੂੰ ਆਪਣੇ ਜਤਨਾਂ ਦਾ ਮਿੱਠਾ ਫਲ ਜ਼ਰੂਰ ਮਿਲਿਆ। ਲੀਸੇਲਾ ਦੇ ਸੰਮੇਲਨ ਵਿਚ ਹਾਜ਼ਰ ਹੋਣ ਲਈ ਉਨ੍ਹਾਂ ਕਦਰਦਾਨ ਭੈਣਾਂ ਦੇ ਦਿਲ ਖ਼ੁਸ਼ੀ ਨਾਲ ਝੂਮ ਉੱਠੇ। ਪ੍ਰੋਗ੍ਰਾਮ ਵਿਚ ਬਾਈਬਲ ਦੀਆਂ ਸੱਚਾਈਆਂ ਸੁਣ ਕੇ ਉਨ੍ਹਾਂ ਦਾ ਰੋਮ-ਰੋਮ ਖਿੜ ਉੱਠਿਆ, ਨਾਲੇ ਸੰਮੇਲਨ ਵਿਚ ਹਾਜ਼ਰ 7,000 ਭੈਣ-ਭਰਾਵਾਂ ਨੂੰ ਦੇਖ ਕੇ ਉਨ੍ਹਾਂ ਦਾ ਹੌਸਲਾ ਵਧਿਆ। ਸੰਮੇਲਨ ਤੋਂ ਬਾਅਦ ਭੈਣਾਂ ਨੇ ਆਪਣੇ ਵਾਪਸੀ ਸਫ਼ਰ ਵਿਚ ਉਹੀ ਔਕੜਾਂ ਨੂੰ ਪਾਰ ਕੀਤਾ ਅਤੇ ਘਰੇ ਆਪਣੇ ਪਰਿਵਾਰ ਕੋਲ ਸਹੀ-ਸਲਾਮਤ ਪਹੁੰਚੀਆਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ